Sunday, October 4, 2026

ਐਸ.ਸੀ/ਬੀ.ਸੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਦੀ 480 ਕਰੋੜ ਜਾਰੀ ਕਰਨ ਦੀ ਮੰਗ

U
U

ਫਾਜ਼ਿਲਕਾ, 7 ਅਕਤੂਬਰ (ਵਿਨੀਤ ਅਰੋੜਾ)- ਜੁਆਇੰਟ ਐਕਸ਼ਨ ਕਮੇਟੀ ਵੱਲੋਂ ਅੱਜ ਐਸ.ਸੀ./ਬੀ.ਸੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਦੀ 480 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਦੀ ਮੰਗ ਨੂੰ ਲੈ ਕੇ ੋਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਬੰਧਤ ਵਿਭਾਗਾਂ ਨੂੰ ਭੇਜਣ ਲਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ ਗਿਆ।
ਰੋਸ ਮਾਰਚ ਦੌਰਾਨ ਹਾਜ਼ਰੀਨ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਦੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਰਾਜ ਵਿਚ ਵੱਖ ਵੱਖ ਕੋਰਸਾਂ ਦੇ ਲਈ ਸਿੱਖਿਆ ਪ੍ਰਦਾਨ ਕਰਨ ਵਾਲੀਆਂ 1000 ਤੋਂ ਵੱਧ ਸੈਲਫ਼ ਫਾਈਨਾਂਸਡ ਸੰਸਥਾਵਾਂ ਅੱਜ ਬੰਦ ਹੋਣ ਦੇ ਕੰਢੇ ਹਨ। ਕਿਉਂਕਿ ਕੇਂਦਰ ਵੱਲੋਂ ਦਿੱਤੀ ਜਾ ਰਹੀ ਪੋਸਟ ਮੈਟਿੰਕ ਸ਼ਕਾਲਰਸ਼ਿਪ ਦੀ ਰਕਮ ਜੋ ਕੇਂਦਰ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ। ਪਰ ਪੰਜਾਬ ਸਰਕਾਰ ਵੱਲੋਂ ਸਬੰਧਤ ਕਾਲਜ਼ਾਂ ਨੂੰ ਨਹੀਂ ਦਿੱਤੀ ਗਈ। ਇਹ ਰਕਮ ਲਗਭਗ 480 ਕਰੋੜ ਰੁਪਏ ਬਣੀ ਹੈ। ਜਿਸ ਵਿਚ ਸੈਸ਼ਨ 2015-16 ਦੀ 80 ਪ੍ਰਤੀਸ਼ਤ ਰਕਮ ਬਕਾਇਆ ਹੈ ਅਤੇ 2014-15 ਦੀ 20 ਪ੍ਰਤੀਸ਼ਤ ਰਕਮ ਬਕਾਇਆ ਹੈ।
ਉਨ੍ਹਾਂ ਕਿਹਾ ਕਿ ਇਸ ਸ਼ਕਾਲਰਸ਼ਿਪ ਸਕੀਮ ਦੇ ਤਹਿਤ ਐਸ.ਸੀ. ਉਮੀਦਵਾਰਾਂ ਤੋਂ ਕਾਲਜਾਂ ਨੇ ਕੋਈ ਫੀਸ ਨਹੀਂ ਵਸੂਲੀ। ਸਗੋਂ ਉਮੀਦਵਾਰਾਂ ਦੀ ਪ੍ਰੀਖਿਆ ਫੀਸ ਵੀ ਆਪਣੇ ਫੰਡਾਂ ਵਿਚੋਂ ਭਰੀ ਹੈ। ਇਸ ਸਕੀਮ ਦਾ ਲਾਭ ਲੈਣ ਵਾਲੇ ਉਮੀਦਵਾਰ ਬਹੁਤ ਵੱਧ ਹਨ। ਜਿਸ ਕਾਰਨ ਲਗਭਗ 60 ਤੋਂ 70 ਪ੍ਰਤੀਸ਼ਤ ਵਿਦਿਆਰਥੀ ਸੈਲਫ਼ ਫਾਈਨਾਂਸਡ ਸੰਸਥਾਵਾਂ ਵਿਚ ਉਹ ਪੜ੍ਹ ਰਹੇ ਹਨ। ਜਿਨ੍ਹਾਂ ਨੇ ਕਾਲਜ ਨੂੰ ਕੋਈ ਫੀਸ ਜਮਾਂ ਨਹੀਂ ਕਰਵਾਈ। ਕਿਉਂਕਿ ਇਹ ਫੀਸ ਕਾਲਜ਼ਾਂ ਨੂੰ ਸਿੱਧ ਤੋਰ ਤੇ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਜੋ ਅੱਜ ਤੱਕ ਨਹੀਂ ਮਿਲੀ। ਜਿਸ ਕਾਰਨ ਪੰਜਾਬ ਦੇ ਸਮੂਹ ਕਾਲਜ ਆਪਣੇ ਸਟਾਫ਼ ਨੂੰ ਤਨਖਾਹਾਂ ਦੇਣ ਅਤੇ ਮਿਆਰੀ ਸਿੱਖਿਆ ਦੇਣ ਤੋਂ ਅਸਮਰਥ ਹੋ ਚੁੱਕੇ ਹਨ। ਜਿੱਥੋਂ ਤੱਕ ਬੀਸੀ ਉਮੀਦਵਾਰਾਂ ਦਾ ਸਵਾਲ ਹੈ ਉਨ੍ਹਾਂ  ਨੂੰ ਬੀਤੇ ਤਿੰਨ ਵਰ੍ਹਿਆਂ ਤੋਂ ਕਦੇ ਕੋਈ ਰਕਮ ਜਾਰੀ ਨਹੀਂ ਕੀਤੀ ਗਈ। ਜਦਕਿ ਨੇੜਲੇ ਸੂਬਿਆਂ ਵਿਚ ਇਹ ਰਕਮ ਸ਼ਕਾਲਰਸ਼ਿਪ ਦੇ ਰੂਪ ਵਿਚ ਦਿੱਤੀ ਜਾਂਦੀ ਹੈ। ਇਸ ਸਮਸਿਆ ਤੋਂ ਦੁੱਖੀ ਹੋਕੇ ਪੰਜਾਬ ਦੀਆਂ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਇੱਕਜੁਟ ਹੋਕੇ ਸਾਂਝੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਕਮੇਟੀ ਮੈਂਬਰਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਪੋਸਟ ਮੈਟਿੰਕ ਸ਼ਕਾਲਰਸ਼ਿਪ ਦੀ ਪੂਰੀ ਰਕਮ 12 ਅਕਤੂਬਰ 2016 ਤੱਕ ਇੱਕ ਹੀ ਕਿਸ਼ਤ ਵਿਚ ਜਾਰੀ ਕੀਤੀ ਜਾਵੇ, ਪੋਸਟ ਮੈਟਿੰਕ ਸ਼ਕਾਲਰਸ਼ਿਪ ਦੀ ਰਕਮ ਇਸ ਸਾਲ ਵੀ ਸੈਲਫ ਫਾਈਨਾਂਸਡ ਸੰਸਥਾਵਾਂ ਦੇ ਲਈ ਮਿੱਥੀ ਫੀਸ ਦੇ ਮੁਤਾਬਕ ਦਿੱਤੀ ਜਾਵੇ ਕਿਉਂਕਿ ਕੁਝ ਕੋਰਸਾਂ ਵਿਚ ਇਸ ਵਾਰ ਸਰਕਾਰੀ ਕਾਲਜਾਂ ਵਾਲੀ ਫੀਸ ਦੇਣ ਦਾ ਜ਼ਿਕਰ ਹੋਇਆ ਹੈ ਜਦਕਿ ਸਰਕਾਰ ਵੱਲੋਂ ਹੀ ਸੈਲਫ਼ ਫਾਈਨਾਂਸਡ ਕਾਲਜਾਂ ਦੇ ਲਈ ਵੱਖ ਵੱਖ ਫੀਸ ਸਟਰਕਚਰ ਫਿਕਸ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਜਿੱਥੇ ਸਰਕਾਰ ਵਿਦਿਆਰਥੀਆਂ ਨੂੰ ਬੱਸ ਸੁਵਿਧਾ ਪ੍ਰਦਾਨ ਕਰਦੀ ਹੈ ਤਾਕਿ ਵੱਧ ਤੋਂ ਵੱਧ ਲੋਕ ਸਿੱਖਿਅਤ ਹੋ ਸਕਣ ਪਰ ਇਸ ਦੇ ਉਲਟ ਸਕੂਲਾਂ ਅਤੇ ਕਾਲਜ਼ਾਂ ਵਿਚ ਚੱਲ ਰਹੀਆਂ ਬੱਸਾਂ ਦੇ ਲਈ ਆਮ ਟੈਕਸ ਤੋਂ ਇਲਾਵਾ ਸਪੈਸ਼ਲ ਟੈਕਸ ਲਗਾਇਆ ਜਾਂਦਾ ਹੈ। ਜੋਕਿ ਬਿਲਕੁਲ ਗਲਤ ਹੈ, ਇਸ ਨੂੰ ਜਲਦੀ ਬੰਦ ਕੀਤਾ ਜਾਵੇ ਤਾਕਿ ਇਹ ਵਿੱਤੀ ਬੋਝ ਵਿਦਿਆਰਥੀਆਂ ਤੇ ਨਾ ਪਵੇ। ਇਸ ਦੇ ਨਾਲ ਹੀ ਸਾਰਿਆਂ ਐਫੀਲੀਏਟਡ ਕਾਲਜ਼ਾਂ ਦੇ ਲਈ ਬਿਨਾਂ ਸ਼ਰਤ ਬੱਸ ਪਾਸ ਸੁਵਿਧਾ ਵੀ ਦਿੱਤੀ ਜਾਵੇ। ਇਸ ਤੋਂ ਇਲਾਵਾ ਕੋਈ ਵਿੱਤੀ ਸਹਾਇਤਾ ਦੇ ਲਈ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਨਿਭਾ ਰਹੀਆਂ ਸੈਲਫ ਫਾਇਨਾਂਸਡ ਸੰਸਥਾਵਾਂ ਨੂੰ ਬਨਦਾ ਸਨਮਾਨ ਦਿੱਤਾ ਜਾਵੇ ਅਤੇ ਇਨ੍ਹਾਂ ਸੰਸਥਾਵਾਂ ਨੂੰ ਹਰ ਕਿਸਮ ਨਾਲ ਟੈਕਸ ਤੋਂ ਮੁਕਤ ਕੀਤਾ ਜਾਵੇ।
ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਰਾਜ ਦੀ ਕੁਲ ਸਿੱਖਿਆ ਦਾ 85 ਫੀਸਦੀ ਹਿੱਸਾ ਸੈਲਫ਼ ਫਾਇਨਾਂਸਡ ਸੰਸਥਾਵਾਂ ਨੇ ਸੰਭਾਲਿਆ ਹੋਇਆ ਹੈ ਅਤੇ ਉੱਚ ਸਿੱਖਿਆ ਦੇਕੇ ਰਾਜ ਦਾ ਨਾਂ ਉੱਚਾ ਕੀਤਾ ਹੈ। ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਦੀ ਰਕਮ ਜਾਰੀ ਨਾ ਕੀਤੇ ਜਾਣ ਦੇ ਰੋਸ ਸਵਰੂਪ ਪੰਜਾਬ ਦੇ ਸਮੂਹ ਪ੍ਰਾਈਵੇਟ ਕਾਲਜ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ 7 ਅਕਤੂਬਰ 2016 ਨੂੰ ਆਪਣੀਆਂ ਸੰਸਥਾਵਾਂ ਤੇ ਕਾਲੇ ਝੰਡੇ ਲਗਾਕੇ ਬੰਦ ਕਰ ਚੁੱਕੀਆਂ ਹਨ ਅਤੇ ਜੇਕਰ ਉਕਤ ਮੰਗਾਂ 12 ਅਕਤੂਬਰ ਤੱਕ ਨਾ ਮਨੀਆਂ ਗਈਆਂ ਤਾਂ ਜੁਆਇੰਟ ਐਕਸ਼ਨ ਕਮੇਟੀ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਹੋਵੇਗੀ। ਜਿਸਦੇ ਤਹਿਤ ਕਾਲਜ ਲੰਬੇ ਸਮੇਂ ਦੇ ਲਈ ਬੰਦ, ਐਸ.ਸੀ./ਬੀ.ਸੀ. ਜੱਥੇਬੰਦੀਆਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਲੈਕੇ ਸਰਕਾਰ ਦਾ ਘੇਰਾਓ ਵੀ ਕੀਤਾ ਜਾ ਸਕਦਾ ਹੈ।
ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ ਵੱਲੋਂ ਫਾਜ਼ਿਲਕਾ-ਅਬੋਹਰ ਰੋਡ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਕਾਲੇ ਝੰਡੇ ਅਤੇ ਕਾਲੇ ਬੈਨਰ ਲੈ ਕੇ ਰੋਸ ਮਾਰਚ ਕੱਢਿਆ।ਕਮੇਟੀ ਦੇ ਮੈਂਬਰ ਜ਼ੋਰਦਾਰ ਨਾਅਰੇਬਾਜੀ ਕਰਦੇ ਹੋੲੈ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਪਹੁੰਚੇ।ਜਿੱਥੇ ਮੁੱਖ ਮੰਤਰੀ ਪੰਜਾਬ ਅਤੇ ਸਬੰਧਤ ਵਿਭਾਗਾਂ ਨੂੰ ਭੇਜਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੋਪਿਆ ਗਿਆ।
ਇਸ ਮੌਕੇ ਡਾ. ਸਾਹਿਲ ਮਿੱਤਲ ਡਾਇਰੈਕਟਰ ਮੀਰਾ ਗਰੁੱਪ ਆਫ਼ ਕਾਲਜ ਅਬੋਹਰ, ਸਰਦਾਰ ਪਟੇਲ ਨਰਸਿੰਗ ਕਾਲਜ ਅਬੋਹਰ, ਸਰਸਵਤੀ ਐਲਟੀਸੀ ਅਬੋਹਰ, ਆਤਮਾ ਸਿੰਘ ਸੇਖੋਂ ਡੀਏਵੀ ਕਾਲਜ ਆਫ਼ ਐਜੂਕੇਸ਼ਨ ਫਾਜ਼ਿਲਕਾ, ਡਾ. ਅਨੁਰਾਗ ਅਸੀਜਾ ਐਮ.ਡੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ, ਸੁਰਿੰਦਰ ਠਕਰਾਲ ਜੋਤੀ  ਬੀਐਡ ਕਾਲਜ ਫਾਜ਼ਿਲਕਾ, ਸੁਨੀਲ ਦੁਆ ਸਰਸਵਤੀ ਨਰਸਿੰਗ ਇੰਸਟੀਚਿਊਟ ਐਂਡ ਅਬੋਹਰ, ਫਾਰਮੇਸੀ ਕਾਲਜ ਅਬੋਹਰ, ਪ੍ਰਿੰਸੀਪਲ  ਡਾ. ਸਰੀਤਾ ਗਿਜਵਾਨੀ ਡੀਏਵੀ ਕਾਲਜ ਆਫ਼ ਜੂੈਕੇਸ਼ਨ ਫਾਜ਼ਿਲਕਾ, ਡਾ. ਅਨੀਤਾ ਅਰੋੜਾ ਪ੍ਰਿੰਸੀਪਲ ਜੋਤੀ ਬੀਐਡ ਕਾਲਜ ਰਾਮਪੁਰਾ ਫਾਜ਼ਿਲਕਾ, ਡਾ. ਸਰਵਜੀਤ ਕੌਰ ਪ੍ਰਿੰਸੀਪਲ ਗੁਰੂਰਾਮ ਦਾਸ ਬੀਐਡ ਕਾਲਜ ਜਲਾਲਾਬਾਦ, ਵਿਜੈ ਅਹੂਜਾ ਸਚਖੰਡ ਸਕੂਲ ਆਫ਼ ਅਬੋਹਰ, ਆਰ.ਐਲ.ਸਵਾਮੀ ਡਾਇਰੈਕਟਰ ਗਿਆਨੀ ਦੇਵੀ ਮੈਮੋਰੀਅਲ ਆਈਟੀਆਈ ਅਬੋਹਰ, ਡਾ. ਰਣਜੀਤ ਭਾਲਾ ਜਗਤ ਨਰਾਇਣ ਕਾਲਜ ਜਲਾਲਾਬਾਦ, ਵਿਕਟਰ ਛਾਬੜਾ ਘੁਬਾਇਆ ਕਾਲਜ ਆਫ਼ ਇੰਜੀਨੀਅਰਿੰਗ ਟੈਕਨੀਕਲ, ਇੰਜੀਨੀਅਰ ਰਕੇਸ਼ ਭੁਸਰੀ ਗੁਰੂ ਹਰਕ੍ਰਿਸ਼ਨ ਆਈਟੀਆਈ ਫਾਜ਼ਿਲਕਾ, ਮਹਾਰਿਸ਼ੀ ਪਰਸ਼ੂਰਾਮ ਆਈਟੀਆਈ, ਦਵਿੰਦਰਪਾਲ ਸਿੰਘ ਆਈਟੀਆਈ ਅਬੋਹਰ, ਇੰਜੀਨੀਅਰ ਸੁਖਵਿੰਦਰ ਸਿੰਘ ਮਹਾਰਾਜਾ ਅਗਰਸੈਨ ਪੋਲੀਟੈਕਨੀਕ ਕਾਲਜ ਅਬੋਹਰ, ਗੋਰਵ ਕੁਮਾਰ ਖਾਟੁਜੀ ਆਈਟੀਆਈ ਜਲਾਲਾਬਾਦ, ਬਰੀਲੀਅੰਟ ਆਈਟੀਆਈ, ਗੁਰਮੀਤ ਸਿੰਘ ਬਰੀਲੀਅੰਟ ਕਾਲਜ ਆਫ਼ ਐਜੂਕੇਸ਼ਨ ਜਲਾਲਾਬਾਦ, ਟੂਲਸ ਐਂਟ ਟੈਕਨਾਲੋਜੀ ਆਈਟੀਆਈ ਕਾਲਾ ਟਿੱਬਾ ਅਬੋਹਰ, ਬਾਂਕੇ ਬਿਹਾਰੀ ਆਈਟੀਆਈ, ਰਜਿੰਦਰ ਸਿੰਘ ਧਨੋਵਾ ਮੈਂਬਰ ਜੁਆਇੰਟ ਐਕਸ਼ਨ ਕਮੇਟੀ ਪੰਜਾਬ, ਅਨੁਰਾਗ ਕਸਰੀਜਾ ਐਮਡੀ ਬੀਐਡ ਕਾਲਜ ਅਬੋਹਰ, ਵਿਵੇਕ ਕੋਸ਼ਲ ਮਹਾਰਿਸ਼ੀ ਕਾਲਜ  ਫਾਜ਼ਿਲਕਾ, ਵਿਜੈ ਅਹੂਜਾ ਸਚਖੰਡ ਸਕੂਲ ਅਬੋਹਰ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply