Thursday, April 30, 2026

ਟੈਕਨੀਕਲ ਸਰਵਸਿਜ਼ ਯੂਨੀਅਨ ਨੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ

U
U

ਫਾਜ਼ਿਲਕਾ, 13 ਅਕਤੂਬਰ (ਵਿਨੀਤ ਅਰੋੜਾ)- ਪੀਐਸਈਬੀ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਟੈਕਨੀਕਲ ਸਰਵਿਸ ਯੂਨੀਅਨ ਮੰਡਲ ਫਾਜ਼ਿਲਕਾ ਵੱਲੋਂ ਅੱਜ ਮੰਡਲ ਦਫ਼ਤਰ ਦੇ ਸਾਹਮਣੇ ਰੋਸ ਰੈਲੀ ਕਰਕੇ ਮੈਨੇਜ਼ਮੈਂਟ ਅਤੇ ਪੰਜਾਬ ਸਰਕਾਰ ਦਾ ਪੁੱਤਲਾ ਫੂੰਕਿਆ ਗਿਆ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਮੰਡਲ ਕਮੇਟੀ ਦੇ ਪ੍ਰਧਾਨ ਵਸਾਵਾ ਰਾਮ ਕੰਬੋਜ, ਮੰਡਲ ਮੀਤ ਪ੍ਰਧਾਨ ਡੂੰਗਰ ਰਾਮ, ਸਕੱਤਰ ਹਰੀ ਕ੍ਰਿਸ਼ਨ, ਸਹਾਇਕ ਸਕੱਤਰ ਪ੍ਰੇਮ ਕੁਮਾਰ, ਸ਼ਹਿਰੀ ਸਬ ਡਵਿਜ਼ਨ ਦੇ ਪ੍ਰਧਾਨ ਪੂਰਨ ਚੰਦ, ਸਕੱਤਰ ਸਤਨਾਮ ਸਿੰਘ, ਸਬ ਅਰਬਨ ਫਾਜ਼ਿਲਕਾ ਦੇ ਸਕੱਤਰ ਕੇਸ਼ਵ ਰਾਮ, ਖੂਈਖੇੜਾ ਸਬ ਡਵਿਜ਼ਨ ਦੇ ਪ੍ਰਧਾਨ ਰਾਧਾ ਕ੍ਰਿਸ਼ਨ, ਲਾਧੂਕਾ ਸਬ ਡਵਿਜ਼ਨ ਦੇ ਪ੍ਰਧਾਨ ਭਜਨ ਲਾਲ ਨੇ ਦੱਸਿਆ ਕਿ ਜੁਆਇੰਟ ਫੋਰਮ ਪੰਜਾਬ ਦੇ ਨਾਲ ਕੀਤੇ ਤਿੰਨ ਧਿਰੀ ਸਮਝੋਤੇ ਨੂੰ ਤੋੜਨ, ਜੁਆਇੰਟ ਫੋਰਮ ਦੇ ਨਾਲ ਕੀਤੇ ਸਮਝੋਤੇ ਲਾਗੂ ਨਾ ਕਰਨ, ਪੇ ਬੈਂਡ ਦਾ ਮਸਲਾ ਹੱਲ ਨਾ ਕਰਨ, ਬਿਜਲੀ ਘਰਾਂ ਨੂੰ ਠੇਕੇ ਤੇ ਦੇਣ, ਸਰਕਾਰੀ ਘਰਮਲਾਂ ਨੂੰ 6 ਮਹੀਨੇ ਬੰਦ ਕਰਨ, ਬਾਰਡਰ ਜੋਨ ਅਮ੍ਰਤਸਰ ਦੀ ਮੈਨੇਜਮੈਂਟ ਵੱਲੋਂ ਯੂਨੀਅਨ ਆਗੂਆਂ ਨੂੰ ਮੁਅੱਤਲ ਕਰਨ ਦੇ ਖਿਲਾਫ਼ ਅੱਜ ਇਹ ਰੋਸ ਰੈਲੀ ਕਰੇਕ ਮੈਨੇਮੈਂਟ ਅਤੇ ਪੰਜਾਬ ਸਰਕਾਰ ਦਾ ਪੁੱਤਲਾ ਫੁੰਕਿਆ ਗਿਆ ਹੈ।
ਯੂਨੀਅਨ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਯੂਨੀਅਨ ਦੇ ਮਸਲੇ ਜਲਦੀ ਹੱਲ ਨਾ ਕੀਤੇ ਗਏ ਅਤੇ ਮੁਅੱਤਲ ਕੀਤੇ ਕਰਮਚਾਰੀਆਂ ਨੂੰ ਜਲਦੀ ਬਹਾਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 21 ਅਕਤੂਬਰ 2016 ਨੂੰ ਹੈਡ ਆਫਿਸ ਪਟਿਆਲਾ ਵਿਚ ਦਿੱਤੇ ਜਾ ਰਹੇ ਧਰਨੇ ਵਿਚ ਫਾਜ਼ਿਲਕਾ ਮੰਡਲ ਦੇ ਕਰਮਚਾਰੀ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।ਇਸ ਮੌਕੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply