
ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਹਤ ਵਿਭਾਗ, ਬਠਿੰਡਾ ਵੱਲੋਂ ਡਾ. ਰਘੁਬੀਰ ਸਿੰਘ ਰੰਧਾਵਾ, ਸਿਵਲ ਸਰਜ਼ਨ, ਬਠਿੰਡਾ ਦੀ ਦੇਖਰੇਖ ਹੇਠ ਟੀਚਰ ਹੋਮ ਬਠਿੰਡਾ ਵਿਖੇ ਜਿਲ੍ਹਾ ਪੱਧਰੀ ਨਸ਼ਾ ਮੁਕਤੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੀ ਪ੍ਰਧਾਨਗੀ ਜਸਬੀਰ ਸਿੰਘ ਬਰਾੜ, ਚੇਅਰਮੈਨ ਕੋਆਪਰੇਟਿਵ ਬੈਂਕ ਬਠਿੰਡਾ ਵੱਲੋਂ ਕੀਤੀ ਗਈ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਸਮੂਹ ਐਸ.ਐਮ.ਓ. ਜਿਲ੍ਹਾ ਬਠਿੰਡਾ ਡਿਪਟੀ ਮੈਡੀਕਲ ਕਮਿਸ਼ਨਰ, ਬਠਿੰਡਾ, ਜਿਲ੍ਹਾ ਪਰਿਵਾਰ ਭਲਾਈ ਅਫਸਰ, ਬੰਿਠਡਾ, ਜਿਲ੍ਹਾ ਟੀਕਾਕਰਨ ਅਫਸਰ, ਬਠਿੰਡਾ, ਨਰਿੰਦਰ ਗੁਪਤਾ, ਏਰੀਆਂ ਪ੍ਰੋਗਰਾਮ ਮੈਨੇਜਰ, ਅੰਬੁਜਾ ਸੀਮੇਂਟ ਫਾਊਡੇਸ਼ਨ, ਬਠਿੰਡਾ, ਪ੍ਰਿੰਸੀਪਲ ਖਾਲਸਾ ਸੀਨੀ.ਸੈਕ ਸਕੂਲ, ਬਠਿੰਡਾ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਅਤੇ ਨਰਸਿੰਗ ਸਕੂਲ ਦੇ ਵਿਦਿਆਰਥਨਾਂ ਵੱਲੋਂ ਸਿਰਕਤ ਕੀਤੀ ਗਈ। ਡਾ. ਅਮਨਦੀਪ ਗੋਇਲ ਅਤੇ ਡਾ. ਨਵਦੀਪ ਸਿੰਘ ਵੱਲੋਂ ਇਸ ਵਰਕਸ਼ਾਪ ਵਿੱਚ ਪਾਵਰ ਪ੍ਰੈਜਨਟੇਸ਼ਨ ਰਾਹੀਂ ਨਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਇਆ ਕਰਵਾਈ ਗਈ। ਡਾ. ਅਮਨਦੀਪ ਗੋਇਲ ਵੱਲੋਂ ਨਸ਼ਾ ਛਡਾਉ ਕੇਂਦਰ ਅਤੇ ਮੁੜ ਵਸੇਬਾ ਸੈਂਟਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਨਸ਼ੇ ਦੌਰਾਨ ਦਿੱਤੇ ਜਾਣ ਵਾਲੇ ਇਲਾਜ ਸਬੰਧੀ ਵੀ ਚਾਣਨਾ ਪਾਇਆ। ਡਾ. ਨਵਦੀਪ ਸਿੰਘ ਐਮ.ਡੀ.ਐਸ.ਪੀ.ਐਮ. ਵੱਲੋਂ ਨਸ਼ਿਆਂ ਦੀ ਸੁਰੂਆਤ ਕਿਵੇਂ ਹੁੰਦੀ ਹੈ ਅਤੇ ਇੱਕ ਵਿਅਕਤੀ ਨੂੰ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇੱਕ ਮਰੀਜ਼ ਨੂੰ ਕਿਵੇਂ ਇੰਨ੍ਹਾਂ ਨਸ਼ਿਆਂ ਤੋਂ ਬਾਹਰ ਕੱਢਿਆਂ ਜਾ ਸਕਦਾ ਹੈ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਇਆ ਕਰਵਾਈ ਗਈ।
ਡਾ. ਰਘੁਬੀਰ ਸਿੰਘ ਰੰਧਾਵਾ, ਸਿਵਲ ਸਰਜਨ, ਬਠਿੰਡਾ ਵੱਲੋਂ ਇਸ ਨਸ਼ਿਆਂ ਦੀ ਬੁਰਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਮਾਜ ਦੇ ਹਰ ਵਰਗ ਦਾ ਇਹ ਫਰਜ਼ ਹੈ ਕਿ ਅਸੀਂ ਇਕੱਠੇ ਹੋ ਕੇ ਇਸ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਮੁਹਿੰਮ ਚਲਾਈਏ ਅਤੇ ਨਸੇ ਦੇ ਇਸ ਕੋਹੜਨੁਮਾ ਦਾਗ ਨੂੰ ਪੰਜਾਬ ਦੇ ਮੱਥੇ ਤੋਂ ਹਟਾਈਏ।ਜਸਬੀਰ ਸਿੰਘ ਬਰਾੜ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਸਿਹਤ ਵਿਭਾਗ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਵਧੀਆ ਹੈ ਅਤੇ ਸਾਨੂੰ ਹੋਰ ਵੀ ਅਜਿਹੀਆਂ ਜਾਗਰੂਕਤਾ ਵਰਕਸ਼ਾਪ ਕਰਵਾਉਣ ਦੀ ਲੋੜ ਹੈ, ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਆਪਣੇ ਨਾਲ ਜੋੜਕੇ ਵੱਖ-ਵੱਖ ਸਖਸੀ ਦੇ ਸਹਿਯੋਗ ਨਾਲ ਇਹ ਜਾਗਰੂਕਤਾ ਮੁਹਿੰਮ ਘਰ-ਘਰ ਵਿੱਚ ਪਹੁੰਚਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਨਸੇ ਦੀ ਦਲ-ਦਲ ਵਿੱਚ ਫਸ ਚੁੱਕੇ ਆਪਣੇ ਬੱਚਿਆਂ ਨੂੰ ਇਸ ਚੋਂ ਬਾਹਰ ਕੱਢ ਸਕੀਏ। ਇਸ ਮੌਕੇ ਅੰਬੁਜਾ ਸੀਮੇਂਟ ਫਾਊਂਡੇਸ਼ਨ, ਬਠਿੰਡਾ ਵੱਲੋਂ ਇੱਕ ਨਾਟਕ ਛੇਵਾਂ ਦਰਿਆ ਵੀ ਖੇਡਿਆ ਗਿਆ।ਇਸ ਵਰਕਸ਼ਾਪ ਦੌਰਾਨ ਸਿਹਤ ਵਿਭਾਗ ਨੂੰ ਜਾਗਰੂਕਤਾ ਗਤੀਵਿਧੀਆਂ ਵਿੱਚ ਸਹਿਯੋਗ ਦੇਣ ਲਈ ਸ੍ਰੀ ਨਰਿੰਦਰ ਗੁਪਤਾ ਅੰਬੁਜਾ ਸੀਮੇਂਟ ਫਾਊਡੇਸ਼ਨ, ਬਠਿੰਡਾ, ਸ੍ਰੀ ਨਰਿੰਦਰ ਕੁਮਾਰ ਬੱਸੀ, ਕਮਿਊਨਟੀ ਏਡਜ਼ ਐਜੂਕੇਟਡ, ਬਠਿੰਡਾ, ਡਾ. ਏ.ਪੀ ਗਰੋਵਰ ਚੇਅਰਮੈਨ ਸਿਹਤ ਐਜੂਕੇਸ਼ਨ ਅਤੇ ਵੈਲਫੇਅਰ ਐਕਟੀਵਿਟੀ, ਪ੍ਰਿੰਸੀਪਲ ਖਾਲਸਾ ਸੀਨੀ.ਸੈਕੰ.ਸਕੂਲ, ਬਠਿੰਡਾ, ਡਾ. ਨਵਦੀਪ ਸਿੰਘ, ਡਾ.ਅਮਨਦੀਪ ਗੋਇਲ, ਸ੍ਰੀ ਮੁਹੰਮਦ ਰਜਵਾਨ, ਕੌਸਲਰ, ਅਤੇ ਨਛੱਤਰ ਸਿੰਘ ਸਿੱਧੂ ਅੰਬੁਜਾ ਸੀਮੇਂਟ ਫਾਊਡੇਸ਼ਨ ਦਾ ਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਸ੍ਰੀ ਕੁਲਵੰਤ ਸਿੰਘ ਡਿਪਟੀ ਐਮ.ਈ.ਆਈ.ਓ, ਜਗਦੀਸ਼ ਰਾਮ, ਰੂਪ ਸਿੰਘ ਮਾਨ ਹਾਜ਼ਰ ਸਨ। ਸਟੇਜ ਦੀ ਭੂਮਿਕਾ ਜਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਵੱਲੋਂ ਬਖੂਬੀ ਨਿਭਾਈ ਗਈ।
Punjab Post Daily Online Newspaper & Print Media