Wednesday, April 29, 2026

ਭਗਵਾਨ ਨਾਲ ਪ੍ਰੀਤ ਰੱਖਣ ਵਾਲੇ ਪਾਂਡਵ ਤੇ ਉਲਟ ਬੁੱਧੀ ਵਾਲੇ ਕੋਰਵ ਹਨ- ਬ੍ਰਹਮਕੁਮਾਰੀ ਭੈਣ ਊਸ਼ਾ

u
u

 

ਫਾਜ਼ਿਲਕਾ, 4 ਅਕਤੂਬਰ (ਵਨੀਤ ਅਰੋੜਾ) – ਦੇਸ਼ ਵਿਦੇਸ਼ਾਂ ਵਿਚ ਸ਼੍ਰੀਮਦ ਭਾਗਵਤ ਗੀਤਾ ਦੇ ਰਹੈਸਯਾ ਤੇ ਅਧਿਆਤਮਕ ਗਿਆਨ ਵੰਡਣ ਵਾਲੇ ਅੰਤਰਰਾਸ਼ਟਰੀ ਰਾਜ ਯੋਗ ਅਧਿਆਪਕਾ ਭੈਣ ਊਸ਼ਾ ਨੇ ਫਾਜ਼ਿਲਕਾ ਦੇ ਸਿਟੀ ਕਾਰਡਨ ਵਿਚ ਲਗਾਏ ਤਿੰਨ ਦਿਨਾਂ ਕੈਂਪ ਦੇ ਦੂਸਰੇ ਦਿਨ ਵੱਡੀ ਗਿਣਤੀ ਵਿਚ ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਦੱਸਿਆ ਕਿ ਪ੍ਰਜਾ ਪਿਤਾ ਬ੍ਰਹਮਾਕਮੁਾਰੀ ਇਸ਼ਵਰੀਆ ਵਿਸ਼ਵ ਵਿਦਿਆਲਿਆ ਵੱਲੋਂ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੱਤਾ ਜਾਂਦਾ ਹੈ ਅਤੇ ਅਧਿਆਤਮਕ ਗਿਆਨ ਰਾਹੀਂ ਪਰਮਾਤਮਾ ਨਾਲ ਮਿਲਣ ਦਾ ਰਸਤਾ ਵਿਖਾਇਆ ਜਾਂਦਾ ਹੈ। ਭੈਣ ਊਸ਼ਾ ਨੇ ਸ਼੍ਰੀਮਦ ਭਾਗਵਤ ਗੀਤਾ ਦੇ ਰਹੈਸਯਾਂ ਸਬੰਧੀ ਦੱਸਿਆ ਕਿ ਗੀਤਾ ਮਾਤਾ ਕਿਸੇ ਧਰਮ ਨਾਲ ਵਿਸ਼ੇਸ਼ ਨਹੀਂ ਜੁੜੀ ਉਸ ਵਿਚ ਤਾਂ ਮਾਨਵ ਕਲਿਅਣ ਦੇ ਲਈ ਬਹੁਤ ਗਿਆਨ ਹੈ। ਜੋ ਮਨੁੱਖ ਦੇ ਜੀਵਨ ਨੂੰ ਬਦਲ ਦਿੰਦਾ ਹੈ। ppn0410201610
ਉਨ੍ਹਾਂ ਕਿਹਾ ਕਿ ਜੋ ਭਗਵਾਨ ਨਾਲ ਪ੍ਰੀਤ ਰਖਦੇ ਹਨ ਉਹ ਪਾਂਡਵ ਮੰਨੇ ਗਏ ਹਨ ਅਤੇ ਉਲਟ ਬੁੱਧੀ ਵਾਲੇ ਕੋਰਵ ਸਮਝੇ ਗਏ ਹਨ। ਅੱਜ ਸਮਾਜ ਵਿਚਕਿਨੇ ਸ਼ਕੁਨੀ ਬਣ ਗਏ ਹਨ। ਨਿਆਂ ਅਤੇ ਅਨਿਆਂ, ਧਰਮ, ਅਧਰਮ ਸਭ ਇੱਕ ਹੁੰਦਾ ਜਾ ਰਿਹਾ ਹੈ। ਧਰੁਤ ਭਾਵਨਾ, ਮਾਨਸਿਕ, ਹਨੇਰੇੇ ਨਾਲ ਰਾਸ਼ਟਰ ਦੀ ਸਥਿਤੀ ਵਿਗੜਦੀ ਜਾ ਰਹੀ ਹੇ। ਉਥੇ ਹੀ ਅੱਜਰ ਦੀ ਦੁਨੀਆਂ ਵਿਚ ਕਈ ਧਰਮ ਦੇ ਨਾਲ ਨਾਲ ਕਈ ਭਗਵਾਨ ਹੋ ਰਹੇ ਹਨ। ਤਦ ਪਰਮਾਤਮਾ ਸੱਚੇ ਧਰਮ ਦੀ ਸਥਾਪਨਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਾਂਡਵ-ਧਰਮ ਦਾ ਪ੍ਰਤੀਕ ਹੈ ਦਰਯੋਧਨ ਮਤਲਬ ਦੂਸਰਿਆਂ ਦਾ ਧੰਨ ਹੜਪਨ ਵਾਲਾ ਅਧਰਮ ਦਾ ਪ੍ਰਤੀਕ ਮੰਨਿਆ ਗਿਆ ਹੈ। ਭੈਣ ਊਸ਼ਾ ਨੇ ਦੱਸਿਆ ਕਿ ਪੰਜ ਪਾਂਡਵਾਂ ਵਿਚ ਭੀਮ ਸ਼ਕਤੀ ਦਾ ਪ੍ਰਤੀਕ, ਅਰਜ਼ੁਨ ਅਰਜਨ ਕਰਨ ਵਾਲਾ, ਨੁਕਲ ਨਿਯਮ ਅਤ ਸਿਧਾਂਤਾ ਤੇ ਚੱਲਣ ਵਾਲਾ, ਸਹਦੇਵ ਸਹਿਯੋਗ ਦੇਣ ਵਾਲਾ, ਧਰਮਰਾਜ ਧਰਮ ਦੇ ਆਚਰਨ ਤੇ ਚੱਲਣ ਵਾਲਾ ਮੰਨੇ ਗਏ ਹਨ।
ਉਧਰ ਕੋਰਵਾਂ ਵੱਲ ਦੁਸ਼ਟਰਾਜ ਨੇ ਗਲਤ ਤਰੀਕੇ ਨਾਲ ਸ਼ਾਸਨ ਕੀਤਾ।ਦੁਰਯੋਧਨ ਦੀ ਦੂਸਰੇ ਦੇ ਧੰਨ ਤੇ ਨਜ਼ਰ, ਦੁਸ਼ਾਸਨ ਗਲਤ ਸ਼ਾਸਨ ਕਰਨ ਵਾਲਾ, ਦੁਸ਼ਕਰਨ ਗਲਤ ਸੁਣਨ ਵਾਲਾ, ਦੁਮੁੱਖ ਗਲਤ ਵੇਖਣਾ। ਉਨ੍ਹਾਂ ਦੀ ਭੈਣ ਦੁਸ਼ਿਲਾ ਗਲਤ ਚਰਿਤਰ ਵਾਲੀ ਅਤੇ ਗੰਧਾਰੀ ਜੋ ਜਾਣਦੇ ਹੋਏ, ਸਮਝਦੇ ਹੋਏ, ਵੇਖਦੇ ਹੋਏ ਨਾ ਬੋਲਣ ਵਾਲੇ ਅਤੇ ਨਾ ਹੀ ਸਹੀ ਇਨਸਾਫ਼ ਦੇਣ ਵਾਲੀ ਮੰਨੀ ਗਈ ਹੈ।ਉਨ੍ਹਾਂ ਕਿਹਾ ਕਿ ਮਹਾਭਾਰਤ ਦੀ ਕਥਾ ਹਰ ਮਨੁੱਖ ਦੇ ਜੀਵਨ ਦੀ ਕਥਾ ਹੈ। ਅੱਜ ਦੇ ਇਸ ਅਧਿਆਤਮਕ ਕੈਂਪ ਵਿਚ ਫਿਰੋਜ਼ਪੁਰ ਦੇ ਜ਼ਿਲ੍ਹਾ ਸੈਸ਼ਨ ਜੱਜ ਐਸ.ਕੇ.ਅਗਰਵਾਲ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਜੱਜ ਵਿਸ਼ੇਸ਼ ਰੂਪ ਨਾਲ ਹਾਜ਼ਰ ਰਹੇ। ਉੱਥੇ ਹੀ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੀ ਅਧਿਆਤਮਕ ਗਿਆਨ ਸੁਣਨ ਲਈ ਸ਼ਾਮਲ ਹੋਏ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply