Monday, March 30, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 4 ਅਕਤੂਬਰ 2016

 

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..


〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

 

▶  ਸਰਹੱਦੀ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਤੋਂ ਪਾਵਨ ਸਰੂਪ ਸੁਰੱਖਿਅਤ ਥਾਵਾਂ ‘ਤੇ ਪਹੁੰਚਾਏ ਜਾਣ ਦੀ ਖਬਰ।

▶ ਪਾਕਿਸਤਾਨ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਭਾਰਤ ਪੁੱਜੇ ਸਿੱਖ ਸ਼ਰਧਾਲੂ- ਕਿਹਾ ਪਾਕਿਸਤਾਨ ਦਾ ਅਵਾਮ ਨਹੀਂ ਚਾਹੁੰਦਾ ਜੰਗ ।

▶ ਹੁਣ ‘ਕੁਸ਼ਲ ਮਿੱਤਰ ਯੋਜਨਾ’ ਤਹਿਤ ਚੰਡੀਗੜ ਦੇ ਘਰਾਂ ‘ਚ ਜਾ ਕੇ ਬਜੁੱਰਗਾਂ ਦਾ ਇਲਾਜ਼ ਕਰਨਗੇ ਡਾਕਟਰ- ਸੰਸਦ ਮੈਂਬਰ ਕਿਰਨ ਖੇਰ ਦੀ ਪਹਿਲ ਦੀ ਚੁਫੇਰਿਓਂ ਸ਼ਲਾਘਾ।

▶ ਸਰਜੀਕਲ ਸਟਰਾਈਕ ਕਰਨ ‘ਤੇ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਦੀ ਕੀਤੀ ਸ਼ਲਾਘਾ- ਕਿਹਾ ਮੋਦੀ ਦੀ ਇਛਾ ਸ਼ਕਤੀ ਨੂੰ ਕਰਦਾ ਹਾਂ ਸਲਾਮ।

▶ ਚੰਡੀਗੜ੍ਹ ‘ਚ ਕਿਰਨ ਖੇਰ ਵਲੋਂ 195 ਅਪਾਹਜਾਂ ਨੂੰ ਵੰਡੇ ਗਏ ਬਨਾਉਟੀ ਅੰਗ।

▶ ਗਲਤੀ ਨਾਲ ਸਰਹੱਦ ਪਾਰ ਕਰ ਗਏ ਭਾਰਤੀ ਫੌਜੀ ਚੰਦੂ ਬਾਬੂਲਾਲ ਦੀ ਸੁਰਖਿਅਤ ਵਾਪਸੀ ਲਈ ਪਾਕਿਸਤਾਨੀ ਤੇ ਭਾਰਤੀ DGMO ਨੇ ਫੋਨ ‘ਤੇ ਕੀਤੀ ਗੱਲ।

▶ ਲੇਹ ਲੱਦਾਖ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਭਾਰਤੀ ਫੌਜ ਅੱਤਵਾਦੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ।

▶ ਭਾਰਤੀ ਸਰਹੱਦ ‘ਚ ਗਲਤੀ ਨਾਲ ਦਾਖਲ ਹੋਏ ਨਾਬਾਲਿਗ ਤਨਵੀਰ ਅਹਿਮਦ ਨੂੰ ਹੁਸੈਨੀਵਾਲਾ ਬਾਰਡਰ ‘ਤੇ ਬੀ.ਐਸ.ਐਫ ਨੇ ਪਾਕਿ ਰੇਂਜਰਾਂ ਦੇ ਹਵਾਲੇ ਕੀਤਾ।

▶ ਡੇਂਗੂ ਤੇ ਚਿਕਨਗੁਨੀਆ ਮਾਮਲੇ ਦੀ ਰਿਪੋਰਟ ਪੇਸ਼ ਨਾ ਕਰਨ ‘ਤੇ ਸੁਪਰੀਮ ਕੋਰਟ ਦਿੱਲੀ ਸਰਕਾਰ ਤੋਂ ਨਰਾਜ਼- ਸਿਹਤ ਮੰਤਰੀ ਨੂੰ ਕੀਤਾ 25000 ਜੁਰਮਾਨਾ।

▶ 1984’ ਕਤਲੇਆਮ- ਸੱਜਣ ਕੁਮਾਰ ਖਿਲਾਫ ਡਵੀਜ਼ਨਲ ਬੈਂਚ ਨੇ ਕੀਤੀ ਸੁਣਵਾਈ।

▶ 1965 ਤੇ 1971 ਦੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਦਾ ਧਰਨਾ ਜਾਰੀ- ਬਾਦਲ ਸਰਕਾਰ ‘ਤੇ ਵਾਅਦਾ ਖਿਲਾਫੀ ਦੇ ਲਾਏ ਦੋਸ਼।

▶ ਹਿਮਾਚਲ ਦੇ ਸ਼ਿਮਲਾ ‘ਚ ਸੈਲਾਨੀਆਂ ਤੋਂ ਵਸੂਲੀ ਜਾਣ ਵਾਲੀ ਪ੍ਰਸਤਾਵਿਤ ਗਰੀਨ ਫੀਸ ਦਾ ਵਿਰੋਧ ਸ਼ੁਰੂ।

▶ ਭਾਰਤ ਨੇ ਨਿਊਜੀਲੈਂਡ ਨੂੰ 178 ਦੌੜਾਂ ਨਾਲ ਹਰਾ ਕੇ ਜਿੱਤਿਆ ਕੋਲਕਾਤਾ ਕ੍ਰਿਕਟ ਟੈਸਟ ਮੈਚ- ਸੀਰੀਜ ਵਿੱਚ 2-0 ਨਾਲ ਅੱਗੇ।

▶ ਆਈ.ਸੀ.ਸੀ ਟੈਸਟ ਰੈਂਕਿੰਗ ‘ਚ ਭਾਰਤ ਨੇ ਹਾਸਲ ਕੀਤਾ ਪਹਿਲਾ ਸਥਾਨ- ਪਾਕਿਸਤਾਨ ਦੂਜੇ ਨੰਬਰ  ‘ਤੇ ਖਿਸਕਿਆ।

▶ ਜੰਮੂ ਕਸ਼ਮੀਰ ‘ਚ ਪੁੰਛ ਦੇ ਕੇਰਨੀ ਇਲਾਕੇ ਵਿੱਚ ਪਾਕਿਸਤਾਨ ਨੇ ਕੀਤੀ ਗੋਲੀਬਾਰੀ- ਭਾਰਤ ਨੇ ਦਿੱਤਾ ਜਵਾਬ।
📝 *ਅੱਜ ਦੀਆਂ ਸੁਰਖੀਆਂ…..*

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰
▶ ਪਾਕਿਸਤਾਨ ਆਰਮੀ ਮੁਖੀ ਰਾਹੀਲ ਸ਼ਰੀਫ ਨੇ ਫਸਟ ਸਟਰਾਈਕ ਕੋਰ ਦਾ ਮਕਬੂਜ਼ਾ ਕਸ਼ਮੀਰ ‘ਚ ਕੀਤਾ ਦੌਰਾ।

▶ ਭਾਰਤੀ ਐਨ.ਐਸ.ਏ ਅਜੀਤ ਡੋਵਾਲ ਤੇ ਪਾਕਿ ਐਨ.ਐਸ.ਏ ਨਾਸਿਰ ਜੰਜੂਆ ਨੇ ਸਰਹੱਦ ‘ਤੇ ਕਸ਼ੀਦਗੀ ਘਟਾਉਣ ਲਈ ਕੀਤੀ ਮੀਟਿੰਗ?

▶ ਸਰਜੀਕਲ ਸਟਰਾਈਕ ਤੋਂ ਬਾਅਦ ਭਾਰਤ-ਪਾਕਿ ਸਬੰਧਾਂ ‘ਚ ਪੈਦਾ ਹੋਏ ਤਨਾਅ ‘ਤੇ ਸਿਆਸਤ ਨਾ ਕਰਨ ਵਿਰੋਧੀ ਆਗੂ- ਮੁੱਖ ਮੰਤਰੀ ਬਾਦਲ।

▶ ਰਾਜਸਥਾਨ ਦੇ ਪੋਖਰਨ ‘ਚ ਇੰਡੀਅਨ ਏਅਰਫੋਰਸ ਦੇ ਜੈਗੂਆਰ ਜਹਾਜ ਨੂੰ ਹਾਦਸਾ– ਦੋਵੇਂ ਪਾਇਲਟ ਸੁਰੱਖਿਅਤ।

▶ ਮਾਛੀਵਾੜਾ ਦੇ ਕਿਸਾਨ ਬਲਦੇਵ ਸਿੰਘ ਪਾਸੋਂ 5000 ਦੀ ਰਿਸ਼ਵਤ ਲੈਂਦਿਆਂ ਪਾਵਰਕਾਮ ਦੇ ਜੇ.ਈ ਨੂੰ ਵਿਜੀਲੈਂਸ ਪੁਲਿਸ ਨੇ ਕੀਤਾ ਗ੍ਰਿਫਤਾਰ।

▶ ਲਿਬੀਆ ਦੇ ਸਿਰਤੇ ਸ਼ਹਿਰ ਵਿੱਚ ਆਈ.ਐਸ ਨਾਲ ਝੜਪ ‘ਚ ਲਿਬੀਆ ਦੇ 8 ਫੌਜੀ ਸ਼ਹੀਦ।

▶ ਭਾਅ ਜੀ ਗੁਰਸ਼ਰਨ ਸਿੰਘ ਨਾਲ ਸਟੇਜ਼ ਕਰ ਚੁੱਕੇ ਅੰਮ੍ਰਿਤਸਰ ਦੇ 75 ਸਾਲਾ ਰੰਗ ਮੰਚ ਕਲਾਕਾਰ ਸੁਦਰਸ਼ਨ ਸ਼ਰਮਾ ਨਹੀਂ ਰਹੇ।

▶ ਅੰਮ੍ਰਿਤਸਰ ਦੇ ਸਰਹੱਦੀ ਖੇਤਰਾਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਹੋਈ ਸ਼ੁਰੂ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply