Saturday, March 28, 2026

ਮਹਿਲਾਵਾਂ ਦੇ ਦੋ ਦਿਨਾਂ ਇੰਟਰ ਕਾਲਜ ਬਾਸਕੇਟ ਬਾਲ ਮੁਕਾਬਲੇ ਸ਼ੁਰੂ

ppn1010201620

ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਸਥਿਤ ਬਾਸਕੇਟ ਬਾਲ ਕੋਟ ਵਿਖੇ ਮਹਿਲਾਵਾਂ ਦੇ ਦੋ ਦਿਨਾਂ ਇੰਟਰ ਕਾਲਜ ਬਾਸਕੇਟ ਬਾਲ ਮੁਕਾਬਲੇ ਸ਼ੁਰੂ ਹੋ ਗਏ।ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋ: ਡਾ: ਐਚ. ਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਇੰਚਾਰਜ ਕੋਚ ਮਨਜੀਤ ਸਿੰਘ ਦੀ ਦੇਖ ਰੇਖ ਹੇਠ ਆਯੋਜਤ ਇਨ੍ਹਾਂ ਖੇਡ ਮੁਕਾਬਲਿਆਂ ਦਾ ਸ਼ੁਭਾਰੰਭ ਅੰਤਰਾਸ਼ਟਰੀ ਬਾਸਕੇਟਬਾਲ ਖਿਡਾਰਣ ਅਰਜੁਨ ਅਵਾਰਡੀ ਪ੍ਰੋ: ਡਾ: ਮੈਡਮ ਸੁਮਨ ਸ਼ਰਮਾ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ।ਉਦਘਾਟਨੀ ਮੈਚ ਦੋਰਾਨ ਐਚਐਮਵੀ ਜਲੰਧਰ ਦੀ ਟੀਮ ਆਪਣੀ ਵਿਰੋਧੀ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀ ਟੀਮ ਨੂੰ 45-52 ਅੰਕਾਂ ਨਾਲ ਹਰਾ ਕੇ ਜੇਤੂ ਰਹੀ। ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੀ ਟੀਮ ਆਪਣੀ ਵਿਰੋਧੀ ਐਸਆਰ ਗੋਰਮਿੰਟ ਕਾਲਜ ਫਾਰ ਵੂਮੈਨ ਦੀ ਟੀਮ ਨੂੰ 30-78 ਅੰਕਾਂ ਦੇ ਫਰਕ ਨਾਲ, ਐਚਐਮਵੀ ਜਲੰਧਰ ਦੀ ਟੀਮ ਆਪਣੀ ਵਿਰੋਧੀ ਐਸਆਰ ਗੋਰਮਿੰਟ ਕਾਲਜ ਅੰਮ੍ਰਿਤਸਰ ਦੀ ਟੀਮ ਨੂੰ 13-86 ਅੰਕਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਜਦੋਂ ਕਿ ਇਕ ਹੋਰ ਮੈਚ ਦੋਰਾਨ ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀ ਟੀਮ ਨੂੰ ਕਰਾਰੀ ਹਾਰ ਦਿੱਤੀ।ਇਸ ਮੋਕੇ ਸਹਾਇਕ ਡਿਪਟੀ ਡਾਇਰੈਕਟਰ ਕੰਵਰਮਨਦੀਪ ਸਿੰਘ, ਪੀ.ਐਸ ਨੂਰਪੁਰੀ, ਸੁਰੇਸ਼ ਮਹਾਜਨ, ਜਸਵਿੰਦਰ ਸਿੰਘ, ਕਰਨ ਕੁਮਾਰ, ਅਵਤਾਰ ਸਿੰਘ, ਰਵਿੰਦਰ ਬਿੰਦਾ ਤੇ ਜਸਵਿੰਦਰ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਤਿੰਨ-ਰੋਜ਼ਾ ਬਹੁਅਨੁਸ਼ਾਸਨੀ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਹੋਇਆ ਸ਼ਾਨਦਾਰ ਅਗਾਜ਼

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ …

Leave a Reply