Friday, August 28, 2026

ਡਾ. ਵਾਂਡਰ ਕਾਰਡੀਓਲਾਜੀ ਸੋਸਾਇਟੀ ਆਫ ਇੰਡੀਆ ਦੇ ਅੰਤ੍ਰਿਗ ਕਮੇਟੀ ਮੈਂਬਰ ਬਣੇ

dr-g-s-wander

ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ) – ਹੀਰੋ ਹਾਰਟ ਸੈਂਟਰ ਲੁਧਿਆਣਾ ਦੇ ਚੀਫ ਕਾਰਡੀਓਲਾਜਿਸਟ ਡਾ. ਜੀਐਸ ਵਾਂਡਰ ਨੂੰ ਕਾਰਡੀਓਲਾਜੀ ਸੋਸਾਇਟੀ ਆਫ ਇੰਡੀਆਂ ਦੇ ਅੰਤ੍ਰਿਗ ਕਮੇਟੀ ਦਾ ਮੈਂਬਰ ਬਣਾਏ ਜਾਣ ਤੇ ਫਾਜ਼ਿਲਕਾ ਦੇ ਡਾਕਟਰਾਂ ਵਿਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਮੂਲ ਰੂਪ ਨਾਲ ਪਿੰਡ ਬਾਂਡੀਵਾਲਾ ਦੇ ਰਹਿਣ ਵਾਲੇ ਡਾ. ਵਾਂਡਰ ਹੁਣ ਲੁਧਿਆਣਾ ਹੀਰੋ ਹਾਰਟ ਸੈਂਟਰ ਵਿਚ ਕਾਰਡੀਓਲਾਜਿਸਟ ਤੋਂ ਇਲਾਵਾ ਡੀਐਮਸੀਐਚ ਵਿਚ ਬਤੌਰ ਵਾਈਸ ਪ੍ਰਿੰਸੀਪਲ ਸੇਵਾਵਾਂ ਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਬਿਹਤਰ ਸੇਵਾਵਾਂ ਕਰਕੇ ਉਨ੍ਹਾਂ ਨੂੰ ਡਾ. ਬੀਸੀ ਰਾਏ ਐਵਾਰਡ ਨਾਲ ਵੀ ਨਵਾਜਿਆ ਜਾ ਚੁਕਿਆ ਹੈ। ਡਾ. ਵਾਂਡਰ ਦੀ ਨਿਯੁਕਤੀ ਤੇ ਛਾਤੀ ਰੋਗ ਮਾਹਰ ਡਾ. ਵਿਜੇ ਸਚਦੇਵਾ, ਸਮਾਜਸੇਵੀ ਵਿਜੇ ਮੈਣੀ, ਪੰਜਾਬ ਐਗਰੋ ਦੇ ਵਾਈਸ ਚੇਅਰਮੈਨ ਅਸ਼ੋਕ ਅਨੇਜਾ, ਡੀਆਈਜੀ ਬੀਐਸਐਫ ਅਬਹੋਰ ਰੇਂਜ ਡਾ. ਇਪਨ ਪੀਵੀ, ਡਾ. ਯਸ਼ਪਾਲ ਜੱਸੀ, ਡਾ. ਨੀਲ ਚੁੱਘ, ਡਾ. ਆਸ਼ੀਸ਼ ਗ੍ਰੋਵਰ, ਡਾ. ਸੋਨਲ ਤਿੰਨਾਂ, ਜਲੇਸ਼ ਠਠਈ ਲੱਕੀ, ਵਿਕਾਸ ਕਟਾਰੀਆ, ਸੁਭਾਸ਼ ਸੇਠੀ, ਨਰਿੰਦਰ ਵਾਟਸ, ਰਕੇਸ਼ ਨਾਗਪਾਲ ਕੈਂਡੀ ਤੋਂ ਇਲਾਵਾ ਫਾਜ਼ਿਲਕਾ ਦੇ ਆਈਐਮਏ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply