ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜੀਐਨਡੀਯੂ ਦੇ ਬਹੁ ਮੰਤਵੀ ਇੰਡੋਰ ਸਟੇਡੀਅਮ ਵਿਖੇ ਸੰਪੰਨ ਹੋਏ ਮਹਿਲਾ ਵਰਗ ਦੇ ਇੰਟਰ ਕਾਲਜ ਜੁਡੋ ਮੁਕਾਬਲਿਆਂ ਦੇ ਦੋਰਾਨ 22 ਅੰਕ ਹਾਸਲ ਕਰਕੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਪਹਿਲੇ ਸਥਾਨ ਤੇ ਰਹਿ ਕੇ ਚੈਂਪੀਅਨ ਬਣਿਆ। 13 ਅੰਕ ਹਾਸਲ ਕਰਕੇ ਜੀਐਨਡੀਯੂ ਕੈਂਪਸ ਦੂਜੇ ਤੇ 10 ਅੰਕ ਹਾਸਲ ਕਰਕੇ ਐਲਕੇਸੀ ਜਲੰਧਰ ਦੀ ਟੀਮ ਤੀਜੇ ਸਥਾਨ ਤੇ ਰਹੀ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀਐਨਡੀਯੂ ਖੇਡ ਪ੍ਰਬੰਧਕਾਂ ਨੇ ਅਦਾ ਕੀਤੀ। ਇਸ ਮੋਕੇ ਟੀਡੀ ਸੁਰਿੰਦਰ ਸਿੰਘ, ਕੋਚ ਹਰਮੀਤ ਸਿੰਘ, ਮੈਡਮ ਸਵੀਟੀ ਬਾਲਾ, ਮੈਡਮ ਅਰੁਣਾ ਮਹਾਜਨ, ਮੈਡਮ ਤਲਜਿੰਦਰ ਕੋਰ, ਰਾਜਦੀਪ ਕੋਰ, ਸਵਿਤਾ ਕੁਮਾਰੀ ਤੇ ਸਿਮਰਨ ਹਾਜਰ ਸਨ। ਕੈਪਸ਼ਨ:- ਜੁਡੋ ਚੈਂਪੀਅਨਾਂ ਨੂੰ ਸਨਮਾਨਿਤ ਕਰਦੇ ਜੀਐਨਡੀਯੂ ਖੇਡ ਪ੍ਰਬੰਧਕ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media