
ਸੰਦੌੜ, 8 ਅਕਤੂਬਰ (ਭੱਟ ਹਰਮਿੰਦਰ ਸਿੰਘ) – ਨਾਨਕਸਰ ਠਾਠ ਬੜੂੰਦੀ ਤਪ ਅਸਥਾਨ ਬਾਬਾ ਜਗੀਰ ਸਿੰਘ ਜੀ ਪਿੰਡ ਬੜੂੰਦੀ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਰਹਿਨੁਮਾਈ ਹੇਠ ਸੰਤ ਬਾਬਾ ਈਸ਼ਰ ਸਿੰਘ ਜੀ ਦੀ 53ਵੀ ਬਰਸੀ ਦੇ ਸੰਬੰਧ ਵਿਚ ਰੂਹਾਨੀ ਕਥਾ ਕੀਰਤਨ ਦੇ ਮਹਾਨ ਜਪ ਤਪ ਗੁਰਮਤਿ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਦੀ ਦੇਖ ਰੇਖ ਹੇਠ ਆਯੋਜਿਤ ਕਰਵਾਏ ਗਏ।ਸਮਾਗਮ ਵਿਚ 15 ਸ੍ਰੀ ਸੰਪਟ ਅਖੰਡ ਪਾਠ ਤੁਕ ਤੁਕ ਵਾਲਿਆਂ ਸਮੇਤ ਕੁਲ 65 ਅਖੰਡ ਪਾਠਾਂ ਦੇ ਭੋਗ ਪਾਏ ਗਏ।ਪੰਥ ਪ੍ਰਸਿੱਧ ਪ੍ਰਚਾਰਕ, ਰਾਗੀ-ਢਾਡੀ ਜਥਿਆਂ ਨੇ ਹਾਜ਼ਰੀ ਭਰ ਕੇ ਬਾਬਾ ਜੀ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਸਿੱਖ ਸੰਗਤ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸੰਤ ਬਾਬਾ ਹਰਭਜਨ ਸਿੰਘ, ਬਾਬਾ ਸੁਖਦੇਵ ਸਿੰਘ, ਸੰਤ ਬਾਬਾ ਰਾਮ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਜਸਵੰਤ ਸਿੰਘ ਸਮਰਾਲਾ ਚੌਕ ਵਾਲੇ, ਬਾਬਾ ਤੇਜਿੰਦਰ ਸਿੰਘ ਜਿੰਦੂ, ਭਾਈ ਹਰਪਾਲ ਸਿੰਘ ਬਾਬੇ ਕੇ ਝੋਰੜਾਂ, ਬਾਬਾ ਪਰਮਪ੍ਰੀਤ ਸਿੰਘ ਨਥਮਲਪੁਰ, ਬਾਬਾ ਹਰਬੰਸ ਸਿੰਘ ਮਹੰਤ, ਬਾਬਾ ਬਲਵੰਤ ਸਿੰਘ ਸੁਖਮਨੀ ਸਾਹਿਬ, ਬਾਬਾ ਅਮਰੀਕ ਸਿੰਘ ਪੰਜ ਭੈਣੀਆਂ, ਬਾਬਾ ਸਤਨਾਮ ਸਿੰਘ ਸੀਸ ਮਹਿਲ, ਬਾਬਾ ਹਰਨੇਕ ਸਿੰਘ ਸਿਆੜ ਸਾਹਿਬ ਵਲਿਆਂ, ਹਜ਼ੂਰੀ ਰਾਗੀ ਗੁਰਚਰਨਜੀਤ ਸਿੰਘ, ਬਾਬਾ ਅਵਤਾਰ ਸਿੰਘ ਮੌੜਾ ਵਾਲੇ, ਬਾਬਾ ਸੰਤੋਖ ਸਿੰਘ ਮਲੇਰਕੋਟਲਾ, ਬਾਬਾ ਇੰਦਰਪਾਲ ਸਿੰਘ, ਦੇਵੀ ਵਾਲੇ ਸੁਆਮੀ ਬ੍ਰਹਮਾਨੰਦ ਬੜੂੰਦੀ ਵਾਲੇ, ਰਾਗੀ ਭਾਈ ਗੁਰਇਕਬਾਲ ਸਿੰਘ ਜੀ ਮਾਤਾ ਕੌਲਾਂ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ, ਭਾਈ ਮਨਿੰਦਰਪਾਲ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਝੰਗੀ ਅਜੈ ਪ੍ਰਤਾਪ ਸਿੰਘ, ਸੈਕਟਰੀ ਰਾਏ ਸਿੰਘ ਲੱਖਾ ਨੇ ਕਥਾ ਵਿਚਾਰਾਂ ਅਤੇ ਸ਼ਬਦ ਕੀਰਤਨ ਰਾਹੀ ਹਾਜ਼ਰੀ ਭਰ ਕੇ ਸੰਗਤਾਂ ਦੇ ਭਾਰੀ ਇਕੱਠ ਨੂੰ ਗੁਰੂ ਚਰਨਾਂ ਨਾਲ ਜੋੜਿਆ।ਇਸ ਮੌਕੇ ਭਾਈ ਗੁਰਮੇਲ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ, ਜਸਵੀਰ ਸਿੰਘ ਲੱਡੂ, ਗੁਰਮੇਲ ਸਿੰਘ, ਅਮਰੀਕ ਸਿੰਘ, ਕਮਲਜੀਤ ਸਿੰਘ, ਡਾ. ਅਵਤਾਰ ਸਿੰਘ, ਮੇਜਰ ਸਿੰਘ, ਪ੍ਰਭਜੀਤ ਸਿੰਘ, ਦਾਰਾ ਸਿੰਘ ਤੋਂ ਇਲਾਵਾ ਸੇਵਾਦਾਰਾਂ ਨੇ ਹਾਜ਼ਰੀ ਭਰੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media