📝 ਅੱਜ ਦੀਆਂ ਸੁਰਖੀਆਂ…..
ਮਿਤੀ : 12 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ਸਰਹੱਦਾਂ ‘ਤੇ ਕਸ਼ੀਦਗੀ ਦੇ ਚਲਦਿਆਂ ਦੁਸ਼ਿਹਰੇ ਦੇ ਤਿਓਹਾਰ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨਾਲ ਪਹਿਲੀ ਵਾਰ ਫੂਕੇ ਗਏ ਅੱਤਵਾਦ ਦੇ ਪੁਤਲੇ।
▶ਜੰਮੂ ਕਸ਼ਮੀਰ ਪੰਪੋਰ ‘ਚ ਸਰਕਾਰੀ ਇਮਾਰਤ ‘ਚ ਦਾਖਲ ਹੋਏ ਅੱਤਵਾਦੀਆਂ ਖਿਲਾਫ 36 ਘੰਟਿਆਂ ਬਾਅਦ ਵੀ ਅਪਰੇਸ਼ਨ ਜਾਰੀ- ਅੱਜ ਇਕ ਅੱਤਵਾਦੀ ਨੂੰ ਕੀਤਾ ਢੇਰ, 2 ਹੋਰ ਜਿੰਦਾ ਹੋਣ ਦਾ ਸ਼ੱਕ।
▶ਸਿਆਸਤ ਨੇ ਵੰਡੇ ਲੋਕ- ਗੁਰੂ ਨਗਰੀ ਅੰਮ੍ਰਿਤਸਰ ‘ਚ ਦੁਸ਼ਹਿਰੇ ਦੇ ਤਿਉਹਾਰ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਸਮਾਗਮ ਕਰਕੇ ਕੀਤੇ ਸ਼ਕਤੀ ਪ੍ਰਦਰਸ਼ਨ।
▶ਰਣਜੀਤ ਐਵੀਨਿਊ ‘ਚ ਕੈਬਨਿਟ ਮੰਤਰੀ ਜੋਸ਼ੀ ਦੀ ਅਗਵਾਈ ‘ਚ ਹੋਏ ਸਮਾਗਮ ਦੌਰਾਨ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨਾਲ ਸਾੜੇ ਨਵਾਜ਼ ਸ਼ਰੀਫ ਤੇ ਰਾਹੀਲ ਸ਼ਰੀਫ ਦੇ ਪੁੱਤਲੇ।
▶ਦਿੱਲੀ ਦੇ ਰਾਮ ਲੀਲਾ ਮੈਦਾਨ ‘ਚ ਰਾਸ਼ਟਰਪਤੀ ਪ੍ਰਣਬ ਮੁੱਖਰਜੀ, ਉਪ ਰਾਸ਼ਟਰਪਤੀ ਹਾਮਿਦ ਅੰਨਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਅਹਿਮ ਸ਼ਖਸੀਅਤਾਂ ਨੇ ਦੁਸ਼ਹਿਰਾ ਸਮਾਗਮ ‘ਚ ਕੀਤੀ ਸ਼ਿਰਕਤ।
▶ਲਖਨਊ ਦੇ ਐਸ਼ਬਾਗ ਮੈਦਾਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੁਸ਼ਹਿਰਾ ਸਮਾਰੋਹ ‘ਚ ਕੀਤੀ ਸ਼ਿਰਕਤ – ਦੇਸ਼ ਵਾਸੀਆਂ ਨੂੰ ਅੱਤਵਾਦ ਦੇ ਮੁਕਾਬਲੇ ਲਈ ਇੱਕਜੁੱਟ ਹੋਣ ਲਈ ਕਿਹਾ।
▶ਪਾਕਿਸਤਾਨ ਨੂੰ ਨਿਸ਼ਾਨੇ ‘ਤੇ ਲੈਂਦਿਆ ਪੀ.ਐਮ ਮੋਦੀ ਨੇ ਕਿਹਾ ਅੱਤਵਾਦੀਆਂ ਦਾ ਨਹੀਂ ਹੁੰਦਾ ਕੋਈ ਧਰਮ, ਪਰ ਅੱਤਵਾਦ ਦੇ ਸਮਰਥਕ ਮੁਲਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ।
▶ਕੈਲੀਫੋਰਨੀਆਂ ਵਿੱਚ ਸਿੱਖ ਮਾਨ ਸਿੰਘ ਖਾਲਸਾ ‘ਤੇ ਹਮਲਾ ਮਾਮਲਾ– ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ।
▶ਆਰ.ਐਸ.ਐਸ ਦਾ ਸਥਾਪਨਾ ਦਿਵਸ ਮਨਾਇਆ ਗਿਆ – 91ਵੇਂ ਸਾਲ ਪੂਰੇ ਹੋਣ ‘ਤੇ ਡ੍ਰੈਸ ਵਿੱਚ ਕੀਤਾ ਬਦਲਾਅ, ਭੁਰੇ ਰੰਗ ਦੀ ਫੁੱਲ ਪੈਂਟ ਵਿੱਚ ਕੀਤਾ ਗਿਆ ਮਾਰਚ।
▶ਬਠਿੰਡਾ ‘ਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਨਾਲ ਫੂਕਿਆ ਗਿਆ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਪੁੱਤਲਾ ।
▶ਹਰਿਆਣਾ ਦੇ ਕੁਰਕਸ਼ੇਤਰ ‘ਚ ਦੁਸ਼ਹਿਰੇ ਦੀਆਂ ਭਾਰੀ ਰੋਣਕਾਂ ਦੌਰਾਨ 70 ਫੁੱਟ ਉੱਚਾ ਰਾਵਣ ਦਾ ਪੁੱਤਲਾ ਖਿੱਚ ਦਾ ਕੇਂਦਰ ਬਣਿਆ।
▶ਹਿਮਾਚਲ ਦੇ ਸ਼ਿਮਲਾ ‘ਚ ਸੀ.ਐਮ ਵੀਰ ਭੱਦਰ ਨੇ ਦੁਸ਼ਹਿਰਾ ਸਮਾਗਮ ‘ਚ ਕੀਤੀ ਸ਼ਿਰਕਤ– ਚੰਬਾ ‘ਚ ਕੱਢੀਆਂ ਗਈਆਂ ਆਕਰਸ਼ਕ ਝਾਕੀਆਂ।
▶ਕੁੱਲੂ ਦਾ ਪ੍ਰਸਿੱਧ 7 ਦਿਨਾਂ ਕੌਮਾਂਤਰੀ ਦੁਸ਼ਹਿਰਾ ਮੇਲਾ ਅਰੰਭ– ਭਗਵਾਨ ਰਘੂਨਾਥ ਤੇ 200 ਦੇ ਕਰੀਬ ਦੇਵੀ ਦੇਵਤਿਆਂ ਦੀ ਕੱਢੀ ਗਈ ਅਲੌਕਿਕ ਸ਼ੋਭਾ ਯਾਤਰਾ ।
▶ਦੁਸ਼ਹਿਰੇ ਦੇ ਤਿਉਹਾਰ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਸਾਬਕਾ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਸਾਬਕਾ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਕਾਂਗਰਸ ‘ਚ ਹੋਏ ਸ਼ਾਮਿਲ।
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ਬੀਤੀ ਰਾਤ ਲੁਧਿਆਣਾ ‘ਚ ਅਕਾਲੀ ਤੇ ਕਾਂਗਰਸੀ ਵਰਕਰ ਭਿੜੇ, ਕਈ ਜਖਮੀ- ਕਾਂਗਰਸੀ ਆਗੂਆਂ ਨੇ ਅਕਾਲੀਆਂ ‘ਤੇ ਬਿਨਾਂ ਵਜ੍ਹਾ ਹਮਲੇ ਦੇ ਲਾਏ ਦੋਸ਼।
▶ਅਕਾਲੀ ਆਗੂਆਂ ਦਾ ਦੋਸ਼- ਸੀ.ਐਮ ਬਾਦਲ ਦੀ ਤਸਵੀਰ ਲਗਾ ਕੇ ਰਾਵਣ ਸਾੜ੍ਹਨ ਦੀ ਤਿਆਰੀ ਦਾ ਵਿਰੋਧ ਕਰਨ ‘ਤੇ ਕਾਂਗਰਸੀਆਂ ਨੇ ਉਨਾਂ ‘ਤੇ ਕੀਤਾ ਹਮਲਾ।
▶ਕਪੂਰਥਲਾ ਦੇ ਸੁਲਤਾਨਪੁਰ ਲੋਧੀ ਪਹੁੰਚੇ ਹਰਿਆਣਾ ਦੇ ਸੀ.ਐਮ ਮਨੋਹਰ ਲਾਲ ਖੱਟੜ ਬਾਬਾ ਸੀਚੇਵਾਲ ਨੂੰ ਮਿਲੇ- ਸੀਚੇਵਾਲ ਵਾਟਰ ਟ੍ਰੀਟਮੈਂਟ ਪਲਾਂਟ ਦੀ ਕੀਤੀ ਸ਼ਲਾਘਾ- ਕਿਹਾ ਹਰ ਪਿੰਡ ਵਿੱਚ ਲੱਗਣ ਅਜਿਹੇ ਪਲਾਂਟ।
▶ਮਾਨਸਾ ਵਿਖੇ 20 ਸਾਲਾ ਦਲਿਤ ਨੌਜਵਾਨ ਦੀ ਹੱਤਿਆ – ਪੁਲਿਸ ਵਲੋਂ 6 ਵਿਅਕਤੀ ਨਾਮਜ਼ਦ।
▶ਪਾਣੀਪਤ ਵਿਖੇ ਦੀ ਗ੍ਰੇਟ ਖਲੀ ਵਲੋਂ ਕਰਵਾਈ ਜਾਵੇਗੀ ਹੈਵੀ ਵੇਟ ਰੈਸਲਿੰਗ ਚੈਂਪੀਅਨਸ਼ਿਪ – 2 ਮਹਿਲਾ ਰੈਸਲਰਾਂ ਸਮੇਤ ਪ੍ਰਸਿੱਧ ਅੰਤਰਾਸ਼ਟਰੀ ਰੈਸਲਰ ਕਰਨਗੇ ਸ਼ਮੂਲੀਅਤ।
▶74 ਸਾਲਾਂ ਦੇ ਹੋਏ ਬਾਲੀਵੁੱਡ ਕਲਾਕਾਰ ਬਿੱਗ-ਬੀ ਅਮਿਤਾਬ ਬਚਨ– ਸ਼ੁੱਭਚਿੰਤਕਾਂ ਨੇ ਦਿੱਤੀਆਂ ਢੇਰ ਸਾਰੀਆਂ ਮੁਬਾਰਕਾਂ।
▶ਬਾਲੀਵੁੱਡ ਐਕਟਰੈਸ ਸ਼ਿਲਪਾ ਸ਼ੈਟੀ ਦੇ ਪਿਤਾ ਸੁਰਿੰਦਰ ਸ਼ੈਟੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ।
▶ਉੱਘੇ ਗੀਤਕਾਰ ਤੇ ਨਿਰਦੇਸ਼ਕ ਗੁਰਚਰਨ ਵਿਰਕ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ।
▶ਜੰਮੂ ਕਸ਼ਮੀਰ ਦੇ ਸ਼ੋਪੀਆ ‘ਚ ਸੀ.ਆਰ.ਪੀ.ਐਫ ਜਵਾਨਾਂ ‘ਤੇ ਗ੍ਰਨੇਡ ਹਮਲਾ– ਦੋ ਜਵਾਨ ਤੇ 7 ਨਾਗਰਿਕ ਜਖਮੀ।
▶ਤਰਨਤਾਰਨ ਵਿਖੇ ਭਿਖੀਵਿੰਡ ਪੁਲਿਸ ਨਾਲ ਮੁਕਾਬਲੇ ਦੌਰਾਨ ਦੋ ਲੁਟੇਰੇ ਕਾਬੂ- 4 ਫਰਾਰ।
▶ਲੁਧਿਆਣਾ ਵਿਖੇ ਦੁਸਹਿਰਾ ਕਮੇਟੀ ਵਲੋਂ ਸਾੜਿਆ ਗਿਆ 85 ਫੁੱਟ ਉਚਾ ਰਾਵਣ ਤੇ 55-55 ਫੁੱਟ ਉਚੇ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ।
▶ਜਾਅਲੀ ਡਿਗਰੀ ਮਾਮਲੇ ‘ਚ ਵਿਜ਼ੀਲੈਂਸ ਵਲੋਂ ਨਾਮਜ਼ਦ ਪਿਓ-ਪੁੱਤਰ ਪਟਿਆਲਾ ਤੋਂ ਗ੍ਰਿਫਤਾਰ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media