
ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਇਕ ਸਮਾਰੋਹ ਦਾ ਅਯੋਜਨ ਕੀਤਾ ਗਿਆ, ਜਿਸ ਵਿਖੇ ਸਕੂਲ ਵਿਖੇ ਸੇਵਾ ਨਿਭਾਅ ਰਹੀ ਅਧਿਆਪਕਾ ਸ੍ਰੀਮਤੀ ਸੂਰਤ ਪਿਆਰੀ ਐਸ.ਐਸ ਮਿਸਟ੍ਰੈਸ ਨੂੰ ਸੇਵਾ ਮੁਕਤੀ ‘ਤੇ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਨੇ ਕਿਹਾ ਕਿ ਗਰੀਬ, ਤੇ ਹੁਸ਼ਿਆਰ ਵਿਦਿਆਰਥਆਂ ਦੀ ਮਦਦ ਕਰਨ ਦੇ ਨਾਲ ਨਾਲ ਮਿਹਨਤੀ ਅਧਿਆਪਕਾ ਆਪਣੇ ਵਿਚ ਨਿਪੁੰਨ ਸੀ। ਇਹੋ ਜਿਹੇ ਮਿਹਨਤੀ ਅਧਿਆਪਕਾ ਵਿਭਾਗ ਦਾ ਮਾਣ ਹੁੰਦੇ ਹਨ। ਵਿਭਾਗ ਇਹਨਾ ਦੀਆਂ ਸੇਵਾਵਾ ਨੂੰ ਹਮੇਸ਼ਾਂ ਯਾਦ ਕਰੇਗਾ।ਇਸ ਮੌਕੇ ਸਮਾਰੋਹ ਦੌਰਾਨ ਰਵਿੰਦਰ ਬਹਿਲ ਤੋ ਇਲਾਵਾ ਮਹੇਸ਼ ਬਹਿਲ, ਪ੍ਰੋਮੋਦ ਬਹਿਲ, ਕੌਸ਼ਿਕ ਬਹਿਲ, ਬ੍ਰਿਜ ਮੋੋਹਨ, ਸ਼ਸ਼ੀ ਭੂਸਣ, ਪੰਕਜ ਸਰਮਾ ਤੋ ਸਕੂਲ ਸਟਾਫ ਮੈਬਰਾਂ ਵਿਖ ਕਮਲੇਸ ਕੌਰ ਵਾਈਸ ਪ੍ਰਿੰਸੀਪਲ, ਸੁਨੀਤਾ ਸ਼ਰਮਾ, ਹਰਪ੍ਰੀਤ ਸਿੰਘ, ਜੀਵਨ ਸਿੰਘ, ਜਗਦੀਪ ਕੌਰ, ਹਰਪ੍ਰੀਤ ਕੌਰ, ਬਲਬੀਰ ਸਿੰਘ, ਹਰੀਕ੍ਰਿਸਨ, ਹਰੀ ਓਮ, ਨਰੇਸ਼ ਬੇਦੀ, ਮਨਮੋਹਨ ਭੱਲਾ, ਚਰਨਜੀਤ ਸਿੰਘ ਆਦਿ ਸਮੂਹ ਸਟਾਫ ਮੈਬਰ ਹਾਜ਼ਰ ਸਨ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media