Thursday, June 25, 2026

ਡੋਲੀਆਂ ਹੱਥੀਂ ਤੋਰ ਕੇ ਭਾਈ ਗੁਰਇਕਬਾਲ ਸਿੰਘ ਨੇ ਬਾਪ ਦਾ ਨਿਭਾਇਆ ਫਰਜ਼

ਨਵ ਵਿਆਹੇ ਜੋੜਿਆਂ ਨੂੰ ਦਿੱਤਾ 180 ਲੀਟਰ ਦਾ ਫਰਿਜ ਤੇ ਘਰੇਲੂ ਵਰਤੋ ਦਾ ਸਮਾਨ

ppn0210201602

ਅੰਮ੍ਰਿਤਸਰ, 2 ਅਕਤੂਬਰ (ਪ੍ਰੀਤਮ ਸਿੰਘ)  ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ 33 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ‘350 ਸਾਲ ਧੰਨ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨਾਲ’ ਲਹਿਰ ਅਤੇ ‘ਬੰਦੀ ਛੋੜ੍ਹ ਦਿਵਸ’ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ 33ਵੇਂ ਸਾਲਾਨਾ ਗੁਰਮਤਿ ਸਮਾਗਮ ਮੌਕੇ ਲੋੜਵੰਦ ਸਾਬਤ ਸੂਰਤ ਗੁਰਸਿੱਖ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰਵਾਏ ਗਏ।ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤ ਰੂਪੀ ਪਾਠ ਨਾਲ ਹੋਈ, ਜਿਸ ਉਪਰੰਤ ਕਵੀ ਦਰਬਾਰ, ਕੀਰਤਨ ਦਰਬਾਰ ਅਤੇ 7 ਬੱਚੀਆਂ ਦੇ ਅਨੰਦ ਕਾਰਜ ਕਰਵਾਏ ਗਏ।ਇਨਾਂ ਨਵੇ ਵਿਆਹ ਵਾਲੇ ਜੋੜਿਆਂ ਨੂੰ ਗਿਆਨੀ ਰਵੇਲ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਗੁ: ਸ਼ਹੀਦਾਂ ਸਾਹਿਬ, ਬਾਵਾ ਸਿੰਘ ਗੁਮਾਨਪੁਰੀਆਂ ਮੈਂਬਰ ਸ਼੍ਰੋਮਣੀ ਕਮੇਟੀ, ਅਵਤਾਰ ਸਿੰਘ ਟਰੱਕਾਂ ਵਾਲੇ ਸੀਨੀਅਰ ਡਿਪਟੀ ਮੇਅਰ, ਭਗਵਾਨ ਸਿੰਘ ਜੋਹਲ ਅਤੇ ਭਾਈ ਗੁਰਇਕਬਾਲ ਸਿੰਘ ਨੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ, ਜਦਕਿ ਬਾਬਾ ਸੁਖਦੇਵ ਸਿੰਘ ਭੁਚੋਂ ਸਾਹਿਬ ਵਾਲੇ, ਬਾਬਾ ਹਰਭਜਨ ਸਿੰਘ ਨਾਨਕਸਰ ਨੇ ਫੋਨ ‘ਤੇ ਪਿਆਰ ਭਰੀਆਂ ਅਸੀਸਾਂ ਦਿੱਤੀਆਂ।ਇਹਨਾਂ ਨਵ ਵਿਆਹੁਤਾ ਜੋੜੀਆਂ ਨੂੰੰ ਸੰਗਤਾਂ ਦੇ ਸਹਿਯੋਗ ਨਾਲ 180 ਲੀਟਰ ਦੇ ਫਰਿਜ਼ ਤੋਂ ਇਲਾਵਾ ਘਰ ਦਾ ਹੋਰ ਘਰੇਲੂ ਸਮਾਨ ਦਿੱਤਾ ਗਿਆ।ਇਸ ਸਮੇਂ ਭਾਈ ਸਾਹਿਬ ਨੇ ਕਿਹਾ ਕਿ ਛੇਵੇ ਪਾਤਸ਼ਾਹ ਹਰ ਸਾਲ ਬੱਚੀਆਂ ਦੇ ਆਨੰਦ ਕਾਰਜ ਦੀ ਸੇਵਾ ਸਿਰ ‘ਤੇ ਹੱਥ ਰੱਖ ਕੇ ਲੈ ਰਹੇ ਹਨ ਅਤੇ ਇਹਨਾਂ ਬੱਚੀਆਂ ਦੇ ਹੱਥੀ ਡੋਲੇ ਤੋਰ ਕੇ ਉਨਾਂ ਦੇ ਮਨ ਨੂੰ ਇਕ ਸਕੂਨ ਜਿਹਾ ਮਿਲਦਾ ਹੈ।ਇਸ ਮੌਕੇ ਟਹਿਲਇੰਦਰ ਸਿੰਘ, ਮਨਮੋਹਨ ਸਿੰਘ ਭੋਲਾ ਵੀਰ, ਅਮਰਜੀਤ ਸਿੰਘ ਸਿਲਕੀ, ਪ੍ਰਿਤਪਾਲ ਸਿੰਘ, ਹਰਵਿੰਦਰਪਾਲ ਸਿੰਘ ਲਿਟਲ, ਅਮਨਦੀਪ ਸਿੰਘ, ਜਸਵਿੰਦਰ ਸਿੰਘ ਸਿਵਲ ਲਾਈਨ, ਤੇਜਪਾਲ ਸਿੰਘ ਤੋਂ ਇਲਾਵਾ ਦੇਹਰਾਦੂਨ, ਦਿੱਲੀ, ਜਲੰਧਰ, ਲੁਧਿਆਣਾ, ਰਾਏਬਰੇਲੀ, ਸ਼ਾਹਜਹਾਨਪੁਰ, ਲਖਨਊ, ਕੁਰਾਲੀ, ਦਾਲਮ ਅਤੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੰਗਤਾਂ ਨੇ ਪਿਆਰ ਭਰੀ ਹਾਜਰੀ ਭਰੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply