Wednesday, September 30, 2026

ਭਾਜਪਾ ਪ੍ਰਦੇਸ਼ ਮਹਾਮੰਤਰੀ ਨੇ ਰਾਹਤ ਕੈਂਪ ‘ਚ ਸਰਹੱਦੀ ਲੋਕਾਂ ਦਾ ਹਾਲ ਜਾਣਿਆ

ppn0610201612

ਫਾਜ਼ਿਲਕਾ, 6 ਅਕਤੂਬਰ (ਵਿਨੀਤ ਅਰੋੜਾ) – ਭਾਰਤ ਪਾਕਿਸਤਾਨ ਦੇ ਵਿਚਕਾਰ ਪੈਦਾ ਹੋਏ ਜੰਗ ਵਰਗੇ ਹਾਲਾਤਾਂ ਦੇ ਚਲਦੇ ਰਾਹਤ ਕੈਂਪਾਂ ਵਿਚ ਪਹੁੰਚੇ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਅੱਜ ਭਾਰਤੀ ਜਨਤਾ ਪਾਰਟੀਦ ੇ ਪ੍ਰਦੇਸ਼ ਮਹਾਮੰਤਰੀ ਮਨਜੀਤ ਸਿੰਘ ਰਾਏ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ।
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੁਵਾੜਿਆਂ ਵਾਲੀ ਵਿਚ ਸਰਹੱਦੀ ਲੋਕਾਂ ਲਈ ਬਣਾਏ ਗਏ ਰਾਹਤ ਕੈਂਪ ਵਿਚ ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਲਾਇਨ ਕਰਨ ਵਾਲਿਆਂ ਨੂੰ ਖਾਣ ਪੀਣ, ਸਿਹਤ ਸੁਵਿਧਾਵਾਂ ਅਤੇ ਹੋਰ ਸੁਵਿਧਾਵਾਂ ਹਰ ਹਾਲ ਵਿਚ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਘਰ ਛੱਡਣ ਵਿਚ ਬੇਸ਼ਕ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀ ਆਈ ਪਰ ਪਾਕਿਸਤਾਨ ਦੇ ਇਰਾਦਿਆਂ ਤੇ ਕਦੇ ਭਰੋਸਾ ਨਹੀਂ ਕੀਤਾ ਜਾ ਸਕਦਾ। ਪਾਕਿਸਤਾਨ ਕਿਸੇ ਵੀ ਸਮੇਂ ਕੋਈ ਹਰਕਤ ਕਰ ਸਕਦਾ ਹੈ। ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਰਹੱਦ ੇਦ ਨੇੜੇ ਪਾਕਿਸਤਾਨ ਦੀ ਹਰ ਹਰਕਤ ਤੇ ਪੈਨੀ ਨਜ਼ਰ ਰੱਖਣ ਲਈ ਸਰਹੱਦ ਦੇ ਨੇੜੇ ਵੱਸੋੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਪਹੁੰਚਾਉਣਾ ਜ਼ਰੂਰੀ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ ਕੇਂਦਰ ਵਿਚ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ਼ ਸਰਜ਼ੀਕਲ ਸਟ੍ਰਾਇਕ ਚਲਾਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ ਅਤੇ ਇਸ ਸਟ੍ਰਾਇਕ ਤੋਂ ਬਾਅਦ ਪਾਕਿਸਤਾਨ ਨੂੰ ਪੱਤਾ ਲੱਗ ਗਿਆ ਹੈ ਕਿ ਪਾਕਿਸਤਾਨ ਦੇ ਹਰ ਇਰਾਦੇ ਨੂੰ ਨਾਪਾਕ ਬਣਾਉਣ ਲਈ ਭਾਰਤ ਬਹੁਤ ਵੱਡੀ ਤਾਕਤ ਰਖਦਾ ਹੈ। ਇਸ ਦੌਰਾਨ ਪ੍ਰਦੇਸ਼ ਭਾਜਪਾ ਮਹਾਮੰਤਰੀ ਰਾਏ ਨੇ ਸਰਹੰਦੀ ਲੋਕਾਂ ਦੀਆਂ ਸਮਸਿਆਵਾਂ ਸੁਣੀਆਂ ਅਤੇ ਮੌਕੇ ਤੇ ਹੀ ਉਨ੍ਹਾਂ ਦਾ ਨਿਪਟਾਰਾ ਕੀਤਾ।
ਇਸ ਮੌਕੇ ਪ੍ਰਦੇਸ਼ ਭਾਜਪਾ ਦੇ ਸਹ ਮੀਡੀਆ ਇੰਚਾਰਜ਼ ਸੁਬੋਧ ਵਰਮਾ, ਜ਼ਿਲਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ, ਜ਼ਿਲਾ ਮਹਾਮੰਤਰੀ ਅਸ਼ਵਨੀ ਫੁੱਟੈਲਾ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਡਾ. ਰਮੇਸ਼ ਵਰਮਾ, ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ, ਦੇਹਾਤ ਮੰਡਲ ਪ੍ਰਧਾਨ ਮਦਨ ਲਾਲ ਮਾਲ, ਰਕੇਸ਼ ਪੰਚਕੋਸ਼ੀ, ਕੋਂਸਲਰ ਸੰਦੀਪ ਚਲਾਨਾ, ਗੋਰਵ ਚੁੱਘ, ਐਸ ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਚਿਨ ਜਾਜੋਰੀਆ, ਵੇਦ ਪ੍ਰਵਾਨਾ ਕਾਰਜਕਾਰਣੀ ਮੈਂਬਰ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply