Thursday, April 23, 2026

ਇੰਪਲਾਈਜ਼ ਫੈਡਰੇਸ਼ਨ ਡਵਿਜ਼ਨ ਫਾਜ਼ਿਲਕਾ ਨੇ ਫੂਕਿਆ ਪੰਜਾਬ ਸਰਕਾਰ ਦਾ ਪੁੱਤਲਾ

U
U

ਫਾਜ਼ਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਇੰਪਲਾਇਜ਼ ਜੁਆਇੰਟ ਫੋਰਮ ਦੇ ਸੱਦੇ ਤੇ ਇੰਪਲਾਇਜ਼ ਫੈਡਰੇਸ਼ਨ ਡਵਿਜ਼ਨ ਫਾਜ਼ਿਲਕਾ ਦੇ ਮੈਂਬਰਾਂ ਵੱਲੋਂ ਅੱਜ ਮੰਡਲ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਦਾ ਪੁੱਤਲਾ ਫੂੰਕਿਆ ਗਿਆ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ, ਸਰਕਲ ਪ੍ਰਧਾਨ ਦੇਸ ਰਾਜ, ਸਰਕਲ ਆਗੂ ਪੂਰਨ ਸਿੰਘ, ਮੰਡਲ ਪ੍ਰਧਾਨ ਭਜਨ ਲਾਲ, ਮੰਡਲ ਸਕੱਤਰ ਓਮ ਪ੍ਰਕਾਸ਼, ਸੁਰੇਸ਼ ਕੁਮਾਰ, ਬਲਰਾਮ, ਸਤਨਾਮ ਰਾਮ, ਲਛਮਣ ਸਿੰਘ, ਕ੍ਰਿਸ਼ਨ ਲਾਲ ਨੇ ਕਿਹਾ ਕਿ ਬਿਜਲੀ ਕਰਮਚਾਰੀਆਂ ਦੇ ਨਾਲ ਕੀਤੇ ਤਿੰਨ ਧਿਰੀ ਸਮਝੋਤੇ ਦੀ ਉਲੰਘਣਾ ਕਰਨ, ਸਮੇਂ ਸਮੇਂ ਤੇ ਇੰਪਲਾਇਜ਼ ਜੁਆਇੰਟ ਫੋਰਮ ਦੇ ਨਾਲ ਕੀਤੇ ਸਮਝੋਤੇ ਲਾਗੂ ਨਾ ਕਰਨ, ਪੇ ਬੈਂਡ ਦਾ ਮਸਲਾ ਹੱਲ ਨਾ ਕਰਨ, ਬਿਜਲੀ ਘਰਾਂ ਨੂੰ ਠੇਕੇ ਤੇ ਦੇਣ ਦੇ ਖਿਲਾਫ਼ ਅਤੇ 20-25 ਵਰ੍ਹਿਆਂ ਤੋਂ ਕੰਮ ਕਰ ਰਹੇ ਸਫ਼ਾਈ ਸੇਵਕਾਂ ਨੂੰ ਜਲਦੀ ਸਰਪਲਸ ਕਰਨ, ਰੈਗੂਲਰ ਭਰਤੀ ਨਾ ਕਰਨ ਅਤੇ ਸੰਘਰਸ਼ ਕਰਦੇ ਕਰਮਚਾਰੀਆਂ, ਆਗੂਆਂ ਦੀ ਵਿਕੇਟਮਾਈਜਰੇਸ਼ਨ ਖਿਲਾਫ਼ ਅੱਜ ਇਹ ਅਰਥੀ ਫੂੰਕ ਪ੍ਰਦਰਸ਼ਨ ਕੀਤਾ ਗਿਆ ਹੈ। ਯੂਨੀਅਨ ਆਗੂਆਂ ਨੇ ਮੈਨੇਜ਼ਮੈਂਟ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮਸਲੇ ਜਲਦੀ ਹੱਲ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਮੁੱਖ ਮੰਤਰੀ ਦੇ ਸੰਗਤ ਦਰਸ਼ਨਾਂ ਦੇ ਦੌਰਾਨ ਮੰਗ ਪੱਤਰ ਦੇਣ, ਮੈਨੇਜ਼ਮੈਂਟ ਦੇ ਫੀਲਡ ਦੌਰੇ ਦੌਰਾਨ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕਰਨਾ ਅਤੇ 20-21 ਅਕਤੂਬਰ 2016 ਨੂੰ ਲਗਾਤਾਰਬ ਹੈਡ ਆਫਿਸ ਪਟਿਆਲਾ ਦੇ ਸਾਹਮਣੇ ਦੋ ਦਿਨਾਂ ਤੱਕ ਧਰਨੇ ਦੇਣਾ ਵਰਗੇ ਪ੍ਰਦਰਸ਼ਨ ਲਾਗੂ ਕੀਤੇ ਜਾਣਗੇ। ਉਨ੍ਹਾਂ ਪੰਜਾਬ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਉਹ ਬਿਜਲੀ ਕਰਮਚਾਰੀਆਂ ਦੇ ਸੰਘਰਸ਼ ਦੇ ਪ੍ਰਤੀ ਜਾਨਬੁਝ ਕੇ ਅਣਵੇਖੀ ਕਰ ਰਹੀ ਹੈ। ਇਸ ਮੌਕੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਰੋਸ ਪ੍ਰਦਰਸ਼ਨ ਵੀ ਕੀਤਾ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply