Friday, July 3, 2026

ਯੁਵਾ ਰਾਜਪੂਤ ਸਭਾ ਫਾਜ਼ਿਲਕਾ ਨੇ ਹੋਨਹਾਰ ਬੇਟੀਆਂ ਨੂੰ ਕੀਤਾ ਸਨਮਾਨਿਤ

ppn0910201608

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਯੁਵਾ ਰਾਜਪੂਤ ਸਭਾ ਫਾਜ਼ਿਲਕਾ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਜੈਕਟ ਦੇ ਤਹਿਤ ਸਥਾਨਕ ਐਸਡੀ ਸੀਨੀਅਰ ਸੈਕੰਡਰੀ ਗਰਲਜ਼ ਵਿੰਗ ਵਿਚ ਸਮਾਗਮ ਕਰਵਾਕੇ ਬੇਟੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਲੜਕੀਆਂ ਨੂੰ ਕਿਸੇ ਵੀ ਹਾਲਤ ਵਿਚ ਆਪਣੀ ਪੜ੍ਹਾਈ ਪੂਰਨ ਦੀ ਸਹੁੰ ਚੁੱਕਵਾਈ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਸਭਾ ਦੇ ਸਰਪ੍ਰਸਤ ਰੋਸਨ ਵਰਮਾ ਨੇ ਕਿਹਾ ਕਿ ਅੱਜ ਸਮਾਜ ਵਿਚ ਸਿਰਫ਼ ਬੇਟੀ ਨੂੰ ਬਚਾਉਣਾ ਹੀ ਕਾਫ਼ੀ ਨਹੀਂ ਹੈ ਸਗੋਂ ਬੇਟੀਆਂ ਨੂੰ ਪੜ੍ਹਾਉਣਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ। ਉਨ੍ਹਾਂ ਸਮਾਜ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੇਟੀ ਨੂੰ ਭਲੇ ਹੀ ਦਹੇਜ਼ ਵਿਚ ਕੁਝ ਨਾ ਦਿਓ ਪਰ ਉਨ੍ਹਾਂ ਨੂੰ ਪੜ੍ਹਾ ਲਿਖਾਕੇ ਆਪਣੇ ਪੈਰਾ ਤੇ ਖੜ੍ਹੇ ਹੋਣ ਲਾਇਕ ਜ਼ਰੂਰ ਬਣਾ ਦਿਓ ਤਾਕਿ ਉਹ ਕਿਸੇ ਤੇ ਨਿਰਭਰ ਨਾ ਰਹਿਣ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਵਿਚ ਮਹਿਲਾ ਸ਼ਕਤੀ ਦੀ ਬਰਾਬਰ ਹਿੱਸੇਦਾਰੀ ਹੁੰਦੀ ਹੈ। ਜਿਸ ਸਮਾਜ ਦੀਆਂ ਔਰਤਾਂ ਜਾਗਰੂਕ ਅਤੇ ਆਤਮ ਨਿਰਭਰ ਹੁੰਦੀਆਂ ਹਨ ਉਹੀ ਸਮਾਜ ਉੁਨਤੀ ਦੇ ਰਸਤੇ ਤੇ ਅੱਗੇ ਵੱਧ ਸਕਦਾ ਹੈੈ।
ਸੰਸਥਾ ਦੇ ਪ੍ਰਧਾਨ ਸਾਹਿਲ ਵਰਮਾ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਸਥਾ ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਜੈਕਟ ਦੇ ਨਾਲ ਨਾਲ ਵਿਧਵਾ ਔਰਤਾਂ ਨੂੰ ਰਾਸ਼ਨ, ਜ਼ਰੂਰਤਮੰਦ ਵਿਦਿਆਰਥੀਆਂ ਲਈ ਪੜ੍ਹਾਈ ਨਾਲ ਸਬੰਧਤ ਸਮਾਨ ਵੰਡਣ ਦੇ ਅਭਿਆਨ ਵੀ ਚਲਾ ਰਹੀ ਹੈ। ਉਨ੍ਹਾਂ ਨੇ ਕਈ ਉਦਾਹਰਨਾਂ ਦਿੰਦੇ ਹੋਏ ਸਮਝਾਇਆ ਕਿ ਕਿਸ ਤਰ੍ਹਾਂ ਬੇਟੀਆਂ ਸਮਾਜ ਨੂੰ ਅੱਗੇ ਲੈ ਜਾ ਸਕਦੀਆਂ ਹਨ। ਇਸ ਮੌਕੇ ਸਿੱਖਿਆ, ਖੇਡਾਂ ਅਤੇ ਹੋਰ ਖੇਤਰਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਮੁਸਕਾਨ, ਨੇਹਾ, ਖੁਸ਼ਬੂ, ਸੋਨਮ, ਕੁਮਕੁਮ, ਸੁਨੀਤਾ, ਬਿੰਦੀਆ, ਪਾਯਲ ਰਾਣੀ, ਖੁਸ਼ਬੂ, ਸਿਮਰਨ, ਜਸਵਿੰਦਰ ਕੌਰ, ਸ਼ੁਸ਼ਮਨ ਕੁਮਾਰੀ, ਮਨੀਸ਼ਾ ਕੰਬੋਜ, ਲਕਸ਼ਮੀ, ਮੋਨਾ, ਦਿਲਪ੍ਰੀਤ, ਹੇਮਾ, ਕਾਜ਼ਲ, ਆਂਚਲ, ਏਕਤਾ, ਸੁਰਭੀ, ਨੇਹਾ, ਬਿੰਦੂ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਦੀਨੇਸ਼ ਸ਼ਰਮਾ ਅਤੇ ਰਵੀਕਾਂਤ ਡੋਡਾ ਨੇ ਸੰਸਥਾ ਵੱਲੋਂ ਪ੍ਰੋਗਰਾਮ ਕਰਵਾਉਣ ਤੇ ਧੰਨਵਾਦ ਕੀਤਾ। ਸੰਸਥਾ ਦੇ ਸਾਬਕਾ ਪ੍ਰਧਾਨ ਓਮ ਪ੍ਰਕਾਸ਼ ਵਰਮਾ, ਸਲਾਹਕਾਰ ਸਤੀਸ਼ ਵਰਮਾ, ਤੇਜਾ ਵਰਮਾ, ਵਿਨੋਦ ਕੁਮਾਰ, ਰਕੇਸ਼ ਕੁਮਾਰ ਬੰਟੀ, ਅਮਿਤ ਕੰਡਾ, ਨਰੇਸ਼ ਵਰਮਾ, ਵਿਕ੍ਰਮ ਚੋਹਾਨ, ਅਨਿਲ ਕੁਮਾਰ ਬਿੰਟੂ, ਗੋਲਡੀ ਵਰਮਾ, ਵਿਕਾਸ ਨਾਹਲ, ਅਨਿਲ ਸੇਤੀਆ ਅਤੇ ਹੋਰਨਾਂ ਨੇ ਸਹਿਯੋਗ ਕੀਤਾ। ਮੰਚ ਸੰਚਾਲਨ ਅਧਿਆਪਕਾ ਸ਼ਿਵਾਨੀ ਵਰਮਾ ਨੇ ਕੀਤਾ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply