ਅੰਮ੍ਰਿਤਸਰ, 6 ਅਕਤੂਬਰ (ਜਗਦੀਪ ਸਿੰਘ ਸੱਗੂ)- ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਵੱਲੋਂ ਨਾਨਕ ਸਿੰਘ ਸੈਮੀਨਾਰ ਹਾਲ, ਵਿਰਸਾ ਵਿਹਾਰ ਵਿਖੇ ਸ਼ਾਇਰ ਲਖਬੀਰ ਸਿੰਘ ਕੋਹਾਲੀ ਦੀ ਦੂਸਰੀ ਕਾਵਿ ਪੁਸਤਕ ‘ਫਰਿਆਦੀ ਦਿਲ’ ਲੋਕ ਅਰਪਣ ਕੀਤੀ ਗਈ ਅਤੇ ਇਸ ਤੇ ਭਰਪੂਰ ਵਿਚਾਰ ਚਰਚਾ ਵੀ ਹੋਈ। ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਸ਼ਾਇਰ ਤਰਲੋਕ ਸਿੰਘ ਦੀਵਾਨਾ, ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ,ਪੰਜਾਬੀ ਸਭਿਆਚਾਰਕ ਸੱਥ ਤੇ ਸਾਹਿਤ ਸੰਸਥਾ ਅੰਮ੍ਰਿਤਸਰ ਦੇ ਪ੍ਰਧਾਨ ਜਸਬੀਰ ਸਿੰਘ ਝਬਾਲ, ਲਖਬੀਰ ਸਿੰਘ ਕੋਹਾਲੀ ਅਤੇ ਸ਼ਾਇਰਾ ਕਮਲ ਨੇ ਸਾਂਝੇ ਰੂਪ ਵਿਚ ਕੀਤੀ ਜਦੋਂ ਕੇ ਮੰਚ ਸੰਚਾਲਕ ਦੇ ਫਰਜ ਨਿਭਾੳਂੁਦਿਆ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਪੁਸਤਕ ਬਾਰੇ ਭਾਵਪੂਰਤ ਟਿਪਣੀਆਂ ਵੀ ਕੀਤੀਆਂ। ਲੋਕ ਅਰਪਣ ਰਸਮ ਮੌਕੇ ਪੁਸਤਕ ਬਾਰੇ ਵਿਚਾਰ ਚਰਚਾ ਕਰਦਿਆਂ ਪ੍ਰਿੰ:ਗੁਰਬਾਜ ਸਿੰਘ ਤੋਲਾ ਨੰਗਲ, ਡਾ: ਮਹਾਂਬੀਰ ਸਿੰਘ ਗਿੱਲ, ਕਮਲ, ਭੂਪਿੰਦਰ ਸਿੰਘ ਸੰਧੂ, ਦੀਪ ਦਵਿੰਦਰ ਸਿੰਘ, ਰਮੇਸ਼ ਯਾਦਵ ਨੇ ਕਿਹਾ ਕਿ ਕੋਹਾਲੀ ਦੀ ਕਵਿਤਾ ਜਿਥੇ ਮਨੁੱਖ ਨੂੰ ਕਿਰਤ ਕਰਨ, ਵੰਡ ਛਕਣ,ਮਿਹਨਤ ਕਰਨ ਦਾ ਸੁਨੇਹਾ ਦਿੰਦੀ ਹੈ ਉਥੇ ਉਸ ਨੂੰ ਅੱਗੇ ਵੱਧਣ, ਸੰਘਰਸ਼ ਕਰਨ ਦੀ ਪ੍ਰੇਰਨਾ ਵੀ ਦਿੰਦੀ ਹੈ। ਬੁਲਾਰਿਆਂ ਨੇ ਕਿਹਾ ਕਿ ਕੋਹਾਲੀ ਮਿਹਨਤਕਸ਼, ਗਰੀਬ, ਦੱਬੇ ਕੁਚਲੇ, ਸਤੇ ਸਤਾਏ ਲੋਕਾਂ ਦੀ ਗੱਲ ਕਰਦਾ ਹੈ। ਤਰਲੋਕ ਸਿੰਘ ਦੀਵਾਨਾ, ਜਗਤਾਰ ਗਿੱਲ ਨੇ ਕਵਿਤਾ ਪਾਠ ਕੀਤਾ। ਹਰਮੀਤ ਆਰਟਿਸਟ, ਅਜੀਤ ਸਿੰਘ ਨਬੀਪੁਰੀ, ਕੁਲਦੀਪ ਸਿੰਘ ਦਰਾਜਕੇ, ਹਰੀ ਸਿੰਘ ਗਰੀਬ, ਸੰਤੋਖ ਸਿੰਘ ਰਾਹੀ, ਡਾ:ਸੁਖਦੇਵ ਸਿੰਘ ਪਾਂਧੀ, ਸਤਨਾਮ ਔਲਖ, ਜਸਵੰਤ ਸਿੰਘ ਔਲਖ, ਕੰਵਰ ਸੁਖਬੀਰ ਸਿੰਘ, ਪ੍ਰਕਾਸ਼ ਚੰਦ, ਭਗਵੰਤ ਸਿੰਘ, ਜੀਤ ਗਿੱਲ, ਕੁੰਨਣ ਸਿੰਘ, ਰੰਗਕਰਮੀ ਗੁਰਿੰਦਰ ਮਕਨਾ, ਇਤਿਹਾਸਕਾਰ ਏ. ਐਸ. ਦਲੇਰ, ੳਮ ਪ੍ਰਕਾਸ਼ ਭਗਤ, ਨਵਤੇਜ ਸਿੰਘ ਵਿਰਦੀ ਆਦਿ ਲੇਖਕਾਂ, ਸ਼ਾਇਰਾਂ ਨੇ ਸਮਾਰੋਹ ਨੂੰ ਭਰਪੂਰਤਾ ਬਖਸ਼ੀ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media