Friday, April 10, 2026

ਜਥੇ: ਅਵਤਾਰ ਸਿੰਘ ਨੇ ਡਾ: ਧਰਮਿੰਦਰ ਸਿੰਘ ਉੱਭਾ ਦੀ ਪੁਸਤਕ ‘ਸਵੇਰੇ- ਸਵੇਰੇ’ ਦੀ ਪਹਿਲੀ ਕਾਪੀ ਰਲੀਜ਼

ppn051020623

ਅੰਮ੍ਰਿਤਸਰ, ੫ ਅਕਤੂਬਰ (ਗੁਰਪ੍ਰੀਤ ਸਿੰਘ)ੁ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਗ੍ਰਹਿ ਵਿਖੇ ਡਾ: ਧਰਮਿੰਦਰ ਸਿੰਘ ਉੱਭਾ ਦੀ ਰਚਿਤ ਪੁਸਤਕ ‘ਸਵੇਰੁੇਸਵੇਰੇ’ ਲੋਕ ਅਰਪਣ ਕੀਤੀ। ਪੁਸਤਕ ਬਾਰੇ ਵਿਚਾਰ ਪ੍ਰਗਟ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ‘ਸਵੇਰੁੇਸਵੇਰੇ’, ਪੁਸਤਕ ਵਿੱਚ ਸਾਰੇ ਹੀ ਲੇਖ ਡਾ: ਧਰਮਿੰਦਰ ਸਿੰਘ ਉੱਭਾ ਦੀ ਸਖਸ਼ੀਅਤ ਵਾਂਗ ਸਮੱਗਰਵਾਦੀ ਰੁਚੀ ਦੇ ਧਾਰਨੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੇਖਾਂ ਰਾਹੀਂ ਦੁੱਖ, ਸੁੱਖ, ਖੁਸ਼ੀ, ਗਮੀ, ਪਿਆਰੁਮੁਹੱਬਤ, ਅਕਲੁਗਿਆਨ, ਧਰਮੁਆਸਥਾ, ਫ਼ਰਜ਼ਸ਼ਨਾਸੀ, ਸਮਾਜੀੁਰਾਜਸੀ ਚਿੰਤਨ, ਸਭਿਆਚਾਰਕ ਸਰੋਕਾਰ, ਭਾਸ਼ਾਈ ਚੇਤਨਾ ਆਦਿ ਸਾਰੇ ਪੱਖ ਰਲ ਕੇ ‘ਸਵੇਰੁੇਸਵੇਰੇ’ ਰੂਪੀ ਗੁਲਦਸਤਾ ਬਣੇ ਹਨ। ਉਨ੍ਹਾਂ ਕਿਹਾ ਕਿ ਹਥਲੀ ਪੁਸਤਕ ਵਿਚਲੇ ਸਾਰੇ ਹੀ ਲੇਖਾਂ ਵਿੱਚ ਤੱਥ, ਕੱਥ, ਚਿੰਤਨ ਅਤੇ ਕਾਵਿਕਤਾ ਦਾ ਸੁੰਦਰ ਸੁਮੇਲ ਹੈ। ਇਹ ਲੇਖ ਇਕ ‘ਚਿੰਤਕ ਤੇ ਕਵੀ’ ਦਾ ਸੁਮੇਲ ਹਨ। ਉਨ੍ਹਾਂ ਕਿਹਾ ਕਿ ਡਾ: ਧਰਮਿੰਦਰ ਸਿੰਘ ਉੱਭਾ ਇਕ ਵਿਲੱਖਣ ਚਿੰਤਨ ਦੇ ਮਾਲਿਕ ਹੋਣ ਦੇ ਨਾਲੁਨਾਲ ਸੂਖਮ ਕਵੀ ਵੀ ਹਨ। ਊਨ੍ਹਾਂ ਕਿਹਾ ਮੇਰੀ ਅਰਦਾਸ ਹੈ ਕਿ ਪ੍ਰਮਾਤਮਾ ਡਾ: ਉੱਭਾ ਦੀ ਕਲਮ ਨੂੰ ਹੋਰ ਵੀ ਨਿਖਾਰੇ ਤੇ ਸਦਾ ਚੜ੍ਹਦੀਆਂ ਕਲਾਂ ਵਿੱਚ ਰਹਿ ਕੇ ਇਸ ਸੰਸਾਰ ਵਿੱਚ ਇਕ ਸੂਹਜੁਸਿਆਣੇ ਲੇਖਕ ਦੀ ਤਰ੍ਹਾਂ ਵਿਚਰਦੇ ਹੋਏ ਪਾਠਕਾਂ ਦੀ ਝੋਲੀ ਚੜ੍ਹਦੇ ਸੂਰਜ ਦੀ ਸੁਹਾਵਣੀ ਸਵੇਰ ਵਾਂਗ ਗੂੜ੍ਹ ਗਿਆਨ ਦਾ ਫ਼ਲਸਫਾ ਪਾਉਂਦੇ ਰਹਿਣ ਅਤੇ ਇੱਕ ਚਾਨਣ ਮਨਾਰੇ ਦੀ ਤਰ੍ਹਾਂ ਪਾਠਕਾਂ ਦੀ ਅਗਵਾਈ ਕਰਦੇ ਰਹਿਣ।
ਇਸ ਸਮੇਂ ਉਨ੍ਹਾਂ ਨਾਲ ਸz: ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼ੋ੍ਰਮਣੀ ਕਮੇਟੀ, ਡਾ: ਗੀਤਾ ਸ਼ਰਮਾ ਡਾਇਰੈਕਟਰ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰੀਸਰਚ, ਸz: ਜੋਗਿੰਦਰ ਸਿੰਘ ਸਕੱਤਰ, ਡਾ: ਏ ਪੀ ਸਿੰਘ ਡਾ: ਔਲਖ ਆਦਿ ਮੌਜੂਦ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply