Wednesday, March 25, 2026

ਮਾਮਲਾ ਦਰਬਾਰ ਸਾਹਿਬ ਦੀਆਂ ਕੰਧਾਂ ਅਤੇ ਛੱਤਾਂ ‘ਤੇ ਦੇਵੀ ਦੇਵਤਿਆਂ ਦੇ ਬਣਾਏ ਚਿੱਤਰਾਂ ਦਾ

ਆਰ.ਐਸ.ਐਸ ਕਰ ਰਹੀ ਹੈ ਸਿੱਖ ਭਾਵਨਾਵਾਂ ਨਾਲ ਖਿਲਵਾੜ- ਸੰਧੂ ਰਣੀਕੇ, ਬਾਸਰਕੇ

basarke

ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ ਬਿਊਰੋ)- ਬੀਤੇ ਦਿਨੀ ਆਰ.ਐਸ.ਐਸ ਦੇ ਕਾਰਕੁੰਨਾ ਵਲੋਂ ਜਲੰਧਰ ਵਿੱਖੇ ਗਾਤਰੇ ਪਾ ਕੇ ਸਿੱਖਾਂ ਨੂੰ ਵੰਗਾਰਨ ਦਾ ਮਾਮਲਾ ਅਜੇ ਠੰਡਾ ਨਹੀ ਪਿਆ ਕਿ ਹੁਣ ਆਰ.ਐਸ.ਐਸ ਨੇ ਇਕ ਨਵਾਂ ਕਾਰਨਾਮਾ ਕਰਦਿਆਂ ਸਿੱਖਾਂ ਦੇ ਮੱਕੇ ਵਜੋ ਜਾਣੇ ਜਾਦੇ ਸਚਖੰਡ ਸ੍ਰੀ ਦਰਬਾਰ ਸਾਹਿਬ ਵਿੱਖੇ ਮੀਨਾਕਾਰੀ ਦੇ ਬਹਾਨੇ ਸ੍ਰੀ ਦਰਬਾਰ ਸਾਹਿਬ ਦੀਆਂ ਕੰਧਾਂ ਅਤੇ ਛੱਤਾਂ ‘ਤੇ ਦੇਵੀ ਦੇਵਤਿਆਂ ਦੇ ਚਿੱਤਰ ਬਣਾ ਕੇ ਸਿੱਖਾਂ ਦੀਆਂ ਭਾਂਵਨਾਵਾਂ ਨਾਲ ਕਥਿਤ ਤੋਰ ‘ਤੇ ਖਿਲਵਾੜ ਕੀਤਾ ਗਿਆ ਹੈ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਪੂਰਨ ਸਿੰਘ ਸੰਧੂ ਰਣੀਕੇ ਅਤੇ ਆਮ ਆਦਮੀ ਦੇ ਵਲੰਟੀਅਰ ਇੰਦਰਜੀਤ ਸਿੰਘ ਬਾਸਰਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਵੋਟਾਂ ਦੀ ਰਾਜਨੀਤੀ ਅਤੇ ਸੱਤਾ ਦੇ ਲਾਲਚ ‘ਤੇ ਚੱਲਦੇ ਹੋਏ ਸਿੱਖ ਕੌਮ ਦਾ ਵੱਡੇ ਪੱਧਰ ਤੇ ਘਾਣ ਕੀਤਾ ਜਾ ਰਿਹਾ ਹੈ।ਜਿਸ ਦਾ ਵੱਡਾ ਕਾਰਨ ਬਾਦਲ ਸਰਕਾਰ ਵੱਲੋਂ ਕੱਟੜ ਹਿੰਦੂ ਜਥੇਬੰਦੀ ਨਾਲ ਕੀਤੀ ਨੇੜਤਾ ਹੈ, ਜੋ ਬਾਦਲਾਂ ਨੂੰ ਸੱਤਾ ਦਾ ਲਾਲਚ ਦੇ ਕਿ ਸਿੱਖ ਧਰਮ ਨੂੰ ਹਿੰਦੂ ਧਰਮ ‘ਚ ਤਬਦੀਲ ਕਰਨ ਦੀਆਂ ਵਿਊਤਾਂ ਚੱਲੀਆਂ ਜਾ ਰਹੀਆਂ ਹਨ।ਸੰਧੂ ਰਣੀਕੇ ਅਤੇ ਬਾਸਰਕੇ ਨੇ ਅੱਗੇ ਕਿਹਾ ਕਿ ਸ੍ਰੋਮਣੀ ਕਮੇਟੀ ਦਾ ਸਮੁੱਚਾ ਪ੍ਰਬੰਧ ਬਾਦਲਾਂ ਦੇ ਹੱਥਾਂ ਵਿਚ ਹੋਣ ਕਾਰਨ ਕਮੇਟੀ ਦਾ ਕੋਈ ਵੀ ਆਗੂ ਇੰਨ੍ਹਾਂ ਵਿਰੁੱਧ ਜ਼ਬਾਨ ਨਹੀ ਖੋਲਦਾ।ਜਿਸ ਦਾ ਲਾਹਾ ਆਰ.ਐਸ.ਐਸ ਲੈ ਰਹੀ ਹੈ ਅਤੇ ਉਹ ਸਿੱਖ ਕੌਮ ਦਾ ਘਾਣ ਕਰਨ ਲਈ ਲਗਾਤਾਰ ਆਪਣੇ ਮਾੜੇ ਮਨਸੂਬਿਆਂ ‘ਚ ਕਾਮਯਾਬ ਹੋ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਅਜ਼ਾਦੀ ਲਈ ਸਿੱਖ ਕੌਮ ਨੇ ਸਭ ਤੋ ਵੱਧ ਕੁਰਬਾਨ ਦਿੱਤੀਆਂ ਸਨ, ਪਰ ਅੱਜ ਦੇਸ਼ ਦੇ ਸਤਾਧਾਰੀ ਹੀ ਸਿੱਖ ਕੌਮ ਦੇ ਦੁਸ਼ਮਣ ਬਣੀ ਬੈਠੇ ਹਨ।ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਹਿੰਦੂ ਧਰਮ ‘ਚ ਤਬਦੀਲ ਕਰਨ ਦੀਆਂ ਆਰ.ਐਸ.ਐਸ ਦੀਆਂ ਚਾਲਾਂ ਕਦੇ ਕਾਮਯਾਬ ਨਹੀ ਹੋਣਗੀਆਂ।ਉਨ੍ਹਾਂ ਅੱਗੇ ਕਿਹਾ ਕਿ ਇੱਥੋ ਤੱਕ ਕਿ ਬਾਦਲ ਸਰਕਾਰ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਅਤੇ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ‘ਤੇ ਹੋਏ ਕਾਤਲਾਨਾਂ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ‘ਚ ਕਾਮਯਾਬ ਨਹੀ ਹੋਈ।ਉਨ੍ਹਾਂ ਅਖੀਰ ਵਿਚ ਬਾਦਲ ਸਰਕਾਰ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਮੱਕੜ ਕੋਲੋ ਮੰਗ ਕੀਤੀ ਹੈ ਕਿ ਉਹ ਇਸ ਸਬੰਧੀ ਸਖਤ ਸਟੇਂਡ ਲੈ ਕੇ ਕਾਰਵਾਈ ਅਮਲ ‘ਚ ਲਿਆਉਣ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply