Thursday, June 25, 2026

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮੀਟਿੰਗ-ਅੰਮ੍ਰਿਤਸਰ ਸ਼ਹਿਰ ਨੂੰ ਕੀਤਾ ਜਾਵੇਗਾ ਬੈਗਰਜ਼ ਮੁਕਤ

PPN2851418

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ)-  ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ ਵੱਖ-ਵੱਖ ਜਨਤਕ ਸਥਾਨਾਂ ਤੋਂ ਬੈਗਰਜ਼ (ਭਿਖਾਰੀਆਂ) ਰੈਣ ਬਸੇਰਾ ਵਿਚ ਲਿਆਉਣ ਲਈ ਕਮਰਕੱਸੇ ਕਰ ਲਏ ਗਏ ਹਨ ਅਤੇ ਇਸ ਸਬੰਧੀ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸ੍ਰੀਮਤੀ ਲਕਸ਼ਮੀ ਕਾਂਤ ਚਾਵਲਾ ਸਾਬਕਾ ਕੈਬਨਿਟ ਵਜ਼ੀਰ ਪੰਜਾਬ ਤੇ ਸ੍ਰੀ ਪ੍ਰਦੀਪ ਸੱਭਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਵੀ ਮੌਜੂਦ ਸਨ। ਸ੍ਰੀ ਰਵੀ ਭਗਤ ਨੇ ਮੀਟਿੰਗ ਦੌਰਾਨ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਬੈਗਰਜ਼ ਮੁਕਤ ਕਰਨ ਲਈ ਸਾਰਿਆਂ ਦੇ ਸਹਿਯੋਗ ਨਾਲ ਵਿਸ਼ੇਸ ਯਤਨ ਆਰੰਭੇ ਜਾਣਗੇ ਅਤੇ ਹਫਤੇ ਤਕ ਵੱਖ ਵੱਖ ਟੀਮਾਂ ਦੀ ਗਠਨ ਕਰਕੇ ਕਰਕੇ ਟੀਮਾਂ ਵਲੋਂ ਸ਼ਹਿਰ ਦਾ ਦੌਰਾ ਕੀਤਾ ਜਾਵੇਗਾ ਅਤੇ ਫੁੱਟਪਾਥਾਂ ਅਤੇ ਹੋਰ ਜਨਤਕ ਸਥਾਨ ਤੋਂ ਸ਼ਰਨਾਰਥੀਆਂ ਨੂੰ ਬੈਗਰਜ ਹੋਮ ਵਿੱਚ ਲਿਆਦਾ ਜਾਵੇਗਾ। ਇਸ ਮੌਕੇ ਸ੍ਰੀਮਤੀ ਲਕਸ਼ਮੀ ਕਾਂਤ ਚਾਵਲਾ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ , ਜਿਨਾਂ ਨੂੰ ਸੁਣਨ ਉਪਰੰਤ ਸ੍ਰੀ ਰਵੀ ਭਗਤ ਨੇ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਪਵਿੱਤਰ ਸ਼ਹਿਰ ਨੂੰ ਬੈਗਰਜ਼ ਮੁਕਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਜ਼ਿਲਾ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਕਰਮ ਸਿੰਘ ਵਾਰਡ (ਪੁਰਾਣਾ ਹੱਡੀਆਂ ਦਾ ਹਸਪਤਾਲ)ਅੰਮ੍ਰਿਤਸਰ ਵਿਖੇ 21-2-2010 ਤੋਂ ਬੇਘਰ ਲੋਕਾਂ ਲਈ ਰੈਣ ਬਸੇਰਾ (ਬੈਗਰਜ ਹੋਮ) ਦੀ ਸ਼ੁਰੂਆਤ ਕੀਤੀ ਗਈ ਬੈਗਰਜ ਹੋਮ ਵਿਚ ਵਿਅਕਤੀਆਂ ਲਈ ਰਹਿਣ ਸਹਿਣ, ਖਾਣਪੀਣ, ਨਹਾਉਣ, ਟੈਲੀਵਿਜ਼ਨ ਅਤੇ ਬਿਮਾਰਾਂ ਨੂੰ ਦਵਾਈਆਂ ਆਦਿ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ਼ ਮੌਕੇ ਹੋਰਨਾਂ ਤੋ ਇਲਾਵਾ ਸ੍ਰੀ ਤੇਜਿੰਰਪਾਲ ਸਿੰਘ ਸੰਧੂ ਐਸ.ਡੀ.ਐਮ-2, ਸ੍ਰੀ ਵਿਮਲ ਸੇਤੀਆ ਐਸ.ਡੀ.ਐਮ-1, ਸ੍ਰੀ ਨਰਿੰਦਰ ਸਿੰਘ ਪਨੂੰ ਡੀ.ਐਸ.ਐਸ.ਓ, ਸ੍ਰੀ ਰਾਕੇਸ ਬੱਬਰ ਮਿਸ਼ਨ ਆਗਾਜ਼ ਤੋਂ ਸਮੇਤ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧ ਹਾਜ਼ਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply