ਨਵੀਂ ਦਿੱਲੀ, 28 ਸਤੰਬਰ (ਪੰਜਾਬ ਪੋਸਟ ਬਿਊਰੋ) -ਇਨਕਮ ਘੋਸ਼ਣਾ ਯੋਜਨਾ 2016 ਤਹਿਤ ਕਾਗਜ਼ੀ ਰੂਪ ਨਾਲ ਘੋਸ਼ਣਾ ਪੱਤਰ ਦਾਖਲ ਕਰਨ ਵਾਲੀਆਂ ਸਹੂਲਤਾਂ ਉਪਲਬੱਧ ਕਰਾਉਣ ਦੇ ਉਦੇਸ਼ ਨਾਲ ਕੇਂਦਰੀ ਪ੍ਰਤੱਖ ਕਰ ਬੋਰਡ (ਸੀ ਬੀ ਡੀ ਟੀ )ਨੇ ਸਾਰੇ ਇਨਕਮ ਘੋਸ਼ਣਾਵਾਂ ਲਈ ਇਨਕਮ ਟੈਕਸ ਵਿਭਾਗ ਦੇ ਸਾਰੇ ਮੁੱਖ ਕਮਿਸ਼ਨਰਾਂ ਨੂੰੂੰ 30 ਸਤੰਬਰ 2016 ਦੀ ਅੱਧੀ ਰਾਤ 12 ਵਜੇ ਤੱਕ ਕੰਮ ਕਰਨ ਦੇ ਹੁਕਮ ਦਿੱਤੇ ਹਨ । ਘੋਸ਼ਣਾ ਆਨਲਾਈਨ ਦੇ ਨਾਲ -ਨਾਲ ਨਿਰਧਾਰਤ ਫਾਰਮਾਂ ਤੇ ਛਪੀਆਂ ਨਕਲਾਂ ਵਿੱਚ ਵੀ 30 ਸਤੰਬਰ , 2016 ਦੀ ਅੱਧੀ ਰਾਤ ਤੱਕ ਕੀਤਾ ਜਾ ਸਕਦਾ ਹੈ। ਇਨਕਮ ਸਕੀਮ -2016 ਤਹਿਤ ਘੋਸ਼ਣਾਵਾਂ ਦੀ ਪ੍ਰਾਪਤੀ ਲਈ ਕਾਉਂਟਰ 30 ਸਤੰਬਰ 2016 ਦੀ ਅੱਧੀ ਰਾਤ ਤੱਕ ਕੰਮ ਕਰਨਗੇ ।ਇਨਕਮ ਘੋਸ਼ਣਾ ਯੋਜਨਾ -2016 ਇਕ ਜੂਨ 2016 ਤੋਂ ਹੋਂਦ ਵਿੱਚ ਆਈ। ਇਹ ਯੋਜਨਾ ਉਹਨਾਂ ਲੋਕਾਂ ਲਈ ਹੈ ਜਿਹਨਾਂ ਨੇ ਪਹਿਲੇ ਟੈਕਸ ਦਾ ਪੂਰਾ ਭੁਗਤਾਨ ਨਹੀਂ ਕੀਤਾ ਹੈ ਨੂੰ ਆਪਣੀ ਬੇਹਿਸਾਬੀ ਆਮਦਨ ਅਤੇ ਜਾਇਦਾਦ ਦੇ ਐਲਾਨ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media