Friday, March 27, 2026

ਰਾਮ ਚਰਿਤ ਮਾਨਸ ਪਾਠ ਪੜ੍ਹਨ ਤੇ ਸੁਣਨ ਨਾਲ ਦੂਰ ਹੁੰਦੀਆਂ ਹਨ ਸਾਰੀਆਂ ਰੁਕਾਵਟਾਂ – ਭਾਈ ਨਰੇਸ਼

ppn1010201613

ਫਾਜ਼ਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜ਼ਿਲਕਾ ਵਿਚ ਚੱਲ ਰਹੇ ਰਾਮ ਚਰਿਤ ਮਾਨਸ ਦੇ 151 ਪਾਠਾਂ ਦਾ ਅੱਜ ਸਮਾਪਨ ਹੋਇਆ। ਪ੍ਰੋਗਰਾਮ ਵਿਚ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਤਹ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸਾਬਕਾ ਜ਼ਿਲ੍ਹਾ ਯੁਵਾ ਪ੍ਰਧਾਨ ਵਿਨੋਦ ਜਾਂਗਿੜ, ਭਾਜਪਾ ਮੰਡਲ ਪ੍ਰਧਾਨ ਜਗੀਸ਼ ਸੇਤੀਆ, ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ, ਚੇਅਰਮੈਨ ਡਾ. ਰਮੇਸ਼ ਵਰਮਾ, ਬਲਜੀਤ ਸਹੋਤਾ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ। ਇਸ ਤੋਂ ਇਲਾਵਾ ਅੱਜ ਵਿਸ਼ੇਸ਼ ਰੂਪ ਨਾਲ ਭਾਈ ਨਰੇਸ਼ ਸ਼ਰਮਾ ਵੀ ਸ਼ਾਮਲ ਹੋਏ। ਜਿਨ੍ਹਾਂ ਨੇ ਪਾਠ ਪੜ੍ਹਨ ਵਾਲੇ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ।
ਸੰਬੋਧਤ ਕਰਦੇ ਹੋਏ ਨਰੇਸ਼ ਸ਼ਰਮਾ ਨੇ ਸ਼ਰਧਾਲੂਆਂ ਨੂੰ ਦੱਸਿਆ ਕਿ ਰਾਮ ਚਰਿਤ ਮਾਨਸ ਕੋਈ ਸਧਾਰਨ ਗzzੰਥ ਨਹੀਂ ਹੈ, ਇਸ ਨੂੰ ਪੜ੍ਹਨ ਸੁਣਨ ਨਾਲ ਸਾਰਿਆਂ ਤਰ੍ਹਾਂ ਦੀਆਂ ਰੁਕਾਵਟਾਂ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਜੀਵਨ ਧਨ ਹੋ ਜਾਂਦਾ ਹੈ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮਹਾ ਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਮਹਾ ਅਯੋਜਨ ਦੇ ਮੌਕੇ ਤੇ ਅੱਜ ਦੀ ਆਰਤੀ ਕਰਨ ਲਈ ਸੁੰਦਰ ਕਾਂਡ ਮਹਿਲਾ ਮੰਡ ਦੀ ਮੈਂਬਰ ਸ਼ਸ਼ੀ ਧੂੜੀਆ, ਅੰਜਲੀ ਧਵਨ, ਰਾਣੀ ਧਵਨ, ਵਿਜੈ ਗਿਰਧਰ, ਬਿਮਲਾ ਮੱਕੜ, ਦਰਸ਼ਨਾ, ਕ੍ਰਿਸ਼ਨਾ ਕਸ਼ਿਅਪ, ਕਾਮਨੀ ਭੰਡਾਰੀ, ਊਸ਼ਾ, ਨੀਲਮ ਵਰਮਾ, ਕਮਲੇਸ਼, ਵੀਨਾ, ਸੁਮਨ ਜੁਨੈਜਾ ਤੋਂ ਇਲਾਵਾ ਮੰਦਰ ਕਮੇਟੀ ਦੇ ਮੈਂਬਰ ਮਹਾਵੀਰ ਪ੍ਰਸਾਦ ਮੋਦੀ, ਅਸ਼ਵਨੀ ਬਾਂਸਲ, ਵਿਪੁਲ ਦੱਤਾ, ਹਰੀਸ਼ ਕਟਾਰੀਆ, ਰਾਜਨ ਅਹੂਜਾ, ਵਿਸ਼ਵਾਸ ਛਾਬੜਾ, ਖਰੈਤ ਲਾਲ ਛਾਬੜਾ, ਜੈ ਲਾਲ, ਨਰੇਸ਼ ਅਰੋੜਾ, ਅਸ਼ੋਕ ਗਾਂਧੀ, ਵਿਜੈ ਆਰੀਆ, ਕਿਰਨ ਚੋਪੜਾ, ਲਵਲੀ, ਅਨੂੰ ਤੋਂ ਇਲਾਵਾ ਦੁੱਖ ਨਿਵਾਰਣ ਫੇਰੀ ਸੰਗ ਦੇ ਮੈਂਬਰਾਂ ਨੇ ਸਮੂਹਿਕ ਰੂਪ ਨਾਲ ਆਰਤੀ ਉਤਾਰੀ ਅਤੇ ਬਾਅਦ ਵਿਚ ਅਤੁੱਟ ਲੰਗਰ ਵੰਡਿਆ ਗਿਆ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply