
ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜ਼ਿਲਕਾ ਵਿਚ ਨਵਰਾਤਿਆਂ ਦੇ ਮੌਕੇ ਤੇ ਰੱਖੇ ਗਏ ਸ਼੍ਰੀ ਰਾਮ ਚਰਿਤ ਮਾਨਸ ਦੇ 151 ਪਾਠਾਂ ਦਾ ਕ੍ਰਮ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਅੱਜ ਨਵਰਾਤਿਆਂ ਤੇ ਸ਼ਰਧਾਲੂਆਂ ਦੀ ਬਹੁਤ ਭੀੜ ਸੀ। ਇਸ ਮੌਕੇ ਸ਼੍ਰੀ ਸੁੰਦਰਕਾਂਡ ਮਹਿਲਾ ਸੰਮਤੀ ਵੱਲੋਂ ਪਾਠ ਪੜ੍ਹੇ ਗਏ। ਪ੍ਰੋਗਰਾਮ ਵਿਚ ਸ਼ਸ਼ੀ ਧੂੜੀਆ, ਰਾਣੀ ਧਵਨ, ਅੰਜਲੀ ਧਵਨ, ਕਮਲੇਸ਼, ਮਿਨਾਕਸ਼ੀ, ਅਨੂੰ, ਕਾਮਿਨੀ, ਦਰਸ਼ਨਾਂ, ਅੰਜੂ ਧੂੜੀਆ, ਸ਼ਾਲੂ ਅਰੋੜਾ, ਨੀਲਮ ਵਰਮਾ, ਵਿਜੈ ਗਿਰਧਰ ਨੇ ਸਹਿਯੋਗ ਕੀਤਾ। ਆਰਤੀ ਮੰਗਰੋਂ ਨਵਰਾਤਿਆਂ ਦਾ ਪ੍ਰਸਾਦ ਵੰਡਿਆ ਗਿਆ।
ਇਸ ਮੌਕੇ ਪ੍ਰਧਾਨ ਮਹਾਵੀਰ ਪ੍ਰਸਾਦ ਮੋਦੀ, ਰਜੇਸ਼ ਧੂੜੀਆ, ਅਸ਼ਵਨੀ ਬਾਂਸਲ, ਬਿਹਾਰੀ ਲਾਲ ਗੁਪਤਾ, ਦਰਸ਼ਨ ਲਾਲ ਸ਼ਰਮਾ, ਵੇਦ ਪ੍ਰਕਾਸ਼, ਅਸ਼ੋਕ ਧਵਨ, ਵਿਪੁਲ ਦੱਤਾ, ਖਰੈਤ ਲਾਲ ਛਾਬੜਾ, ਨਰੇਸ਼ ਅਰੋੜਾ, ਕਿਰਨ ਚੋਪੜਾ, ਵਿਜੈ ਆਰੀਆ ਅਤੇ ਹੋਰ ਕਈ ਸੇਵਾਦਾਰ ਸ਼ਾਮਲ ਸਨ। ਪ੍ਰੋਗਰਾਮ ਦੌਰਾਨ ਸ਼zzੀ ਜੁਨੇਜਾ ਨੇ ਦੱਸਿਆ ਕਿ ਨਵਰਾਤਿਆਂ ਦੇ ਮੌਕੇ ਤੇ ਚੱਲ ਰਹੇੇ 151ਦ ਪਾਠਾਂ ਦਾ ਸਮਾਪਨ ਸ਼੍ਰੀ ਰਾਮ ਨਵਮੀ ਵਾਲੇ ਦਿਨ ਸੋਮਵਾਰ ਨੂੰ ਸਵੇਰੇ 9 ਤੋਂ 11 ਵਜੇ ਤੱਕ ਹੋਵੇਗਾ। ਜਿਸ ਵਿਚ ਕੰਜ਼ਕ ਪੂਜਨ ਅਤੇ ਸ਼੍ਰੀ ਰਾਮ ਚਰਿਤ ਮਾਨਸ ਦੇ 151 ਪਾਠਾਂ ਦਾ ਭੋਗ, ਕੀਰਤਨ ਹੋਵੇਗਾ। ਜਿਸ ਵਿਚ ਵਿਸ਼ੇਸ਼ ਰੂਪ ਨਾਲ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸ਼੍ਰੀਮਤੀ ਨਿਰਮਲਾ ਜਿਆਣੀ ਸ਼ਾਮਲ ਹੋਣਗੇ।
Punjab Post Daily Online Newspaper & Print Media