Thursday, March 26, 2026

ਵਿਸ਼ਵ ਕਬੱਡੀ ਲੀਗ- ਕੈਲੇਫੋਰਨੀਆ ਈਗਲਜ ਮਾਰੀ ਜੇਤੂ ਉਡਾਰੀ

ppn1410201604
ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ ਦੇ ਦੂਸਰੇ ਪੜਾਅ ਦੇ ਦੂਸਰੇ ਦਿਨ ਅੱਜ ਇੱਥੇ ਸਰਕਾਰੀ ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ਵਿਖੇ ਹੋਏ ਪਹਿਲੇ ਮੈਚ ‘ਚ ਕੈਲੇਫੋਰਨੀਆ ਈਗਲਜ ਨੇ ਮਿਲਵਾਕੀ ਵੁਲਵਜ ਨੂੰ 58-41 ਨਾਲ ਹਰਾਕੇ, ਆਪਣੀ ਸ਼ਾਨਦਾਰ ਕਾਰਗੁਜਾਰੀ ਜਾਰੀ ਰੱਖੀ। ਐਨ.ਆਰ.ਆਈ ਕਮਿਸ਼ਨ ਪੰਜਾਬ ਦੇ ਮੈਂਬਰ ਸ੍ਰੀ ਕਮਲਜੀਤ ਸਿੰਘ ਹੇਅਰ, ਸੁਰਜੀਤ ਸਿੰਘ ਟੁੱਟ ਅਤੇ ਸਰਬ ਥਿਆੜਾ ਦੀ ਅਗਵਾਈ ‘ਚ ਹੋਣ ਵਾਲੀ ਇਸ ਲੀਗ ‘ਚ ਕੈਲੇਫੋਰਨੀਆ ਈਗਲਜ ਦੀ 6 ਮੈਚਾਂ ‘ਚੋਂ ਚੌਥੀ ਜਿੱਤ ਸੀ ਅਤੇ ਇਹ ਟੀਮ 1 ਮੈਚ ਬਰਾਬਰ ਵੀ ਰੱਖ ਚੁੱਕੀ ਹੈ। ਦੂਸਰੇ ਪਾਸੇ ਮਿਲਵਾਕੀ ਵੁਲਵਜ ਦੀ 7 ਮੈਚਾਂ ‘ਚੋਂ ਛੇਵੀਂ ਹਾਰ ਸੀ। ਇਸ ਮੈਚ ‘ਚ ਜੇਤੂ ਟੀਮ ਦਾ ਕਪਤਾਨ ਮੰਗਤ ਸਿੰਘ ਮੰਗੀ ਸਰਵੋਤਮ ਜਾਫੀ ਅਤੇ ਮਨਵੀਰ ਸਿੰਘ ਮੰਨਾ ਬਿਹਤਰੀਨ ਧਾਵੀ ਚੁਣਿਆ ਗਿਆ। ਇਸ ਮੌਕੇ ‘ਤੇ ਰਣਜੀਤ ਸਿੰਘ ਟੁੱਟ, ਰਣਬੀਰ ਰਾਣਾ ਟੁੱਟ, ਤਲਵਿੰਦਰ ਹੇਅਰ, ਪਰਮਜੀਤ ਪੰਮਾ ਦਿਉਲ, ਤਲਵਿੰਦਰ ਹੇਅਰ. ਇਕਬਾਲ ਸਿੰਘ ਸੰਧੂ ਪੀ.ਸੀ.ਐਸ., ਅਮਰਜੀਤ ਟੁੱਟ, ਪ੍ਰੀਤਮ ਟੁੱਟ, ਸੁੱਖੀ ਖੰਗੂੜਾ, ਜੱਸੀ ਖੰਗੂੜਾ, ਤਕਨੀਕੀ ਨਿਰਦੇਸ਼ਕ ਹਰਪ੍ਰੀਤ ਸਿੰਘ ਬਾਬਾ, ਸੰਯੁਕਤ ਨਿਰਦੇਸ਼ਕ ਬਲਵੀਰ ਸਿੰਘ ਬਿੱਟੂ ਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ।
ਅੱਜ ਦੇ ਪਹਿਲੇ ਮੈਚ ‘ਚ ਕੈਲੇਫੋਰਨੀਆ ਈਗਲਜ ਦੀ ਟੀਮ ਨੇ ਪਹਿਲੇ ਕੁਆਰਟਰ ‘ਚ 13-11 ਅੰਕਾਂ ਦੀ ਬੜਤ ਨਾਲ ਵਧੀਆ ਸ਼ੁਰੂਆਤ ਕੀਤੀ। ਜੋ ਅੱਧੇ ਸਮੇਂ ਤੱਕ 27-24 ਨਾਲ ਕਾਇਮ ਰਹੀ। ਤੀਸਰੇ ਕੁਆਰਟਰ ਤੱਕ ਵੀ ਕੈਲੇਫੋਰਨੀਆ ਈਗਲਜ 39-36 ਨਾਲ ਅੱਗੇ ਰਹੀ।ਅਖੀਰ ‘ਚ ਕੈਲੇਫੋਰਨੀਆ ਈਗਲਜ ਦੀ ਟੀਮ 58-41 ਨਾਲ ਜੇਤੂ ਰਹੀ। ਜੇਤੂ ਟੀਮ ਲਈ ਧਾਵੀ ਮਨਵੀਰ ਸਿੰਘ ਮੰਨਾ ਨੇ 13, ਵਿਨੈ ਖੱਤਰੀ ਨੇ 11 ਅਤੇ ਮਨਜਿੰਦਰ ਸਿੰਘ ਨੇ 7, ਜਾਫੀ ਮੰਗਤ ਮੰਗੀ ਨੇ 5, ਗੁਰਿੰਦਰ ਸਿੰਘ ਗਿੰਦਾ ਨੇ 3 ਅਤੇ ਗੋਪੀ ਫਰੰਦੀਪੁਰੀਆ ਨੇ 2 ਅੰਕ ਬਣਾਏ। ਮਿਲਵਾਕੀ ਵੁਲਵਜ ਲਈ ਜਤਿੰਦਰ ਸਿੰਘ ਨੇ 8, ਗੁਰਪ੍ਰੀਤ ਗੋਪੀ ਮਾਣਕੀ ਨੇ 7 ਅਤੇ ਰੇਸ਼ਮ ਸਿੰਘ ਨੇ 8, ਜਾਫੀ  ਆਤਮਾ ਸਿੰਘ ਨੇ 3 ਅਤੇ ਹਰਪ੍ਰੀਤ ਹੈਪੀ ਨੇ 1 ਅੰਕ ਬਣਾਇਆ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply