Wednesday, October 7, 2026

ਫਰੈਂਡਜ ਕਲੱਬ ਵੱਲੋਂ ਸ਼ਿਵ ਮੰਦਰ ਹਾਲ ਵਿਖੇ ਸਿਲਾਈ ਸੈਂਟਰ ਦਾ ਉਦਘਾਟਨ

ppn1010201625

ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਫਰੈਂਡਜ ਕਲੱਬ ਅੰਮ੍ਰਿਤਸਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਤਹਿਤ ਪ੍ਰਧਾਨ ਗਿਨੀ ਭਾਟੀਆ ਅਤੇ ਸਾਰੇ ਸਾਥੀਆਂ ਵੱਲੋਂ ਸ਼ਿਵ ਮੰਦਰ ਹਾਲ ਹਿੰਦੋਸਤਾਨ ਬਸਤੀ ਗਲੀ ਨੰ. 3 ਵਿਖੇ ਸ਼੍ਰੌਮਣੀ ਕਬੀਰ ਪੰਥ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਣਾ, ਚੰਚਲ ਕੁਮਾਰਜੀਤ ਦੀ ਅਗਵਾਈ ਵਿਚ ਸਲਾਈ ਸੇਂਟਰ ਦਾ ਉਦਘਾਟਨ ਕੀਤਾ ਗਿਆ।ਗਿਨੀ ਭਾਟੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਲੱਬ ਦਾ ਮੁੱਖ ਟੀਚਾ ਲੜਕੀਆਂ ਨੂੰ ਅੱਗੇ ਲਿਆਉਣਾ ਹੈ।ਅੱਜ ਬੇਟੀ ਪੜਾੳ, ਬੇਟੀ ਬਚਾੳ ਤਹਿਤ ਲੜਕੀਆਂ ਦੇ ਲਈ ਸਲਾਈ ਸੇਂਟਰ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਸੈਂਟਰ ਵਿਚ ਸਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਹਨ, ਤਾਂ ਜੋ ਲੜਕੀਆਂ ਨੂੰ ਸਲਾਈ ਸਿਖਾਈ ਜਾਵੇ ਅਤੇ ਲੜਕੀਆਂ ਸਲਾਈ ਸਿੱਖ ਕੇ ਆਪਣੇ ਪਰਿਵਾਰ ਨੂੰ ਚੱਲਾ ਸਕਣ।ਉਨ੍ਹਾਂ ਕਿਹਾ ਕਿ ਕਲੱਬ ਦੇ ਅਹੁਦੇਦਾਰਾਂ ਵੱਲੋਂ ਇਸੇ ਤਰਾਂ ਹੀ ਲੋਕ ਭਲਾਈ ਦੇ ਕੰਮ ਜਾਰੀ ਰਹਿਣਗੇ।ਇਸ ਮੌਕੇ ਅਸ਼ੀਸ਼ ਮਹਾਜਨ, ਸੁਨੀਲ ਵਿੱਜ, ਸ਼ੈਂਕੀ ਭਾਟੀਆ, ਰਾਹੂਲ ਅਰੋੜਾ, ਜੰਗੀ, ਰਾਜੂ, ਦਵਿੰਦਰ, ਪਵਨ, ਵਿਕਰਮ, ਸ਼ਸ਼ੀ, ਸੋਨੂ, ਕਰਿਮ ਆਦਿ ਹਾਜਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply