📝 ਅੱਜ ਦੀਆਂ ਸੁਰਖੀਆਂ…..
ਮਿਤੀ : 10 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
https://punjabpost.in/welcome/?p=74571
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ਭਾਜਪਾ ਤੋਂ ਅਸਤੀਫਾ ਦੇ ਚੁੱਕੀ ਮੈਡਮ ਸਿੱਧੂ ਵਲੋਂ ਵਿਧਾਨ ਸਭਾ ਤੋਂ ਤਿਆਗ ਪੱਤਰ ਦੇਣ ਤੋਂ ਇਨਕਾਰ।
▶ਭਾਜਪਾ ‘ਚ ਕੋਈ ਸੁਣਵਾਈ ਨਹੀਂ, ਭਾਈਵਾਲ ਵਲੋਂ ਨਜ਼ਰਅੰਦਾਜ਼ ਕਰਨ ਅਤੇ ਵਿਕਾਸ ਵਾਸਤੇ ਫੰਡ ਨਾ ਦੇਣ ਬਾਰੇ ਦੱਸਣ ‘ਤੇ ਵੀ ਸੀਨੀਅਰ ਆਗੂਆਂ ਨੇ ਨਹੀਂ ਕੀਤੀ ਕੋਈ ਕਾਰਵਾਈ- ਮੈਡਮ ਸਿੱਧੂ।
▶ਗਠਜੋੜ ਨਾਲ ਮਿਲ ਕੇ ਚੋਣ ਨਾ ਲੜਣ ਦੇ ਲਏ ਸਟੈਂਡ ਦੇ ਬਾਵਜ਼ੂਦ ਵੀ ਭਾਜਪਾ ਆਗੂਆਂ ਨੇ ਉਹਨਾਂ ਨੂੰ ਅਸਤੀਫਾ ਦੇਣ ਤੋਂ ਰੋਕਿਆ – ਡਾ. ਨਵਜੋਤ ਕੌਰ ਸਿੱਧੂ
▶ਵਿਧਾਨ ਸਭਾ ਚੋਣਾਂ ਦੀਆਂ ਕਾਂਗਰਸੀ ਟਿੱਕਟਾਂ ਦੇ 1600 ਦਾਅਵੇਦਾਰਾਂ ਵਿਚੋਂ 1000 ਦਰਖਾਸਤਾਂ ਰੱਦ, 600 ਵਿਚੋਂ ਚੁਣੇ ਜਾਣਗੇ ਉਮੀਦਵਾਰ।
▶ਯੂ.ਪੀ ਦੇ ਲਖਨਊ ‘ਚ ਬਸਪਾ ਸੁਪਰੀਮੋ ਮਾਇਆਵਤੀ ਦੀ ਰੈਲੀ ਉਪਰੰਤ ਮੱਚੀ ਭਗਦੜ ‘ਚ 2 ਦੀ ਮੌਤ, ਦਰਜ਼ਨ ਤੋਂ ਵੱਧ ਜਖਮੀ।
▶ਕਾਂਗਰਸ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਨੇ ਮਿਸ਼ਨ 2017 ਦੀ ਕਾਮਯਾਬੀ ਲਈ ਕਾਰਵਾਈ ਅਰੰਭੀ।
▶ਕਾਂਗਰਸ ਦੇ ਨਵੇਂ ਨਾਅਰੇ ‘ਕਰਜ਼ਾ ਖਤਮ, ਫਸਲ ਦੀ ਪੂਰੀ ਰਕਮ’ ਤਹਿਤ ਟਿਕਟਾਂ ਦੇ ਦਾਅਵੇਦਾਰ ਪਿੰਡਾਂ ਵਿੱਚ ਜਾ ਕੇ ਕਰਜ਼ਦਾਰਾਂ ਤੇ ਜਮੀਨਾਂ ਦੀ ਕੁਰਕੀ ਵਾਲੇ ਕਿਸਾਨਾਂ ਦੇ ਭਰਨਗੇ ਫਾਰਮ।
▶ਮੁੱਖ ਮੰਤਰੀ ਬਾਦਲ ਨੇ ਕਿਹਾ ਮੁਹਿੰਮ ਸ਼ੁਰੂ ਕਰਨ ਨਾਲ ਕੁੱਝ ਨਹੀਂ ਹੁੰਦਾ, ਕਰਨ ਪੈਂਦਾ ਹੈ ਕੰਮ।
▶ਫੋਕੇ ਨਾਅਰੇ ਨਹੀਂ ਦਿੰਦਾ ਅਕਾਲੀ ਦਲ, ਪਾਰਟੀ ਦਾ ਇੱਕੋ ਇਕ ਨਿਸ਼ਾਨਾ ‘ਅਮਨ ਸ਼ਾਂਤੀ, ਭਾਈਚਾਰਕ ਸਾਂਝ ਤੇ ਵਿਕਾਸ’ –ਮੁੱਖ ਮੰਤਰੀ ਬਾਦਲ।
▶ਮਾਂ ਪਾਰਟੀ ਨਾਲ ਗੱਦਾਰੀ ਠੀਕ ਨਹੀਂ, ਇਕੋ ਪਾਰਟੀ ‘ਚ ਰਹਿੰਦਿਆਂ ਮਿਲਦਾ ਹੈ ਪੂਰਾ ਸਨਮਾਨ, ਜਿਵੇਂ ਉਹਨਾਂ ਨੂੰ ਪਾਰਟੀ ਵਲੋਂ ਦਿੱਤੀ ਗਈ ਬਾਰ ਬਾਰ ਮੁੱਖ ਮੰਤਰੀ ਦੀ ਜਿੰਮੇਵਾਰੀ- ਸੀ.ਐਮ ਬਾਦਲ।
▶ਮੈਡਮ ਸਿੱਧੂ ‘ਤੇ ਭਾਜਪਾ ਦਾ ਪਟਲਵਾਰ, ਤਰੁੱਣ ਚੁੱਘ ਨੇ ਕਿਹਾ – ਸਾਢੇ ਚਾਰ ਸਾਲ ਕਿੱਥੇ ਸੁੱਤੀ ਰਹੀ ਮੈਡਮ, ਚੋਣਾਂ ਨੇੜੇ ਹੀ ਕਿਉਂ ਯਾਦ ਆਇਆ ਅਸਤੀਫਾ?
▶ਫੈਸਲਾ ਲੈਣ ‘ਚ ਕੀਤੀ ਦੇਰੀ, ਪਾਰਟੀ ਵਿੱਚ ਕੁੱਝ ਗਲਤ ਹੋ ਰਿਹਾ ਸੀ ਤਾਂ ਮੈਡਮ ਸਿੱਧੂ ਨੂੰ ਤਰੁੰਤ ਦੇ ਦੇਣਾ ਚਾਹੀਦਾ ਸੀ ਅਸਤੀਫਾ – ਡਾ. ਰਾਜ ਕੁਮਾਰ।
▶ਸਰਜ਼ੀਕਲ ਸਟਰਾਈਕ ‘ਤੇ ਕੈਪਟਨ ਅਮਰਿੰਦਰ ਨੇ ਭਾਜਪਾ ‘ਤੇ ਲਗਾਏ ਦੋਸ਼ – ਕਿਹਾ ਪੰਜ ਰਾਜਾਂ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ‘ਚ ਲਾਭ ਲੈਣ ਦੀ ਭਾਜਪਾ ਕਰ ਰਹੀ ਹੈ ਕੋਸ਼ਿਸ਼।
▶ਸੰਗਰੂਰ ਵਿਖੇ ਪੰਚਾਇਤੀ ਜਮੀਨ ਮਾਮਲੇ ‘ਚ ਦਲਿਤਾਂ ‘ਤੇ ਹੋਏ ਹਮਲੇ ਤੋਂ ਬਾਅਦ ਜਖਮੀਆਂ ਦਾ ਹਾਲ ਪੁੱਛਣ ਮੋਕੇ ‘ਤੇ ਪੁੱਜੇ ਪੰਜਾਬ ਐਸ.ਸੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਜਾਂਚ ਲਈ ਬਣਾਈ ਤਿੰਨ ਮੈਂਬਰੀ ਕਮੇਟੀ।
▶ਪੰਜਾਬ ਪੁਲਿਸ ਟ੍ਰੈਫਿਕ ਕਰਮਚਾਰੀਆਂ ਨੂੰ ਦੇਵੇਗੀ ਸਪਾਈ ਕੈਮਰੇ– ਵੀਡੀਓ ਰਿਕਾਰਡਿੰਗ ਦਾ ਕੰਟਰੋਲ ਰੂਮ ਨਾਲ ਹੋਵੇਗਾ ਸਿੱਧਾ ਸੰਪਰਕ- ਰਿਸ਼ਵਤ ਤੇ ਹੋਣ ਵਾਲੇ ਲੜ੍ਹਾਈ ਝਗੜਿਆਂ ‘ਤੇ ਵੀ ਰਹੇਗੀ ਨਜ਼ਰ।
▶ਤਾਮਿਲਨਾਡੂ ਦੇ ਵਿਲਮਪੂਰਮ ‘ਚ ਪਟਾਕਿਆਂ ਦੇ ਕਾਰਖਾਨੇ ਨੂੰ ਅੱਗ ਲੱਗਣ ਨਾਲ 5 ਮਜ਼ਦੂਰਾਂ ਦੀ ਮੌਤ ਅਤੇ 12 ਜਖਮੀ।
▶ਪਾਕਿਸਤਾਨ ਨੇ ਭਾਰਤੀ ਸਰਜ਼ੀਕਲ ਸਟਰਾਇਕ ਤੋਂ ਬਾਅਦ ਲਸ਼ਕਰੇ ਤੋਇਬਾ ਦੇ ਹਾਫਿਜ਼ ਸਈਅਦ ਤੇ ਹਿਜ਼ਬੁਲ ਮੁਜ਼ਾਹਿਦ ਦੇ ਸੁਲਾਊਦੀਨ ਨੂੰ ਸਰੁੱਖਿਅਤ ਟਿਕਾਣਿਆਂ ਤੇ ਪਹੁੰਚਾਇਆ- ਸੂਤਰਾਂ ਦੇ ਹਵਾਲੇ ਨਾਲ ਖਬਰ।
▶ਤਰਨ ਤਾਰਨ ਜਿਲ੍ਹੇ ਦੇ ਪਿੰਡ ਝੰਡੇਰ ਨਜ਼ਦੀਕ ਸਫਿਵਟ ਤੇ ਅਲਟੋ ਕਾਰ ਦੀ ਸਿੱਧੀ ਟੱਕਰ – ਮਾਂ ਪੁੱਤ ਦੀ ਮੌਤ ਤੇ 7 ਹੋਰ ਜਖਮੀ।
▶ਗੁਰਦਾਸਪੁਰ ਜਿਲ੍ਹੇ ਦੇ ਪਿੰਡ ਨੋਸ਼ਿਹਰਾ ਨੇੜੇ ਮੋਟਰਸਾਈਕਲ ਨੂੰ ਟਰੱਕ ਨੇ ਮਾਰੀ ਟੱਕਰ – ਇਕ ਔਰਤ ਸਮੇਤ 2 ਦੀ ਮੌਤ।
▶ਮੂਲ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਨੇ ਅੰਮ੍ਰਿਤਸਰ ‘ਚ ਅੱਜ ਮਨਾਇਆ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ- ਪ੍ਰਭਾਤ ਫੇਰੀ ਵੀ ਕੱਢੀ।
▶ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਦੇ ਨੇੜਲੇ ਇਲਕਿਆਂ ‘ਚ ਬਾਰੀਕੀ ਨਾਲ ਕੀਤੀ ਗਈ ਜਾਂਚ।
▶ਏਅਰ ਫੋਰਸ ਤੇ ਕੇਂਦਰੀ ਇੰਡਸਟਰੀਅਲ ਸਕਿਉਰਟੀ ਫੋਰਸ ਦੇ ਭਾਰੀ ਗਿਣਤੀ ‘ਚ ਜਵਾਨਾਂ ਨੇ ਚੱਪਾ ਚੱਪਾ ਛਾਣ ਮਾਰਿਆ।
▶ਭਾਰਤ ਵਲੋਂ ਪਾਕਿਸਤਾਨ ‘ਚ ਸਰਜੀਕਲ ਸਟਰਾਰੀਕ ਤੋਂ ਬਾਅਦ ਅਟਾਰੀ ਰੇਲ ਲਾਈਨ ਤੋਂ ਮਿਲੇ ਸਨ ਦਰਜਨ ਦੇ ਕਰੀਬ ।
▶ਅੰਮ੍ਰਿਤਸਰ ਦੇ ਮਾਨਾਵਾਲਾ ਨੇੜੇ ਸਕੂਲ ਬੱਸ ਤੇ ਮੋਟਰਸਾਈਕਲ ਦੀ ਹੋਈ ਟੱਕਰ ‘ਚ ਮੋਟਰਸਾਈਕਲ ਸਵਾਰ ਦੀ ਮੌਤ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media