
ਬਠਿੰਡਾ, 8 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਹਰਦੀਪ ਸਿੰਘ ਤੱਗੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਸੈਂਟਰ ਪੱਧਰੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸੰਗ਼ਤ ਬਲਾਕ ਦੇ ਬਲਾਕ ਅਫ਼ਸਰ ਸ੍ਰੀਮਤੀ ਅਮਰਜੀਤ ਕੌਰ ਸੰਗ਼ਤ ਨਿਗਰਾਨੀ ਹੇਠ 6 ਸੈਂਟਰਾਂ ਦੇ ਮੁਕਾਬਲੇ ਵੱਖ-ਵੱਖ ਸਕੂਲਾਂ ਵਿਚ ਕਰਵਾਏ ਗਏ। ਇਸੇ ਤਰ੍ਹਾਂ ਚੱਕ ਅਤਰ ਵਾਲਾ ਸੈਂਟਰ ਸਕੂਲ ਵਿਚ 12 ਸਕੂਲਾਂ ਦੇ 6 ਤੋਂ 11 ਸਾਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਭਾਗ ਲਿਆ ਅਤੇ ਇਨ੍ਹਾਂ ਖੇਡਾਂ ਦੇ 2 ਦਿਨਾਂ ਮੁਕਾਬਲੇ ਦੇ ਨਤੀਜੇ ਕਬੱਡੀ ਲੜਕਿਆਂ ਵਿਚ ਪਹਿਲਾ ਸਥਾਨ ਆਦਰਸ਼ ਸਕੂਲ ਨੰਦਗੜ੍ਹ ਅਤੇ ਦੂਜਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਅਤਰ ਵਾਲਾ ਦੀ ਟੀਮ ਨੇ ਪ੍ਰਾਪਤ ਕੀਤਾ। ਇਨ੍ਹਾਂ ਖੇਡਾਂ ਦੇ ਨਤੀਜਿਆਂ ਦੀ ਜਾਣਕਾਰੀ ਜ਼ਿਲ੍ਹਾ ਪ੍ਰੈਸ ਸਕੱਤਰ ਖੇਡਾਂ ਤੇ ਸਿੱਖਿਆ ਬਲਵੀਰ ਸਿੰਘ ਕਮਾਂਡੋ ਜੰਗੀਰਾਣਾ ਨੇ ਦੱਸਿਆ ਕਿ ਲੜਕੀਆਂ ਦੇ ਕਬੱਡੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਝੁੰਬਾ ਨੇ ਪ੍ਰਾਪਤ ਕੀਤਾ, ਜਦੋਂ ਕਿ ਦੂਸਰੀ ਟੀਮ 12 ਸਕੂਲਾਂ ਵਿਚੋਂ ਨਾ ਸ਼ਾਮਲ ਹੋਣ ‘ਤੇ ਇਨ੍ਹਾਂ ਲੜਕੀਆਂ ਦਾ ਮੈਚ ਆਦਰਸ਼ ਸਕੂਲ ਨੰਦਗੜ੍ਹ ਦੇ ਕਬੱਡੀ ਮੈਚ ਲੜਕਿਆਂ ਨਾਲ ਮੈਚ ਕਰਵਾਇਆ ਗਿਆ, ਇਸ ਮੈਚ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਝੁੰਬਾ ਦੀਆਂ ਲੜਕੀਆਂ ਨੇ ਲੜਕਿਆਂ ਨੂੰ ਮਾਤ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁਸਤੀ ਮੁਕਾਬਲਿਆਂ ਵਿਚ 30 ਕਿੱਲੋ ਭਾਰ ਗਿਚ ਪਹਿਲਾ ਸਥਾਨ ਦਵਿੰਦਰ ਸਿੰਘ ਚੱਕ ਅਤਰ ਸਿੰਘ ਵਾਲਾ, ਦੂਜਾ ਸਥਾਨ ਜਸਵੀਰ ਸਿੰਘ ਬਾਜਕ, 28 ਕਿੱਲੋਂ ਭਾਰ ਵਿਚ ਗੁਰਵਿੰਦਰ ਸਰਕਾਰੀ ਪ੍ਰਾਇਮਰੀ ਸਕੂਲ ਝੁੰਬਾ, ਦੂਸਰਾ ਸਥਾਨ ਕੁਲਵੀਰ ਸਿੰਘ ਬਾਜਕ ਨੇ ਪ੍ਰਾਪਤ ਕੀਤਾ। ਗੋਲਾ ਸੁੱਟਣ ਵਿਚ ਪਹਿਲਾ ਸਥਾਨ ਸਿਮਰਨਜੀਤ ਸਿੰਘ ਕਾਲਝਰਾਣੀ, ਦੂਸਰਾ ਸਥਾਨ ਕੁਲਦੀਪ ਸਿੰਘ ਪ੍ਰਾਇਮਰੀ ਸਕੂਲ ਬਾਜਕ ਨੇ ਪ੍ਰਾਪਤ ਕੀਤਾ।
ਖੋ-ਖੋ ਮੁਕਾਬਲਿਆਂ ਵਿਚ ਪਹਿਲਾ ਸਥਾਨ ਜੰਗੀਰਾਣਾ ਦੀਆਂ ਲੜਕੀਆਂ ਨੇ ਪ੍ਰਾਪਤ ਕੀਤਾ ਕਿਉਂਕਿ ਹੋਰ ਟੀਮ ਇਨ੍ਹਾਂ ਮੁਕਾਬਲਿਆਂ ਵਿਚ ਨਾ ਪਹੁੰਚਣ ਕਾਰਨ ਜੰਗੀਰਾਣਾ ਨੂੰ ਜੇਤੂ ਕਰਾਰ ਦਿੱਤਾ ਗਿਆ। ਰੱਸੀ ਟੱਪਣਾ ਲੜਕੀਆਂ ਵਿਚ ਪਹਿਲਾ ਸਥਾਨ ਸਿਮਰਨਜੀਤ ਕੌਰ ਚੱਕ ਅਤਰ ਸਿੰਘ ਵਾਲਾ, ਡਬਲ ਸਟਿੱਪ ਵਿਚ ਸਮਨਦੀਪ ਸਿੰਘ ਚੱਕ ਅਤਰ ਸਿੰਘ ਵਾਲਾ, ਜੋਗਿੰਗ ਰੱਸੀ ਟੱਪਣਾ ਲੜਕੀਆਂ ਵਿਚ ਮਨਪ੍ਰੀਤ ਕੌਰ ਬਾਜਕ, ਰੱਸੀ ਟੱਪਣਾ ਲੜਕਿਆਂ ਵਿਚ ਮਨਪ੍ਰੀਤ ਸਿੰਘ ਚੱਕ ਅਤਰ ਵਾਲਾ ਜੋਗਿੰਗ ਵਿਚ ਲਵਜੋਤ ਸਿੰਘ ਧੁੰਨੀਕੇ, ਦੋੜਾਂ 100-200 ਮੀਟਰ ਵਿਚ ਕਰਮਨ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਰਾਣਾ, 400 ਮੀਟਰ ਲੜਕਿਆਂ ਵਿਚ ਹਰਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਝੁੰਬਾ, ਰਲੇਅ ਰੇਸ ਵਿਚ ਹਰਮਨ ਸਿੰਘ ਝੁੰਬਾ, ਲੜਕੀਆਂ 100 ਮੀਟਰ ਵਿਚ ਪ੍ਰਵੀਨ ਕੌਰ ਝੁੰਬਾ, 200-400 ਮੀਟਰ ਵਿਚ ਨਿਮਰਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਝੁੰਬਾ, ਰਲੇਅ ਰੇਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਰਾਣਾ, ਲੰਬੀ ਛਾਲ ਲੜਕੇ ਨਵਦੀਪ ਸਿੰਘ ਪ੍ਰਾਇਮਰੀ ਸਕੂਲ ਬਾਜਕ, ਲੜਕੀਆਂ ਵਿਚ ਮਨਪ੍ਰੀਤ ਕੌਰ ਜੰਗੀਰਾਣਾ, ਫੁੱਟਬਾਲ ਵਿਚ ਪਹਿਲਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਝੁੰਬਾ ਨੇ ਪ੍ਰਾਪਤ ਕੀਤਾ, ਜਦੋਂ ਕਿ ਜਿਮਨਾਸਟਿਕ ਵਿਚ ਪਹਿਲਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਧੁੰਨੀਕੇ ਦੇ ਲੜਕਿਆਂ ਤੇ ਲੜਕੀਆਂ ਨੇ ਪਾਪਤ ਕੀਤਾ। ਇਨ੍ਹਾਂ ਖੇਡਾਂ ਦੇ ਅਖੀਰਲੇ ਦਿਨ ਸੈਂਟਰ ਹੈਡ ਟੀਚਰ ਗੁਰਤੇਜ ਸਿੰਘ ਦੀ ਅਗਵਾਈ ਵਿਚ ਅਤੇ ਪ੍ਰਬੰਧਕੀ ਟੀਮ ਵੱਲੋਂ ਬੱਚਿਆਂ ਦੀ ਹੌਸਲਾ ਅਫ਼ਜਾਈ ਕਰਨ ਲਈ ਪਿੰਡ ਦੇ ਸਰਪੰਚ ਸੰਦੀਪ ਸਿੰਘ ਚੱਕ ਅਤਰ ਸਿੰਘ ਵਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਵੱਖ-ਵੱਖ ਖੇਡਾਂ ਵਿਚ ਮਾ: ਦੌਲਤ ਰਾਮ, ਨੀਲੂ ਰਾਣੀ, ਨਵਨੀਤ ਕੌਰ, ਦਿਲਪ੍ਰੀਤ ਕੌਰ, ਕਵਿਤਾ ਰਾਣੀ ਚੱਕ ਅਤਰ ਸਿੰਘ ਵਾਲਾ, ਜਸਵਿੰਦਰ ਸਿੰਘ ਬਾਜਕ, ਸੁਖਮੰਦਰ ਸਿੰਘ ਚੁੱਘੇ, ਸੁਖਮੰਦਰ ਸਿੰਘ ਖ਼ਾਲਸਾ ਝੁੰਬਾ, ਕੁਲਦੀਪ ਕੌਰ, ਸੁਰਜੀਤ ਕੌਰ ਹੈਡ ਟੀਚਰ ਘੁੱਦਾ, ਬਲਜਿੰਦਰ ਸਿੰਘ ਜੰਗੀਰਾਣਾ, ਗੁਰਜੀਤ ਸਿੰਘ, ਕੰਵਰਦੀਪ ਸਿੰਘ ਬਾਹੋ ਯਾਤਰੀ, ਰੁਪਿੰਦਰ ਸਿੰਘ ਕੌਰ, ਸੁਖਵੰਤ ਕੌਰ, ਸੁਖਪਾਲ ਸਿੰਘ ਧੁੰਨੀਕੇ, ਗੁਰਵਿੰਦਰ ਸਿੰਘ, ਸ਼ਿਵਾਲੀ ਨੰਦਗੜ੍ਹ, ਮਨਦੀਪ ਕੌਰ, ਰਾਜਵਿੰਦਰ ਕੌਰ ਘੁੱਦਾ, ਸ਼ਿਵ ਪ੍ਰਕਾਸ਼, ਕੁਲਦੀਪ ਕੌਰ ਹੈਡ ਟੀਚਰ ਕਾਲਝਰਾਣੀ, ਪ੍ਰਦੀਪ ਸਿੰਘ ਮੁਹਾਲਾਂ, ਬਲਵੀਰ ਕਮਾਂਡੋਂ ਘੁੱਦਾ ਬ੍ਰਾਂਚ, ਜਸਵਿੰਦਰ ਸਿੰਘ ਬਾਜਕ, ਸੁਖਵਿੰਦਰ ਸਿੰਘ ਬਾਜਕ, ਅੰਜੂ ਬਾਲਾ, ਕਰਮਜੀਤ ਕੌਰ, ਵੀਰਪਾਲ ਕੌਰ ਆਦਿ ਅਧਿਆਪਕਾਂ ਨੇ ਬੜੀ ਹੀ ਤਨਦੇਹੀ ਨਾਲ ਇਨ੍ਹਾਂ ਖੇਡਾ ਵਿਚ ਸਹਿਯੋਗ ਦਿੱਤਾ। ਇਸ ਮੌਕੇ ਸਰਪੰਚ ਸੰਦੀਪ ਸਿੰਘ ਚੱਕ ਅਤਰ ਸਿੰਘ ਵਾਲਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਖੇਡਾਂ ਵਿਚ ਬਹੁਤ ਹੀ ਦਿਲਚਸਪੀ ਨਾਲ ਭਾਗ ਲਿਆ ਤੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਦੀ ਹੌਸਲਾ ਅਫ਼ਜਾਈ ਲਈ 2100 ਰੁਪਏ ਸਕੂਲ ਅਧਿਆਪਕਾਂ ਨੂੰ ਦੇਣ ਦਾ ਐਲਾਨ ਕੀਤਾ। ਅੰਤ ਵਿਚ ਸਕੂਲ ਦੇ ਸੈਂਟਰ ਹੈਡ ਟੀਚਰ ਗੁਰਤੇਜ ਸਿੰਘ ਨੇ ਆਏ ਹੋਏ ਖਿਡਾਰੀਆਂ ਅਤੇ ਅਧਿਆਪਕਾਂ ਤੇ ਪੰਚਾਇਤ ਮੈਂਬਰਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media