Saturday, September 26, 2026

ਐਸੋਸੀਏਸ਼ਨ ਫਾਰ ਇੰਗਲਿਸ਼ ਟੀਚਿੰਗ ਪੰਜਾਬ ਨੇ ਸਿੱਖਿਆ ਮੰਤਰੀ ਦੇ ਨਾਲ ਕੀਤੀ ਪੈਨਲ ਮੀਟਿੰਗ

ppn0910201610

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)-ਐਸੋਸੀਏਸ਼ਨ ਫਾਰ ਇੰਗਲਿਸ਼ ਟੀਚਿੰਗ ਪੰਜਾਬ ਵੱਲੋਂ ਸੂਬਾਈ ਵਫ਼ਦ ਨੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਨਾਲ ਪੈਨਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਸੂਬਾਈ ਕਨਵੀਨਰ ਕੁਸ਼ਲ ਸਿੰਘ ਅਤੇ ਸਰਪ੍ਰਸਤ ਮੁਖਤਿਆਰ ਸਿੰਘ ਫਾਜਲਿਕਾ ਵੱਲੋਂ ਪੰਜਾਬ ਭਰ ਦੇ ਸਕੂਲਾਂ ਵਿਚ ਅੰਗ੍ਰੇਜ਼ੀ ਵਿਸ਼ੇ ਦੀ ਪੜ੍ਹਾਈ ਸਬੰਧੀ ਮੌਜ਼ੂਦਾ ਸਥਿਤੀ ਤੇ ਗੰਭੀਰਤਾ ਨਾਲ ਆਪਣਾ ਪੱਖ ਪੇਸ਼ ਕੀਤਾ ਗਿਆ। ਜਿਸ ਵਿਚ ਹਰ ਮਿਡਲ ਅਤੇ ਹਾਈ ਸਕੂਲ ਵਿਚ ਘੱਟ ਤੋਂ ਘੱਟ ਇੱਕ ਅੰਗ੍ਰੇਜ਼ੀ ਅਧਿਆਪਕ ਨਿਯੁਕਤ ਕਰਨ ਅਤੇ ਈਟੀਟੀ ਤੋਂ ਅੰਗ੍ਰੇਜ਼ੀ ਮਾਸਟਰ ਕਾਡਰ ਦੀ ਤਰੱਦੀ ਦੇ ਹੁਣ ਤੱਕ ਸਾਰੇ ਯੋਗ ਕੇਸ ਮੰਗੇ ਜਾਣ ਦੇ ਵਿਸ਼ੇ ਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਸਿੱਖਿਆ ਮੰਤਰੀ ਨੇ ਐਸੋਸੀਏਸ਼ਨ ਦੀ ਸ਼ਲਾਘਾ ਕਰਦੇ ਹੋਏ ਇਨ੍ਹਾਂ ਮੰਗਾਂ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਮੌਕੇ ਤੇ ਹੀ ਡੀਪੀਆਈ ਸੈਕੰਡਰੀ ਬਲਵੀਰ ਸਿੰਘ ਢੋਲ ਨੂੰ ਤਰੱਕੀ ਦੇ ਕੇਸ ਜਲਦੀ ਮੰਗਣ ਦੇ ਹੁਕਮ ਜਾਰੀ ਕੀਤੇ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਭਰੋਸਾ ਦੁਆਇਆ ਕਿ ਇਹ ਤਰੱਕੀਆਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪ੍ਰਾਇਮਰੀ ਪੱਧਰ ਦੇ ਅੰਗ੍ਰੇਜ਼ੀ ਵਿਸ਼ੇ ਦੇ ਪਾਠਕ੍ਰਮ ਵਿਚ ਸੋਧ ਕਰਨ ਦੇ ਲਈ ਇੱਕ ਵਿਸ਼ੇਸ਼ ਕਮੇਟੀ ਦੀ ਸਿਫਾਰਸ਼ ਕੀਤੀ ਗਈ।
ਵਫ਼ਦ ਵਿਚ ਸ਼ੇਰਪਾਲ ਗੋਇਲ ਸਰਦੂਲਗੜ੍ਹ ਮਾਨਸਾ, ਗੁਰਬਾਜ ਸਿੰਘ ਨਾਭਾ, ਪਰਵਿੰਦਰ ਸਿੰਘ ਫਿਰੋਜ਼ਪੁਰ, ਭੁਪਿੰਦਰ ਕੁਮਾਰ ਫਾਜ਼ਿਲਕਾ, ਨਰਿੰਦਰ ਸਿੰਘ ਮੋਹਾਲੀ, ਰੁਪਿੰਦਰ ਸਿੰਘ ਜੀਰਕਪੁਰ, ਸੁਖਪਾਲ ਸਿੰਘ ਕੁੱਕੜਵਾਲ ਅਤੇ ਸੰਦੀਪ ਨਾਗਰ, ਡਿਪਟੀ ਡਾਇਰੈਕਟਰ ਮੈਡਮ ਮਿੰਨੀ ਦੁਗਲ ਅਤੇ ਹੋਰ ਉੱਚ ਅਧਿਕਾਰੀ ਸ਼ਾਮਲ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply