ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ ਸੱਗੂ)- ਦੁਸਿਹਰਾ ਕਮੇਟੀ ਉਤਰੀ ਨੇ ਬਦੀ ‘ਤੇ ਨੇਕੀ ਦਾ ਪ੍ਰਤੀਕ ਤਿਉਹਾਰ ਦੁਸਿਹਰਾ ਮਨਾਉਣ ਲਈ ਅੱਜ ਰਣਜੀਤ ਐਵੀਨਿਊ ਗਰਾਊਂਡ ਵਿਚ ਭੂਮੀ ਪੂਜਨ ਕਰਕੇ ਸ਼ੁਰੂਆਤ ਕੀਤੀ।ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਦੁਸਿਹਰਾ ਉਤਸਵ ਵਿਚ ਵੱਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ 11 ਅਕਤੂਬਰ ਨੂੰ ਰਣਜੀਤ ਐਵੀਨਿਊ ਸਥਿਤ ਦੁਸਹਿਰਾ ਮੈਦਾਨ ਵਿਚ ਉਤਰੀ ਹਲਕੇ ਵੱਲੋਂ ਧੂਮ-ਧਾਮ ਨਾਲ ਦੁਸਿਹਰਾ ਮਨਾਇਆ ਜਾਵੇਗਾ।
ਸ੍ਰੀ ਜੋਸ਼ੀ ਨੇ ਕਿਹਾ ਕਿ ਬੁਰਾਈ ਦਾ ਨਾਸ਼ ਕਰਨ ਲਈ ਹਰ ਸਾਲ ਭਾਰਤ ਵਾਸੀ ਇਹ ਤਿਉਹਾਰ ਮਨਾਉਂਦੇ ਹਨ। ਇਸ ਵਾਰ ਇਹ ਵਿਸ਼ੇਸ਼ ਗੱਲ ਹੈ ਕਿ ਮੋਦੀ ਸਾਹਿਬ ਨੇ ਅੱਤਵਾਦ ਦਾ ਜਵਾਬ ਦੇ ਕੇ ਬੁਰਾਈ ਦਾ ਨਾਸ਼ ਕਰਨ ਦੀ ਵੱਡੀ ਸ਼ੁਰੂਆਤ ਕੀਤੀ ਹੈ, ਜਿਸ ਸਦਕਾ ਇਹ ਦੁਸਿਹਰਾ ਵਿਸ਼ੇਸ਼ ਦੁਸਿਹਰਾ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਰਾਜੇਸ਼ ਮਿੱਤਲ, ਪ੍ਰਵੀਨ ਸੋਨਜ, ਕਮਲ ਡਾਲਮੀਆ, ਆਰ ਪੀ ਸਿੰਘ ਮੈਣੀ, ਸੰਜੀਵ ਸ਼ਿੰਗਾਰੀ, ਅਨਿਲ ਮਹਿਰਾ, ਅਜੈ ਮਹਿਰਾ, ਰਿਕੀ ਨਇਅਰ, ਵਿਜੈ ਸ਼ਰਮਾ, ਪੰਕਜ ਮਹਿਰਾ, ਰੋਹਿਤ ਅਰੋੜਾ, ਕਪਿਲ ਸ਼ਰਮਾ, ਅਨਿਰੁਧ ਮਹਿਰਾ, ਅਨੁਜ ਭੰਡਾਰੀ, ਸੰਜੀਵ ਸ਼ਰਮਾ, ਅਮਿਤ ਖੰਨਾ, ਮਾਨਵ ਤਨੇਜਾ, ਰਾਜਨ ਕਪੂਰ, ਰਾਕੇਸ਼ ਸ਼ਰਮਾ, ਅਮਿਤ ਕੁੰਦਰਾ, ਸ਼ਾਮ ਸੁੰਦਰ ਸ਼ਰਮਾ, ਨਰੇਸ਼ ਅਗਰਵਾਲ, ਸਮੀਰ ਸ਼ਰਮਾ, ਮਹਿੰਦਰ ਕੌਚਰ, ਰਾਜੂ ਬੱਤਰਾ, ਲਾਲੀ ਸਖੀ, ਬਲਜੀਤ ਸਿੰਘ ਨਾਗੀ, ਅੰਕੁਸ਼ ਚੱਡਾ, ਜਗਦੀਸ਼ ਮਲਹੋਤਰਾ ਅਤੇ ਹੋਰ ਦੁੁਸਿਹਰਾ ਕਮੇਟੀ ਮੈਂਬਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media