Wednesday, March 25, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..

ਮਿਤੀ : 15 ਅਕਤੂਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਭਾਰਤੀ ਸੈਨਾ ਬੋਲਦੀ ਨਹੀਂ ਪ੍ਰਾਕਰਮ ਦਿਖਾਉਂਦੀ ਹੈ, ਵਿਸ਼ਵ ਸ਼ਾਂਤੀ ‘ਚ ਭਾਰਤੀ ਸੈਨਾ ਦਾ ਅਹਿਮ ਯੋਗਦਾਨ – ਮੋਦੀ।

▶ ਭਾਰਤੀ ਸਰਹੱਦਾਂ ‘ਤੇ ਚੌਕਸੀ ਲਈ ਕੀਤੀ ਜਾ ਰਹੀ ਹੈ ਅਤਿ ਅਧੁਨਿਕ ਤਕਨੀਕਾਂ ਦੀ ਵਰਤੋਂ, ਵਿਸ਼ੇਸ਼ ਕੁਇਕ ਐਕਸ਼ਨ ਟੀਮਾਂ ਵੀ ਬਣਾਈਆਂ-ਮੋਦੀ।

▶ ਰਾਵਣ ਸਾੜ੍ਹਨ ਤੋਂ ਲੁਧਿਆਣਾ ‘ਚ ਹੋਈ ਅਕਾਲੀ ਕਾਂਗਰਸੀ ਝੜ੍ਹਪ ਮਾਮਲੇ ‘ਚ ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਸਾਹਮਣੇ ਜਾਰੀ ਕਾਂਗਰਸੀ ਧਰਨੇ ‘ਚ ਅੱਜ ਪੁੱਜੇ ਕੈਪਟਨ ਅਮਰਿੰਦਰ ਸਿੰਘ ।

▶ ਜਦੋਂ ਤੱਕ ਲੁਧਿਆਣਾ ਦੇ ਐਸ.ਪੀ ਤੇ ਕਮਿਸ਼ਨਰ ਖਿਲਾਫ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ 10-10 ਵਿਧਾਇਕਾਂ ਦਾ ਜਥਾ ਰੋਜ ਧਰਨੇ ‘ਤੇ ਬੈਠੇਗਾ – ਕੈਪਟਨ।

▶ ਕੈਪਟਨ ਵਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ‘ਚ ਚਿੱਟੇ ਰਾਵਣ ਸਾੜਣ ਦਾ ਐਲਾਨ।

▶ ਸੀ.ਐਮ ਬਾਦਲ ਦੇ ਘਰ ਦੇ ਬਾਹਰ ਧਰਨਾ ਲਗਾਉਣਾ ਫੈਸ਼ਨ ਬਣਿਆ – ਦਲਜੀਤ ਚੀਮਾ।

▶ ਨਵਜੋਤ ਸਿੱਧੂ ਦੀ ਕਾਂਗਰਸ ਹਾਈ ਕਮਾਂਡ ਨਾਲ ਗੱਲਬਾਤ ਨੂੰ ਕੈਪਟਨ ਨੇ ਨਕਾਰਿਆ – ਕਿਹਾ ਬਿਨ੍ਹਾਂ ਕਿਸੇ ਸ਼ਰਤ ਦੇ ਹੀ ਹੋ ਸਕਦੀ ਹੈ ਸ਼ਮੂਲੀਅਤ।

▶ ਪੂਰੀ ਆਸ ਹੈ ਕਿ ਸਿੱਧੂ ਜੋੜਾ ਉਹਨਾਂ ਨਾਲ ਜਰੂਰ ਆਵੇਗਾ– ਛੋਟੇਪੁਰ, ਕਿਹਾ ਧਰਮਵੀਰ ਗਾਂਧੀ ਨਾਲ ਕਰਾਂਗੇ ਗਠਜੋੜ।

▶ ਆਪ ‘ਤੇ ਟੈਕਸ ਚੋਰੀ ਦੇ ਲੱਗੇ ਦੋਸ਼ਾਂ ਦੀ ਅਕਾਲੀ ਦਲ ਦੇ ਦਲਜੀਤ ਚੀਮਾ ਨੇ ਜਾਂਚ ਦੀ ਕੀਤੀ ਮੰਗ।

▶ ਮਾਨਸਾ ਦੇ ਦਲਿਤ ਨੌਜਵਾਨ ਦੇ ਬੇਰਿਹਮੀ ਨਾਲ ਕੀਤੇ ਕਤਲ ਮਾਮਲੇ ‘ਚ ਪੁਲਿਸ ਵਲੋਂ ਸਾਰੇ 6 ਦੋਸ਼ੀ ਗ੍ਰਿਫਤਾਰ – ਐਸ.ਡੀ.ਐਮ ਨੇ ਪੀੜ੍ਹਤ ਪਰਿਵਾਰ ਨੂੰ 5 ਲੱਖ ਦਾ ਚੈੱਕ ਸੋਂਪਿਆ।

▶ ਕਾਂਗਰਸ ਦੇ ਕਾਰਜਕਾਲ ‘ਚ ਨੰਬਰ ਇਕ ‘ਤੇ ਸੂਬਾ ਹਰਿਆਣਾ ਹੁਣ 16ਵੇਂ ਨੰਬਰ ‘ਤੇ ਪੁੱਜਾ – ਭੁਪਿੰਦਰ ਸਿੰਘ ਹੁੱਡਾ।

▶ ਮੱਧ ਪ੍ਰਦੇਸ਼ ਦੇ ਭੂਪਾਲ ‘ਚ ਸੇਨਾ ਨੂੰ ਸਮਰਪਿਤ ਸ਼ੋਰਿਆ ਸਮਾਰਕ ਦਾ ਪੀ.ਐਮ ਮੋਦੀ ਨੇ ਕੀਤਾ ਉਦਘਾਟਨ – ਸੀ.ਐਮ ਸ਼ਿਵਰਾਜ ਚੌਹਾਨ ਰਹੇ ਮੌਜ਼ੂਦ।

▶ ਸ੍ਰੀਨਗਰ ‘ਚ ਐਸ.ਐਸ.ਬੀ ਕਾਫਲੇ ‘ਤੇ ਹਮਲਾ – ਇਕ ਜਵਾਨ ਸ਼ਹੀਦ, 8 ਜਖਮੀ।

▶ ਸੇਫਟੀ ਤੇ ਸਕਿਊਰਟੀ ਦੇ ਮਾਮਲੇ ‘ਚ ਪਾਕਿਸਤਾਨ ਦੁਨੀਆਂ ਦਾ ਚੌਥਾ ਸਭ ਤੋਂ ਖਤਰਨਾਕ ਦੇਸ਼।

▶ ਝੱਜਰ (ਹਰਿਆਣਾ) ਪੁਲਿਸ ਨੇ ਫੈਸਬੁੱਕ ਪੇਜ਼ ਬਣਾਇਆ – ਸ਼ੋਸ਼ਲ ਮੀਡੀਆ ‘ਤੇ ਰੱਖੀ ਜਾਵੇਗੀ ਨਜ਼ਰ।

▶ ਹੁਸ਼ਿਆਰਪੁਰ ਦੇ ਫਗਵਾੜਾ ਰੋਡ ‘ਤੇ ਅਚਾਨਕ ਅੱਗ ਲੱਗਣ ਨਾਲ ਸੜ੍ਹੀ ਬੱਸ।

▶ ਰਾਜਸਥਾਨ ਦੇ ਕੋਟਾ ‘ਚ ਮੈਡੀਕਲ ਸਟੂਡੈਂਟ ਵੱਲੋਂ ਖੁਦਕੁਸ਼ੀ – ਨਹਿਰ ‘ਚ ਮਾਰੀ ਛਾਲ।

▶ ਦਿੱਲੀ ਦੇ ਆਪ ਵਿਧਾਇਕ ਗੁਲਾਬ ਸਿੰਘ ਖਿਲਾਫ ਗੈਰ ਜਮਾਨਤੀ ਵਰੰਟ ਜਾਰੀ।

▶ ਮੱਧ ਪ੍ਰਦੇਸ਼ ਦੇ ਰਤਲਾਮ ‘ਚ ਭਿਆਨਕ ਹਾਦਸਾ– ਖੱਡ ‘ਚ ਡਿੱਗੀ ਬੱਸ, 14 ਮੋਤਾਂ ਹੋਣ ਦੀ ਖਬਰ।

▶ ਯੂ.ਪੀ ਵਿੱਚ ਪਹਿਲਾਂ ਨਹੀਂ ਐਲਾਨਿਆ ਜਾਵੇਗਾ ਮੁੱਖ ਮੰਤਰੀ ਦਾ ਚਿਹਰਾ, ਵਿਧਾਇਕ ਦਲ ਕਰੇਗਾ ਸੀ.ਐਮ ਦੀ ਚੋਣ – ਮੁਲਾਇਮ ਸਿੰਘ ਯਾਦਵ।

▶ ਗੋਆ ‘ਚ ਹੋਣ ਵਾਲੇ ਅੱਜ ਦੇ ਬ੍ਰਿਕਸ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ – ਸਰੁੱਖਿਆ ਦੇ ਕੀਤੇ ਗਏ ਸਖਤ ਇੰਤਜਾਮ।

▶ ਪਾਕਿਸਤਾਨ ਦੇ ਕਲਾਕਾਰਾਂ ਵਾਲੀਆਂ ਫਿਲਮਾਂ ਮੁਸ਼ਕਿਲ ‘ਚ ਸਿਨੇਮਾ ਓਨਰਜ਼ ਐਸੋਸਈਏਸ਼ਨ ਵਲੋਂ 4 ਰਾਜਾਂ ‘ਚ ਫਿਲਮਾਂ ਰਿਲੀਜ਼ ਨਾ ਕਰਨ ਦਾ ਫੈਸਲਾ।

▶ ਕੈਨੇਡਾ ਦੇ ਅਲਬਰਟਾ ‘ਚ ਜਹਾਜ ਕ੍ਰੈਸ਼ ਹੋਣ ਨਾਲ ਸਾਬਕਾ ਪ੍ਰੀਮੀਅਰ ਜਿੰਨ ਪ੍ਰਿਟਸ ਦਾ ਦਿਹਾਂਤ।

▶ ਦਿੱਲੀ- ਕਾਂਗਰਸੀ ਵਰਕਰ ਨਾਲ ਮਾਰਕੁੱਟ ਦੇ ਮਾਮਲੇ ‘ਚ ਆਪ ਵਿਧਾਇਕ ਨਰੇਸ਼ ਬਾਲੀਆਨ ਗ੍ਰਿਫਤਾਰ, ਏ.ਸੀ.ਬੀ ਨੇ ਮਨੀਸ਼ ਸਿਸੌਦੀਆ ਤੋਂ 3 ਘੰਟੇ ਕੀਤੀ ਪੁੱਛਗਿਛ।

▶ ਮੱਧ ਪ੍ਰਦੇਸ਼ ਸਰਕਾਰ ਵਲੋਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਸਾਰੀ ਉਮਰ ਮਿਲੇਗੀ 5-5 ਹਜ਼ਾਰ ਦੀ ਰਕਮ – ਸੀ.ਐਮ ਸ਼ਿਵਰਾਜ ਸਿੰਘ ਚੌਹਾਨ।

▶ ਥਾਣਾ ਸਿਧਵਾਂ ‘ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਲੁਧਿਆਣਾ ਦੇ ਵਿਜ਼ੀਲੈਂਸ ਵਿਭਾਗ ਵਲੋਂ 10 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ।

▶ ਲੰਬੀ ਤੋਂ ਬਾਦਲ ਪਿੰਡ ਵੱਲ ਵੱਧਦੇ ਸੁਵਿਧਾ ਕਰਮਚਾਰੀਆਂ ‘ਤੇ ਭਾਰੀ ਲਾਠੀਚਾਰਜ-ਪੁਲਿਸ ਨੇ ਭਜਾ ਭਜਾ ਕੇ ਕੁੱਟੇ।
▶ ਦਿੱਲੀ ਤੋਂ ਇਕ ਕਿੱਲੋ ਹੈਰੋਇਨ ਤੇ ਇਕ ਲੱਖ ਨਗਦੀ ਸਮੇਤ ਆਇਆ ਸਮਗਲਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਾਊਂਟਰ ਇੰਟੈਲੀਜੈਂਸ ਪੁਲਿਸ ਵਲੋਂ ਗ੍ਰਿਫਤਾਰ।
▶ ਬਟਾਲਾ ਖੇਤਰ ਦਾ ਬਦਨਾਮ ਗੈਂਗਸਟਰ ਨਵਾਬ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਹਥਿਆਰਾਂ ਸਮੇਤ ਗ੍ਰਿਫਤਾਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply