Sunday, August 9, 2026

ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਵਿਚ ਨੇਜ਼ਾਬਾਜ਼ੀ ਮੁਕਾਬਲੇ ਕਰਵਾਏ ਗਏ

ppn1410201631 ppn1410201632ਹਜ਼ੂਰ ਸਾਹਿਬ (ਨਾਂਦੇੜ) 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਦੇ ਅਸਥਾਨ ‘ਤੇ ਮਾਤਾ ਸਾਹਿਬ ਦੇਵਾ ਜੀ ਦੇ 335ਵੇਂ ਜਨਮ ਦਿਹਾੜੇ ਸਬੰਧੀ ਅਯੌਜਿਤ ਤਿੰਨ ਰੋਜਾ ਸਮਾਗਮਾਂ ਦੇ ਦੂਸਰੇ ਦਿਨ ਨੇਜ਼ਾਬਾਜ਼ੀ ਦੇ ਮੁਕਾਬਲੇ ਕਰਵਾਏ ਗਇਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਮੋਦੀ ਨੇ ਦੱਸਿਆ ਕਿ
ਬੁੱਢਾ ਦਲ 96 ਕਰੋੜੀ, ਤਾਰਨਾਦਲ ਅਤੇ ਬਾਬਾ ਬਿਧੀਚੰਦ ਦਲ ਸਮੇਤ ਨਿਹੰਗ ਸਿੰਘਾਂ ਦੇ 6 ਦਲਾਂ ਦੇ ਘੋੜਸਵਾਰਾਂ ਨੇ ਆਪਣੇ ਅੱਜ ਨੇਜ਼ਾਬਾਜੀ ਕਲਾ ਦੇ ਜੌਹਰ ਦਿਖਾਏ।ਇਸ ਤੋਂ ਇਲਾਵਾ ਸਾਰਾ ਦਿਨ  ਕੀਰਤਨ ਦਰਬਾਰ ਚੱਲਦਾ ਰਿਹਾ, ਜਿਸ ਵਿੱਚ ਤਕਰੀਬਨ ਇਕ ਲੱਖ ਸ਼ਰਧਾਲੂਆਂ ਨੇ ਹਜਾਰੀ ਭਰੀ ਅਤੇ ਲੰਗਰ ਪ੍ਰਸਾਦ ਛਕ ਕੇ ਗੁਰੂ ਘਰ ਦਅਿਾਂ ਖੁਸ਼ੀਆਂ ਹਾਸਲ ਕੀਤੀਆਂ। ਸੰਤ ਬਾਬਾ ਪ੍ਰੇਮ ਸਿੰਘ ਜੀ ਜਥੇਦਾਰ ਬੁੱਢਾ ਦਲ ਅਤੇ ਗੁਰਦਆਰਾ ਪ੍ਰਬੰਧਕਾਂ ਨੇ ਮਾਤਾ ਸਾਹਿਬ  ਦਾਵ ਦੇ ਸਥਾਨ ‘ਤੇ ਪੁੱਜੀਆਂ ਸ਼ਰਧਾਲੂਂ ਸੰਗਤਾਂ ਦਾ ਦਾ ਸਵਾਗਤ ਕੀਤਾ । ਲੰਗਰ ਦੀ ਸੇਵਾ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲਿਆਂ ਵਲੋਂ ਕੀਤੀ ਗਈ.। ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਰੰਗੀਨ ਰੋਸ਼ਨੀਆਂ ਸਜਾਇਆ ਗਿਆ।ਇਹ ਅਲੌਕਿਕ ਨਜਾਰਾ ਤੱਕਣ ਲਈ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਰਾਤ ਨੂੰ ਵੀ ਪੁੱਜ ਰਹੀਆਂ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply