ਫਾਜ਼ਿਲਕਾ, 7 ਅਕਤੂਬਰ (ਵਿਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਪੀਈਐਸ ਗਰੁੱਪ ਏ ਅਧਿਕਾਰੀਆਂ ਦੀ ਸੀਨੀਅਰਤਾ ਸੂਚੀ ਫਾਇਨਲ ਕਰਨ ਤੋਂ ਬਾਅਦ ਪੰਜਾਬ ਐਜੂਕੇਸ਼ਨ ਸਰਵਸਿਜ ਗਰੁੱਪ ਏ ਰੂਲ 2004 ਦੇ ਤਹਿਤ ਡਿਪਟੀ ਡਾਇਰੈਕਟਰ ਪ੍ਰਿੰਸੀਪਲ ਇਨ ਸਰਵਿਸ ਟ੍ਰੇਨਿੰਗ ਸੈਂਟਰ ਅਤੇ ਮੰਡਲ ਸਿੱਖਿਆ ਅਧਿਕਾਰੀ ਦੀਆਂ ਕੁਲ 26 ਅਸਾਮੀਆਂ ਨੂੰ ਤਰੱਕੀ ਦੇ ਰਾਹੀਂ ਭਰੇ ਜਾਣ ਸਬੰਧੀ ਪੀ.ਈ.ਐਸ ਅਧਿਕਾਰੀਆਂ ਦੇ ਕੇਸ ਮੰਗੇ ਹਨ।
ਡਾਇਰੈਕਟਰ ਸਿੱਖਿਆ ਵੱਲੋਂ ਜਾਰੀ ਪੱਤਰ ਦੇ ਮੁਤਾਬਕ ਪੀਈਐਸ ਗਰੁੱਪ ਏ ਦੇ ਅਧਿਕਾਰੀਆਂ ਵਿਚੋਂ ਮੰਡਲ ਸਿੱਖਿਆ ਅਧਿਕਾਰੀਆਂ ਦੀਆਂ ਦੋ, ਪ੍ਰਿੰਸੀਪਲ ਇਨ ਸਰਵਿਸ ਟ੍ਰੇਨਿੰਗ ਸੈਂਟਰ ਦੀਆਂ 12 ਅਤੇ ਡਿਪਟੀ ਡਾਇਰੈਕਟਰ ਦੀਆਂ 12 ਅਸਾਮੀਆਂ ਨੂੰ ਪ੍ਰਵਾਣਗੀ ਦੇ ਰਾਹੀਂ ਪੀਈਐਸ ਗੁੱਪ ਏ ਅਧਿਕਾਰੀਆਂ ਵਿਚੋਂ ਭਰੇ ਜਾਣਾ ਹੈ।
ਇਸ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਸਮੂਹ ਮੰਡਲ ਸਿੱਖਿਆ ਅਧਿਕਾਰੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੇਕੰਡਰੀ ਸਿੱਖਿਆ ਨੂੰ ਹੁਕਮ ਜਾਰੀ ਕੀਤੇ ਹਨ ਕਿ ਵਿਭਾਗ ਵੱਲੋਂ ਪੀਈਐਸ ਗਰੁੱਪ ਦੀ ਫਾਇਨਲ ਕੀਤੀ ਸੀਨੀਅਰਤਾ ਸੂਚੀ ਦੇ ਇੱਕ ਤੋਂ ਲੈ ਕੇ 250 ਕੰਮ ਕਰ ਰਹੇ ਅਧਿਕਾਰੀਆਂ ਦੇ ਕੇਸ ਪੂਰੀ ਤਰ੍ਹਾਂ ਮੁਕੰਮਲ ਕਰਕੇ 14 ਅਕਤੂਬਰ 2016 ਤੱਕ ਸਾਰੇ ਮੁਕੰਮਲ ਕੀਤੇ ਦਸਤਾਵੇਜ਼ਾਂ ਸਮੇਤ ਡਾਇਰੈਕਟੋਰੇਟ ਦੀਆਂ ਸੇਵਾਵਾਂ 3 ਸ਼ਾਖਾ ਵਿਚ ਦਸਤੀ ਤੌਰ ਤੇ ਭੇਜੇ ਜਾਣ।ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਡੀਜੀਐਸਈ, ਐਸਸੀਈਆਰਟੀ ਪੰਜਾਬ, ਡਾਇਰੈਕਟਰ ਐਲੀਮੈਂਟਰੀ, ਡਿਪਟੀ ਡਾਇਰੈਕਟਰ ਗਾਈਡੈਂਸ ਬਿਊਰੋ ਨੂੰ ਵੀ ਹੁਕਮ ਜਾਰੀ ਕੀਤੇ ਗਏ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media