Sunday, March 15, 2026

ਜਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਸਖਤੀ ਨਾਲ ਚੈਕਿੰਗ

ppn0410201602
ਬਠਿੰਡਾ, 4 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿੱਚ ਆਏ ਦਿਨ ਸਕੂਲੀ ਬੱਸਾਂ ਦੇ ਵਾਪਰ ਰਹੇ ਹਾਦਸਿਆਂ ਤੇ ਸਖਤ ਰੁਖ ਅਪਣਾਉਂਦਿਆਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਜੀ ਵੱਲੋਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਹੋਇਆਂ ਹਦਾਇਤਾਂ ਨੂੰ ਯਕੀਨੀ ਬਨਾਉਣ ਲਈ ਜਿਲ੍ਹਾ ਬਠਿੰਡਾ ਦੀ ਜਿਲ੍ਹਾ ਪੱਧਰੀ ਇੰਸਪੈਕਸ਼ਨ ਟੀਮ ਵੱਲੋਂ ਅੱਜ ਫਿਰ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ । ਇਸ ਮੌਕੇ ਤੇ ਜਿਲ੍ਹਾ ਬਾਲ ਸੁਰੱਖਿਆ ਅਫਸਰ, ਬਠਿੰਡਾ ਮਿਸ ਰਵਨੀਤ ਕੌਰ ਸਿੱਧੂ ਨੇ ਦੱਸਿਆ ਗਿਆ ਕਿ ਟੀਮ ਵੱਲੋਂ ਚੈਕਿੰਗ ਦੌਰਾਨ ਸਕੂਲੀ ਵਾਹਨਾਂ ਵਿੱਚ ਪਾਈਆਂ ਗਈਆਂ ਉਨਤਾਈਆਂ ਨੂੰ ਦੂਰ ਕਰਨ ਲਈ ਸਕੂਲਾਂ ਦੇ ਮੁਖੀਆਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਸਕੂਲੀ ਵਾਹਨਾਂ ਦੀ ਚੈਕਿੰਗ ਨਿਰੰਤਰ ਜਾਰੀ ਹੈ। ਚੈਕਿੰਗ ਦੌਰਾਨ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਤਿਆਰ ਕੀਤੀ ਗਈ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀਂ ਬਸਾਂ ਵਿੱਚ ਪਾਈਆਂ ਉਨਤਾਈਆਂ ਨੂੰ ਦੂਰ ਕਰਨ ਲਈ ਬਸ ਚਾਲਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਪਹਿਲਾ ਪਾਈਆਂ ਗਈਆਂ ਉਨਤਾਈਆਂ ਵਾਰ-ਵਾਰ ਨਾ ਦੁਹਰਾਈਆ ਜਾਣ। ਇਸ ਮੌਕੇ ਅੱਜ ਬਠਿੰਡਾ ਸ਼ਹਿਰ ਦੇ ਪ੍ਰਮੁੱਖ ਸਕੂਲਾਂ ਜਿਵੇਂ ਕਿ ਐਮ.ਐਸ.ਡੀ. ਪਬਲਿਕ ਸਕੂਲ, ਲੋਰਡ ਰਾਮਾ ਪਬਲਿਕ ਸਕੂਲ, ਸੇਂਟ ਜ਼ੋਸਫ ਕਾਨਵੈਂਟ ਸਕੂਲ, ਡੀ.ਏ.ਵੀ. ਪਬਲਿਕ ਸਕੂਲ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਆਦਿ ਦੀਆਂ ਵੈਨਾਂ ਚੈੱਕ ਕੀਤੀਆਂ ਗਈਆਂ, ਜਿਸ ਦੌਰਾਨ ਸਕੂਲੀਂ ਬੱਸਾਂ ਦਾ ਪੀਲਾ ਰੰਗ ਹੋਣਾ, ਸੀ.ਸੀ.ਟੀ.ਵੀ. ਕੈਮਰਾ ਦਾ ਲੱਗਾ ਹੋਣਾ, ਡਰਾਇਵਰਾਂ ਦੇ ਲਾਇਸੈਂਸ, ਵਾਹਨਾਂ ਦਾ ਫਿਟਨੈਸ ਸਰਟੀਫਿਕੇਟ, ਫਸਟ ਏਡ ਬਾਕਸ, ਅੱਗ ਬੁਝਾੳ ਯੰਤਰ, ਸ਼ੀਸ਼ੀਆਂ ਉੱਪਰ ਲੋਹੇ ਦੀ ਗਰਿੱਲ ਦਾ ਫਿਟ ਹੋਣਾ ਅਤੇ ਡਰਾਇਵਰਾਂ ਦਾ ਵਰਦੀ ਵਿੱਚ ਹੋਣਾ ਆਦਿ ਨੂੰ ਚੈਕਿੰਗ ਦੌਰਾਨ ਨਿੱਜੀ ਤੌਰ ਤੇ ਕਮੇਟੀ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ।ਉਪਰੋਕਤ ਸਕੂਲਾਂ ਦੀ ਬੱਸਾਂ ਦੀ ਚੈਕਿੰਗ ਦੋਰਾਨ ਅੱਜ ਵੱਖ-ਵੱਖ ਸਕੂਲਾਂ ਦੀਆਂ ਕੁੱਲ 07 ਬੱਸਾਂ ਨੂੰ ਬਾਊਂਡ ਕੀਤਾ ਗਿਆ ਅਤੇ ਇੱਕ ਬੱਸ ਦਾ ਚਲਾਨ ਕੱਟਿਆ ਗਿਆ। ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਕਮੇਟੀ ਵਿੱਚ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਸਿੱਧੂ, ਭੁਪਿੰਦਰ ਸਿੰਘ (ਏ.ਡੀ.ਟੀ.ੳ), ਲੀਗਲ ਅਫ਼ਸਰ ਰਾਜਵਿੰਦਰ ਸਿੰਘ, ਜ਼ਸਬੀਰ ਸਿੰਘ, ਸੁਖਮੰਦਰ ਸਿੰਘ, ਚੰਦ ਸਿੰਘ (ਸਟਾਫ ਡੀ.ਟੀ.ਉ ਦਫ਼ਤਰ, ਬਠਿੰਡਾ) ਆਦਿ ਮੈਂਬਰਾਨ ਹਾਜ਼ਿਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply