Saturday, September 26, 2026

ਅਧਿਆਪਕ ਇਮਾਨਦਾਰੀ ਤੇ ਮਿਹਨਤ ਨਾਲ ਪੜਾਉਣ – ਡਾ. ਬੱਲ

ppn0910201609

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਵਿਚ ਅਧਿਆਪਕਾਂ ਦੇ ਹਿੰਦੀ ਅਤੇ ਪੰਜਾਬੀ ਵਿਸ਼ੇ ਦੇ ਚੱਲ ਰਹੇ ਵਿਸ਼ੇਸ਼ ਸੈਮੀਨਾਰ ਦੀ ਜਿਲ੍ਹਾ ਸਿਖਿਆ ਅਧਿਕਾਰੀ ਸੈਸਿ. ਨੇ ਵਿਸ਼ੇਸ਼ ਜਾਂਚ ਕੀਤੀ। ਡੀਈਓ ਸੈਸਿ. ਨਾਲ ਉਨ੍ਹਾਂ ਦੇ ਸਹਾਇਕ ਗੁਰਿੰਦਰਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਸੈਮੀਨਾਰ ਦੇ ਰਿਸੋਰਸ ਪਰਸਨ ਅੰਕੁਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਧਿਆਪਕਾਂ ਦੇ ਸੈਮੀਨਾਰ ਵਿਚ ਅਧਿਆਪਕਾਂ ਨੂੰ ਵਿਸ਼ਾ ਪੜਾਉਣ ਦੇ ਗੁਰ ਦੱਸੇ ਜਾ ਰਹੇ ਹਨ। ਜਿਸ ਵਿਚ ਜਿਲ੍ਹਾ ਸਿਖਿਆ ਅਧਿਕਾਰੀ ਡਾ. ਸੁਖਵੀਰ ਸਿੰਘ ਬੱਲ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਸੈਮੀਨਾਰ ਦੀ ਜਾਂਚ ਕੀਤੀ। ਡਾ. ਬੱਲ ਨੇ ਆਪਣੇ ਸੰਬੋਧਨ ਵਿਚ ਅਧਿਆਪਕਾਂ ਨੂੰ ਵਿਸ਼ਾ ਪੂਰੀ ਈਮਾਨਦਾਰੀ ਅਤੇ ਮਿਹਨਤ ਨਾਲ ਪੜਾਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਸ਼ਨ ਵਰਮਾ, ਗੁਰਬੀਰ ਸਿੰਘ ਅਤੇ ਸ਼ਿਵੇਨ ਕਾਲੜਾ ਅਤੇ ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।

Check Also

2109 ਪੈਨਸ਼ਨਰਾਂ ਦੀ ਮੌਤ ਅਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਾ ਰਿਕਾਰਡ ਕੀਤਾ ਜਾਵੇਗਾ ਅਪਡੇਟ

ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਇੰਜ: ਸੁਰਿੰਦਰ ਕੁਮਾਰ ਬੈਂਸ ਵੰਡ ਬਾਰਡਰ ਜੋਨ ਅੰਮ੍ਰਿਤਸਰ ਵਲੋਂ …

Leave a Reply