Wednesday, September 30, 2026

ਯੂਨੀਵਰਸਿਟੀ ਦੀਆਂ ਜਾਅਲੀ ਡਿਗਰੀਆਂ ਦੇਣ ਵਾਲੇ ਨਾਮਜ਼ਦ ਪਿਓ ਪੁੱਤਰ ਨਾਮਜ਼ਦ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਵਿਜੀਲੈਸ ਬਿਉਰੋ ਰੇਜ ਅੰਮ੍ਰਿਤਸਰ ਪੁਲਿਸ ਦੇ ਸੀਨੀਅਰ ਕਪਤਾਨ ਡਾਕਟਰ ਸ਼੍ਰੀ ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ ਨੇ ਦੱਸਿਆ ਕਿ ਮਿਸ ਅਮਨਦੀਪ ਕੋਰ ਪੁੱਤਰੀ ਮੁੱਖ ਸਿਪਾਹੀ ਸੁੱਚਾ ਸਿੰਘ ਵਾਸੀ ਪਿੰਡ ਪੰਡੋਰੀ ਵੜੈਚ ਤਹਿਸੀਲ ਤੇ ਜਿਲ੍ਹਾ ਅੰਮ੍ਰਿਤਸਰ ਨੇ ਵਿਜੀਲੈਸ ਬਿਉਰੋ ਨੂੰ ਦਰਖਾਸਤ ਦਿਤੀ ਕਿ ਉਹ ਆਪਣੇ ਪਿਤਾ ਜੀ ਦੀ ਜਗ੍ਹਾ ਪਰ ਮਹਿਕਮਾ ਪੁਲਿਸ ਵਿਚ ਕਲਰਕ ਭਰਤੀ ਹੋਈ ਸੀ ਅਤੇ ਭਰਤੀ ਹੋਣ ਸਮੇ ਉਸ ਵਲੋ ਸਾਈ ਅਕੈਡਮੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਰਾਹੀ ਸੀ.ਐਮ.ਜੇ ਯੂਨੀਵਰਸਿਟੀ ਸ਼ਿਲਾਂਗ ਮੇਘਾਲਿਆ ਤੋ ਪਾਸ ਕੀਤੀ ਗਈ ਬੀ.ਏ ਦੀ ਮਾਰਕਸ਼ੀਟ, ਪੁਲਿਸ ਵਿਭਾਗ ਨੂੰ ਦਿਤੀ ਗਈ ਸੀ, ਪ੍ਰੰਤੂ ਵਿਭਾਗ ਵਲੋ ਵੈਰੀਫਾਈ ਕਰਨ ‘ਤੇ ਉਕਤ ਮਾਰਕਸ਼ੀਟ ਜਾਅਲੀ ਪਾਏ ਜਾਣ ਤੇ ਉਸ ਦੀਆਂ ਸੇਵਾਵਾ ਖਤਮ ਕਰ ਦਿਤੀਆਂ ਗਈਆਂ ।
ਉਸ ਨੇ ਅੱਗੇ ਬਿਆਨ ਕੀਤਾ ਕਿ ਸਾਈ ਅਕੈਡਮੀ ਉਕਤ ਦੇ ਮਾਲਕ ਰਾਜੇਸ਼ ਗੁਪਤਾ ਤੇ ਸਿਧਾਂਤ ਗੁਪਤਾ ਨੇ ਉਸ ਨੂੰ ਜਾਅਲੀ ਬੀ.ਏ ਦੀ ਮਾਰਕਸ਼ੀਟ ਦੇ ਕੇ, ਉਸ ਨਾਲ ਜਾਅਲਸਾਜੀ ਤੇ ਧੋਖਾਧੜੀ ਕੀਤੀ ਹੈ ਅਤੇ ਹੁਣ ਉਸ ਨੂੰ ਪਤਾ ਲੱਗਾ ਹੈ ਕਿ ਇਹਨਾਂ ਵਿਅਕਤੀਆਂ ਵਲੋ ਹੋਰ ਵੀ ਭੋਲੇ ਭਾਲੇ ਵਿਦਿਆਰਥੀਆਂ ਨਾਲ ਜਾਅਲਸਾਜੀ ਕਰਕੇ ਉਹਨਾਂ ਨੂੰ ਸੀ.ਐਮ.ਜੇ ਯੂਨੀਵਰਸਿਟੀ ਤੋਂ ਜਾਅਲੀ ਡਿਗਰੀਆਂ ਬਣਾ ਕੇ ਦਿਤੀਆਂ ਗਈਆਂ ਹਨ।ਇਸ ਲਈ ਅਮਨਦੀਪ ਕੋਰ ਨੇ ਇਹਨਾਂ ਦੋਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਬੇਨਤੀ ਕੀਤੀ ਤਾਂ ਨਵਜੋਤ ਸਿੰਘ ਡੀ.ਐਸ.ਪੀ ਵਿਜੀਲੈਸ ਬਿਉਰੋ ਯੂਨਿਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਇੰਸਪੈਕਟਰ ਵਿਕਰਾਂਤ ਸਲਾਰੀਆ ਵਲੋ ਤਰੁੰਤ ਦੋਸ਼ੀ ਰਾਜੇਸ਼ ਗੁਪਤਾ ਤੇ ਸਿਧਾਤ ਗੁਪਤਾ ਦੇ ਖਿਲਾਫ ਮੁੱਕਦਮਾ ਨੰਬਰ 34 ਮਿਤੀ 06-10-2016 ਅ/ਧ 420,465,467,468,471,120- ਬੀ ਆਈ.ਪੀ.ਸੀ ਥਾਣਾ ਵਿਜੀਲੈਸ ਬਿਉਰੋ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ ਅਤੇ ਮੁੱਕਦਮੇ ਦੀ ਤਫਤੀਸ਼ ਦੋਰਾਨ ਸਾਈ ਅਕੈਡਮੀ ਸੁਲਤਾਨਵਿੰਡ ਰੋਡ ਵਿਖੇ ਤੜਕਸਾਰ ਰੇਡ ਕਰਕੇ, ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਸੀ.ਐਮ.ਜੇ ਯੂਨੀਵਰਸਿਟੀ ਸ਼ਿਲਾਂਗ ਮੇਘਾਲਿਆ ਨਾਲ ਸਬੰਧਤ ਰਿਕਾਰਡ ਪੁਲਿਸ ਨੇ ਕਬਜ਼ੇ ਵਿਚ ਲਿਆ ਹੈ।
ਐਸ.ਐਸ.ਪੀ ਵਿਜੀਲੈਸ ਬਿਉਰੋ ਅੰਮ੍ਰਿਤਸਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਸਾਈ ਅਕੈਡਮੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੇ ਮਾਲਕ ਰਾਜੇਸ਼ ਗੁਪਤਾ ਅਤੇ ਸਿਧਾਂਤ ਗੁਪਤਾ ਨੇ ਉਹਨਾਂ ਨੂੰ ਵੀ ਸੀ.ਐਮ.ਜੇ ਯੂਨੀਵਰਸਿਟੀ ਸ਼ਿਲਾਂਗ ਮੇਘਾਲਿਆ ਤਂੋ ਜਾਅਲੀ ਡਿਗਰੀ ਬਣਵਾ ਕੇ ਦਿਤੀ ਹੈ ਤਾਂ ਤੁਰੰਤ ਦਫਤਰ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਵਿਖੇ ਟੈਲੀਫੋਨ ਨੰਬਰ 0183-2210413 ‘ਤੇ ਨਵਜੋਤ ਸਿੰਘ ਡੀ.ਐਸ.ਪੀ ਅਤੇ ਇੰਸਪੈਕਟਰ ਵਿਕਰਾਂਤ ਸਲਾਰੀਆ ਨਾਲ ਸੰਪਰਕ ਕਰਕੇ ਇਸ ਦੀ ਜਾਣਕਾਰੀ ਵਿਜੀਲੈਂਸ ਨੂੰ ਦਿੱਤੀ ਜਾਵੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply