📝 *ਅੱਜ ਦੀਆਂ ਸੁਰਖੀਆਂ…..*
ਮਿਤੀ : 8 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ਦਸੰਬਰ 2018 ਤੱਕ ਪੂਰੀ ਤਰਾਂ ਸੀਲ ਕਰ ਦਿੱਤੀ ਜਾਵੇਗੀ, ਭਾਰਤ-ਪਾਕਿ ਸਰਹੱਦ – ਰਾਜਨਾਥ ਸਿੰਘ।
▶ਦਲਾਲੀ ਵਾਲੇ ਬਿਆਨ ‘ਤੇ ਬੋਲੇ ਅਮਿਤ ਸ਼ਾਹ –ਰਾਹੁਲ ਗਾਂਧੀ ਨੇ ਸਾਰੇ ਹੱਦਾਂ ਬੰਨੇ ਟੱਪੇ – ਸੈਨਿਕਾਂ ਦੀ ਬਹਾਦਰੀ ‘ਤੇ ਲਗਾਏ ਪ੍ਰਸ਼ਨ ਚਿੰਨ੍ਹ।
▶ਕਾਂਗਰਸੀ ਆਗੂ ਕਪਿਲ ਸਿੱਬਲ ਦਾ ਪਲਟਵਾਰ – ਸਰਜ਼ੀਕਲ ਸਟਰਾਈਕ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ ਭਾਜਪਾ।
▶ਪੰਜਾਬ ਸਰਕਾਰ ਵਲੋਂ 10 ਕਿਲੋਮੀਟਰ ਸਰਹੱਦੀ ਇਲਾਕਾ ਖਾਲੀ ਕਰਨ ਦੇ ਹੁਕਮ ਵਾਪਸ – ਰੋਣਕਾਂ ਪਰਤੀਆਂ, ਝੋਨੇ ਦੀ ਕਟਾਈ ਸ਼ੁਰੂ।
▶ਤਰਨ ਤਾਰਨ ਦੇ ਮੈਡੀਕਲ ਸਟੋਰ ‘ਚ ਦਾਖਲ ਹੋਏ ਲੁਟੇਰਿਆਂ ਨੂੰ ਬਜ਼ੁੱਰਗ ਸਹੁਰੇ ਤੇ ਨੂੰਹ ਨੇ ਬਹਾਦਰੀ ਨਾਲ ਮੁਕਾਬਲਾ ਕਰਕੇ ਭਜਾਇਆ।
▶ਘੁੱਗੀ ਵਲੋਂ ਚੰਡੀਗ੍ਹੜ ‘ਚ ਆਮ ਆਦਮੀ ਪਾਰਟੀ ਦੀ 29 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ –, ਸੰਜੇ ਸਿੰਘ, ਭਗਵੰਤ ਮਾਨ, ਜਰਨੈਲ ਸਿੰਘ ਤੇ ਹਿੰਮਤ ਸਿੰਘ ਸ਼ੇਰਗਿੱਲ ਰਹੇ ਮੌਜ਼ੂਦ।
▶ਛੋਟੇਪੁਰ ਦੀ ‘ਆਪਣਾ ਪੰਜਾਬ ਪਾਰਟੀ’ ਨੂੰ ਨੈਸ਼ਨਲ ਫ੍ਰੀਡਮ ਪਾਰਟੀ ਨੇ ਦਿੱਤੀ ਹਮਾਇਤ।
▶ਹਰਿਆਣਾ ਦੇ ਕਾਂਗਰਸੀ ਵਰਕਰਾਂ ਦੀ ਝੜਪ ‘ਤੇ ਬੋਲੇ ਸਾਬਕਾ ਮੁੱਖ ਮੰਤਰੀ ਹੁੱਡਾ – ਕੁੱਟਮਾਰ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਪਾਰਟੀ ਦੀ ਤਾਕਤ ਵਧ ਰਹੀ ਹੈ।
▶18 ਅਕਤੂਬਰ ਨੂੰ ਹਿਮਾਚਲ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ।
▶ਦਿੱਲੀ ਤੋਂ ਫਿਰੋਜ਼ਪੁਰ ਤੱਕ ਪਹੁੰਚੇਗੀ ਸ਼ਤਾਬਦੀ ਟਰੇਨ – ਪਹਿਲਾਂ ਚਲਦੀ ਸੀ ਬਠਿੰਡੇ ਤੱਕ।
▶ਬਿਹਾਰ ਵਿੱਚ ਸ਼ਰਾਬਬੰਦੀ ਬਾਰੇ ਹਾਈਕੋਰਟ ਦੇ ਫੈਸਲੇ ‘ਤੇ ਸੁਪਰੀਮ ਕੋਰਟ ਨੇ ਲਗਾਈ ਰੋਕ।
▶ਮੁੰਬਈ ਦੀ ਹਾਜ਼ੀ ਅਲੀ ਦਰਗਾਹ ਸਬੰਧੀ ਸੁਪਰੀਮ ਕੋਰਟ ਵਲੋਂ ਹਾਈਕੋਰਟ ਦੇ ਫੈਸਲੇ ‘ਤੇ ਰੋਕ – ਅੋਰਤਾਂ ਨੂੰ ਦਾਖਲ ਹੋਣ ਦੀ ਮਿਲੀ ਸੀ ਇਜ਼ਾਜਤ।
▶ਗੋ-ਏਅਰ ਤੇ ਇੰਡੀਗੋ ਦਰਮਿਆਨ ਨਾਮ ਨੂੰ ਲੈ ਕੇ ਝਗੜਾ ਅਦਾਲਤ ‘ਚ ਪੁੱਜਾ।
▶ਸੈਰਾਟ ਦਾ ਪੰਜਾਬੀ ਵਿੱਚ ਬਣ ਸਕਦਾ ਹੈ ਰੀਮੇਕ – ਪੰਕਜ਼ ਬਤਰਾ।
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ਦਿੱਲੀ ਮਹਿਲਾ ਕਮਿਸ਼ਨ ਭਰਤੀ ਘੁਟਾਲਾ – ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਕੋਲੋਂ ਪੁਛਗਿਛ ਕਰੇਗਾ ਏ.ਸੀ.ਬੀ।
▶ਆਈ.ਬੀ. ਦਾ ਅਲਰਟ – ਦੇਸ਼ ਦੇ 22 ਹਵਾਈ ਅੱਡਿਆਂ ‘ਤੇ ਵਧਾਈ ਚੋਕਸੀ।
▶ਡਾ. ਅੰਬੇਦਕਰ ਨੇ ਸਮਾਜ ਵਿੱਚ ਔਰਤਾਂ ਲਈ ਬਰਾਬਰ ਹੱਕਾਂ ਦੀ ਕੀਤੀ ਮੰਗ – ਹਰਸਿਮਰਤ ਬਾਦਲ।
▶ਫੋਜ਼ੀ ਜਵਾਨਾਂ ਦੇ ਅਪਮਾਨ ‘ਤੇ ਦੁੱਖੀ ਹਾਂ – ਮਨੋਹਰ ਪਾਰੀਕਰ, ਕਿਹਾ ਨੇਤਾਵਾਂ ‘ਚ ਨਹੀਂ ਬਚੀ ਮਰਿਆਦਾ।
▶ਕਸ਼ਮੀਰ ਵਿੱਚ ਪੁਲਿਸ ਚੌਕੀ ‘ਤੇ ਅੱਤਵਾਦੀਆਂ ਦਾ ਹਮਲਾ – ਇਕ ਜਵਾਨ ਦੀ ਮੌਤ।
▶ਕਰ ਲੋ ਗੱਲ………ਮੋਦੀ ਦੀ ‘ਮਨ ਕੀ ਬਾਤ’ ਦੀ ਤਰਜ਼ ‘ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਰੇਡੀਓ ‘ਤੇ ਕਰਨਗੇ ‘ਸ਼ਿਵ ਸੰਵਾਦ’।
▶ਸਰਜ਼ੀਕਲ ਸਟਰਾਈਕ ‘ਤੇ ਨਾ ਕੀਤੀ ਜਾਵੇ ਰਾਜਨੀਤੀ – ਕੇਜ਼ਰੀਵਾਲ।
▶ਕੈਪਟਨ ਵਲੋਂ ਸਰਹੱਦ ‘ਤੇ ਬਣਾਈ ਵੀਡੀਓ ਸ਼ੋਸ਼ਲ ਮੀਡੀਆ ‘ਤੇ ਅਪਲੋਡ ਕਰਨ ‘ਤੇ ਅਕਾਲੀ ਦਲ ਨੇ ਉਠਾਏ ਸਵਾਲ – ਚੀਮਾ ਨੇ ਬਚਕਾਨਾ ਹਰਕਤ ਕਿਹਾ।
▶ਬੁਲਾਰੀਆ ਦੇ ਕਾਂਗਰਸ ਵਿੱਚ ਜਾਣ ਸਬੰਧੀ ਪੁੱਛੇ ਸਵਾਲ ‘ਤੇ ਕੁੱਝ ਨਾ ਬੋਲੇ ਸੀ.ਐਮ ਬਾਦਲ।
▶ਅਕਤੂਬਰ ਮਹੀਨੇ ਦੇ ਆਖੀਰ ਤੱਕ 100 ਉਮੀਦਵਾਰਾਂ ਦਾ ਕਰ ਦਿੱਤਾ ਜਾਵੇਗਾ ਐਲਾਨ – ਗੁਰਪ੍ਰੀਤ ਘੁੱਗੀ, ਕਿਹਾ ਵਰਕਰਾਂ ਦੀ ਸਹਿਮਤੀ ਨਾਲ ਬਣੀ ਲਿਸਟ ਫਾਈਨਲ ਕਰਦੀ ਹੈ ਪੀ.ਏ.ਸੀ।
▶700 ਕਾਲਜਾਂ ਦੀਆਂ 13 ਐਸੋਸੀਏਸ਼ਨਾਂ ਨੇ ਐਸ.ਸੀ/ਓ.ਬੀ.ਸੀ ਸਕਾਲਰਸ਼ਿਪ ਜਾਰੀ ਕਰਨ ਲਈ 15 ਅਕਤੂਬਰ ਤੱਕ ਦਾ ਦਿੱਤਾ ਅਲਟੀਮੇਟਮ।
▶ਸਕਾਲਰਸ਼ਿਪ ਜਾਰੀ ਕਰਨ ਸਬੰਧੀ ਗੰਭੀਰਤਾ ਨਾਲ ਹੋ ਰਿਹਾ ਹੈ ਕੰਮ – ਜਰੂਰੀ ਹੋਇਆ ਤਾਂ ਕੇਂਦਰ ਨਾਲ ਵੀ ਕਰਾਂਗੇ ਗੱਲ – ਚੀਮਾ।
▶ਜਾਅਲੀ ਡਿਗਰੀਆਂ ਦੇ ਮਾਮਲੇ ‘ਚ ਵੀਜ਼ੀਲੈਂਸ ਵਲੋਂ ਅੰਮ੍ਰਿਤਸਰ ਦੀ ਸਾਂਈ ਅਕੈਡਮੀ ਮਾਲਕ ਤੇ ਉਸ ਦਾ ਪੁੱਤਰ ਨਾਮਜ਼ਦ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media