Saturday, June 27, 2026

ਸਵੱਛਤਾ ਸਿਹਤਮੰਦ ਤੇ ਨਗਰ ਸਮਾਜ ਦੀ ਨਿਸ਼ਾਨੀ ਹੈ -ਸਰੂਪ ਚੰਦ ਸਿੰਗਲਾ

ppn0310201607
ਬਠਿੰਡਾ, 3 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਦੇ ਜਨਮ ਦਿਵਸ ਮੌਕੇ  ਸਥਾਨਕ ਪਰਸ ਰਾਮ ਨਗਰ ਚੌਕ ਵਿੱਚ ਸਵੱਛ ਭਾਰਤ ਮੁਹਿੰਮ ਤਹਿਤ ਜਾਗਰੂਕਤਾ  ਪ੍ਰੋਗਰਾਮ ਕਰਵਾਇਆ ਗਿਆ , ਜਿਸ ਵਿਚ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਜ਼ਿਲ੍ਹਾ ਵਾਸੀਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋ ਸੰਜੋਏ ਗਏ  ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬਣਦਾ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ  ਕਿਹਾ ਕਿ ਸਵੱਛਤਾ ਤੋਂ ਬਿਨਾ ਸਿਹਤਮੰਦ ਤੇ ੱਿਨਘਰ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।  ਨਗਰ ਨਿਗਮ ਵਲੋਂ ਗਾਂਧੀ ਜੈਯੰਤੀ ਮੌਕੇ ਕਰਵਾਏ ਇਸ ਪ੍ਰੋਗਰਾਮ ਦੌਰਾਨ ਸ੍ਰੀ ਸਿੰਗਲਾ ਨੇ ਕਿਹਾ  ਕਿ ਸਵੱਛ ਭਾਰਤ ਅਭਿਆਨ  ਪੂਰੇ ਦੇਸ਼ ਵਿਚ ਫੈਲ ਚੁੱਕਾ ਹੈ  ਅਤੇ ਬਠਿੰਡਾ ਵਿਚ ਵੀ ਇਸ ਅਭਿਅਨ ਤਹਿਤ ਕੰਮ ਜੰਗੀ ਪੱਧਰ ‘ਤੇ ਚਲ ਰਿਹਾ ਹੈ। ਉਨ੍ਹਾ ਕਿਹਾ ਕਿ ਹਰ ਇਕ ਨਾਗਰਿਕ ਨੂੰ ਮੁਹਿੰਮ ਦੀ ਸਫ਼ਤਲਤਾ ਲਈ ਅੱਗੇ ਆਉਣ ਾ ਚਾਹੀਦਾ ਹੈ ਅਤੇ ਵੱਧ ਤੋੱ ਵੱਧ ਜਾਗਰੁਕਤਾ ਦਾ ਪ੍ਰਸਾਰ ਕਰਨਾ ਚਾਹੀਦਾ ਹੈ ਤਾਂ ਜੋ ਸਵੱਛ ਭਾਰਤ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ।
ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਤੌਰ ‘ਤੇ  ਤਿਆਰ ਕੀਤਾ ਇਕ ਨੁਕੱੜ ਨਾਟਕ ਵੀ ਖੇਡਿਆ ਗਿਆ ਜਿਸ ਦੀ ਲੋਕਾਂ ਵਲੋਂ ਭਰਪੂਰ ਸਲਾਹੁਤਾ ਕੀਤੀ ਗਈ। ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਲੋਕ ਸਹਿਯੋਗ  ਦੀ ਪੁਰਜ਼ੋਰ ਵਕਾਲਤ ਕਰਦਿਆਂ  ਕਿਹਾ ਕਿ ਸਭਨਾਂ ਦੇ  ਸਾਂਝੇ ਉਦਮ ਅਤੇ ਆਪਸੀ ਸਹਿਯੋਗ ਤੋਂ ਬਿਨਾਂ ਇਹ ਕਾਰਜ  ਨੇਪਰੇ ਨਹੀਂ ਚੜ ਸਕਦਾ । ਉਨ੍ਹਾਂ ਕਿਹਾ ਕਿ ਹਰ ਵਰਗ, ਸਮਾਜਿਕ , ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਨੂੰ ਸਵੱਛ ਭਾਰਤ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀ ਦੀ ਹੈ ।ਉਨ੍ਹਾਂ ਦੱਸਿਆ ਕਿ ਇਸ  ਪ੍ਰਾਜੈਕਟ ਦੇ ਸ਼ੁਰੂ ਹੋੋਣ ਨਾਲ  ਸਫ਼ਾਈ ਵਿਵਸਥਾ ਵਿੱਚ ਸੁਧਾਰ ਤਾਂ ਜਰੂਰ ਆਇਆ ਹੈ  ਜਿਸਦੀ ਰਫ਼ਤਾਰ ਨੂੰ ਜਾਗਰੂਕਤਾ ਰਾਹੀਂ  ਹੋਰ ਤੇਜ ਕਰਨਾ ਸਮੇਂ ਦੀ zਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਸਮੂਹ ਨਾਗਰਿਕਾਂ ਨੂੰ ਆਪਣੇ ਘਰਾਂ, ਦਫ਼ਤਰਾਂ ਅਤੇ ਹੋਰਨਾਂ ਜਨਤਕ ਥਾਵਾਂ ਅਤੇ ਉਨ੍ਹਾਂ ਦੇ ਆਲੇ ਦੁਆਲਿਆਂ ਨੂੰ ਸਾਫ਼ ਰੱਖਣ ਵੱਲ ਵਿਸ਼ੇਸ਼ ਤਵੱਜੋਂ ਦੇਣੀ ਚਾਹੀਦੀ ਹੈ।
ਇਸ ਮੌਕੇ ਮੇਅਰ  ਬਲਵੰਤ ਰਾਏ ਨਾਥ ਨੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਸਫ਼ਲ ਬਨਾਉਣ ਲਈ ਲੋਕਾਂ ਨੂੰ ਅਹਿਦ ਲੈਣਾ  ਚਾਹੀਦਾ ਹੈ ਤਾਂ ਜੋ ਹਰ ਇਕ ਸ਼ਹਿਰ, ਜ਼ਿਲ੍ਰਾ, ਅਤੇ ਰਾਜ  ਸਵੱਛ ਬਣਾਇਆ ਜਾ ਸਕੇ। ਕਮਿਸ਼ਨਰ ਨਗਰ ਨਿਗਮ ਅਨਿਲ ਗਰਗ ਨੇ ਕਿਹਾ ਕਿ ਨਗਰ ਨਿਗਮ ਵਲੋਂ ਬਠਿਡਾ ਨੂੰ ਸਵੱਛ ਬਨਾਉਣ ਲਈ ਸਮੇਂ ਸਮੇਂ ਸਿਰ ਸਰਗਰਮੀਆਂ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । ਉਨਾਂ੍ਹ ਦੱਸਿਆ  ਕਿ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਤਿੰਨ ਟੀਮਾਂ ਬਣਾਕੇ ਜੰਗੀ ਪੱਧਰ ‘ਤੇ ਫਾਗਿੰਗ ਜਾਰੀ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਵਖ ਵਖ ਵਾਰਡ ਦੇ ਮਿਉਂਸਪਲ ਕੋਸ਼ਲਰ, ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਉੱਘੀਆਂ  ਸ਼ਖ਼ਸੀਅਤਾ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply