Friday, March 20, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..

ਮਿਤੀ : 16 ਅਕਤੂਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਗੋਆ ਬ੍ਰਿਕਸ ਸੰਮੇਲਨ ‘ਚ ਪੁੱਜੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਟਿਨ ਨਾਲ ਮੋਦੀ ਦੀ ਮੁਲਾਕਾਤ – ਭਾਰਤ ਰੂਸ ਦਰਮਿਆਨ 16 ਸਮਝੋਤਿਆਂ ‘ਤੇ ਹੋਏ ਦਸਤਖਤ।

▶ ਪੈਟਰੋਲ ਤੇ ਡੀਜ਼ਲ ਦੀਆਂ ਮੁੜ ਵਧੀਆਂ ਕੀਮਤਾਂ – ਪੈਟਰੋਲ 1.34 ਤੇ ਡੀਜ਼ਲ 2.37 ਹੋਇਆ ਮਹਿੰਗਾ।

▶ ਯੂ.ਪੀ ਦੇ ਵਾਰਾਣਸੀ ‘ਚ ਬਾਬਾ ਜੈ ਗਰਦੇਵ ਦੇ ਸਮਾਗਮ ਦੌਰਾਨ ਮੱਚੀ ਭਗਦੜ ‘ਚ 24 ਮੌਤਾਂ, ਸੈਂਕੜੇ ਜਖਮੀ।

▶ ਲੁਧਿਆਣਾ ਝੜਪ ਮਾਮਲਾ – ਏ.ਡੀ.ਸੀ.ਪੀ ਜਸਵਿੰਦਰ ਸਿੰਘ ਦਾ ਤਬਾਦਲਾ – ਡੀ.ਜ਼ੀ.ਪੀ ਨਾਲ ਮੁਲਾਕਾਤ ਉਪਰੰਤ ਬਾਦਲ ਦੀ ਰਿਹਾਇਸ਼ ਦੇ ਸਾਹਮਣੇ ਕਾਂਗਰਸ ਦਾ 3 ਦਿਨਾਂ ਧਰਨਾ ਖਤਮ।

▶ ਬਾਦਲ ਦੀ ਕੋਠੀ ਮੂਹਰੇ ਜੰਗੀ ਸ਼ਹੀਦ ਪਰਿਵਾਰਾਂ ਦਾ ਧਰਨਾ ਜਾਰੀ – 50 ਲੱਖ ਦਾ ਮੁਆਵਜਾ ਨਕਾਰ ਕੇ ਹਾਈਕੋਰਟ ਦੇ ਹੁਕਮਾ ਮੁਤਾਬਿਕ ਮੰਗੀ ਸਹਾਇਤਾ।

▶ ਲੁਧਿਆਣਾ ਤੋਂ ਕਾਂਗਰਸੀ ਐਮ.ਪੀ ਰਵਨੀਤ ਬਿੱਟੂ ਨੇ ਸ਼ਹੀਦ ਪਰਿਵਾਰਾਂ ਨੂੰ 1-1 ਕਰੋੜ ਦੀ ਸਹਾਇਤਾ ਦੇਣ ਦੀ ਕੀਤੀ ਮੰਗ।

▶ ਮੁਆਵਜੇ ‘ਤੇ ਮੁੱਖ ਮੰਤਰੀ ਬਾਦਲ ਦਾ ਬਿਆਨ ਪ੍ਰੋਵੀਜ਼ਨ ਨਾ ਹੋਣ ਦੇ ਬਾਵਜੂਦ ਵੀ 50-50 ਲੱਖ ਦੀ ਸਹਾਇਤਾ ਦੇਣਾ ਸਰਕਾਰ ਦਾ ਸਹੀ ਫੈਸਲਾ।

▶ ਮਾਨਹਾਨੀ ਮਾਮਲੇ ਦੀ ਅੰਮ੍ਰਿਤਸਰ ‘ਚ ਹੋਈ ਸੁਣਵਾਈ – ਆਪ ਦੇ ਕੇਜ਼ਰੀਵਾਲ, ਸੰਜੇ ਸਿੰਘ ਤੇ ਅਸ਼ੀਸ਼ ਖੇਤਾਨ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੂਟ – ਅਗਲੀ ਸੁਣਵਾਈ 1 ਨਵੰਬਰ ਨੂੰ।

▶ ਆਮ ਆਦਮੀ ਪਾਰਟੀ ਅਦਾਲਤੀ ਕਾਰਵਾਈ ਤੋਂ ਭੱਜ ਰਹੀ ਹੈ, ਮੈਨੂੰ ਅਦਾਲਤ ਤੋਂ ਇਨਸਾਫ ਦੀ ਪੂਰੀ ਆਸ – ਮਜੀਠੀਆ।

▶ ਫਾਜ਼ਿਲਕਾ ‘ਚ ਆਂਗਣਵਾੜੀ ਮੁਲਾਜਮਾਂ ਦਾ ਸਿਹਤ ਮੰਤਰੀ ਜਿਆਣੀ ਦੇ ਦਫਤਰ ਸਾਹਮਣੇ ਧਰਨਾ ਜਾਰੀ – ਮੰਤਰੀ ਨੇ ਦਫਤਰ ਆਉਣਾ ਛੱਡਿਆ।

▶ ਮਾਨਸਾ ਦਲਿਤ ਕਤਲੇਆਮ ਮਾਮਲਾ – ਥਾਣਾ ਕੋਟ ਧਰਮਾ ਇੰਚਾਰਜ ਚੰਨਣ ਸਿੰਘ ਮੁਅੱਤਲ।

▶ ਸੰਗਰੂਰ ਦੀ ਧੁਰੀ ਪੁਲਿਸ ਨੇ ਬੱਬਰ ਖਾਲਸਾ ਟਾਈਗਰ ਫੋਰਸ ਦੇ ਨਾਮ ‘ਤੇ ਫਿਰੋਤੀ ਮੰਗਣ ਵਾਲੇ 2 ਦੋਸ਼ੀ ਕੀਤੇ ਕਾਬੂ।

▶ ਹਿਮਾਚਲ 2017 ਚੋਣਾਂ ਦੇ ਮੱਦੇਨਜ਼ਰ ਸੀ.ਪੀ.ਆਈ.ਐਮ ਵਲੋਂ ਸ਼ਿਮਲਾ ‘ਚ 2 ਦਿਨਾਂ ਮੀਟਿੰਗ ਅਰੰਭ।

▶ ਹਿਸਾਰ ਵਿੱਚ ਵੈਸ਼ ਸਮਾਜ ਦਾ ਸਲਾਨਾ ਅਗਰੋਹਾ ਮੇਲੇ ਦੀਆਂ ਤਿਆਰੀਆਂ ਮੁਕੰਮਲ – 33 ਸੰਸਦ ਮੈਂਬਰ ਦੇ 110 ਵਿਧਾਇਕਾਂ ਤੋਂ ਇਲਾਵਾ 1 ਲੱਖ ਲੋਕ ਪੁੱਜਣੇ।

▶ ਹਿਸਾਰ ਤੋਂ ਰਾਜ ਸਭਾ ਮੈਂਬਰ ਸ਼ੁਭਾਸ਼ ਚੰਦਰਾਂ ਦੀ ਅਗਵਾਈ ‘ਚ ਹੋਣ ਵਾਲੇ ਅਗਰੋਹਾ ਮੇਲੇ ‘ਚ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਹੋਣਗੇ ਮੁੱਖ ਮਹਿਮਾਨ।

▶ ਜੰਮੂ ਕਸ਼ਮੀਰ ਦੇ ਸ਼੍ਰੀਨਗਰ ‘ਚੋਂ ਮੁਕੰਮਲ ਤੌਰ ਤੇ ਹਟਾਇਆ ਕਰਫਿਊ, ਪ੍ਰੀਪੇਡ ਮੁਬਾਇਲ ਸੇਵਾ ਵੀ ਸ਼ੁਰੂ – ਧਾਰਾ 144 ਲੱਗੀ ਰਹੇਗੀ।

▶ ਬ੍ਰਿਕਸ ਸੰਮੇਲਨ ‘ਚ ਭਾਗ ਲੈਣ ਪੁੱਜੇ ਚੀਨੀ ਰਾਸ਼ਟਰਤੀ ਖਿਲਾਫ ਗੋਆ ਵਿੱਚ ਤਿਬਤੀਆਂ ਵਲੋਂ ਪ੍ਰਦਰਸ਼ਨ।

▶ ਸਰਦ ਰੁੱਤ ਸ਼ੁਰੂ ਹੋਣ ‘ਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬੰਦ – ਇਸ ਸਾਲ 1,75,000 ਸ਼ਰਧਾਲੂ ਨੇ ਕੀਤੇ ਦਰਸ਼ਨ ਦਿਦਾਰੇ।

▶ ਚੰਡੀਗ੍ਹੜ ਨਗਰ ਨਿਗਮ ਚੋਣਾਂ ‘ਚ ਪਹਿਲੀ ਵਾਰ ਈ.ਵੀ.ਐਮ ਮਸ਼ੀਨਾਂ ‘ਤੇ ਨਜ਼ਰ ਆਵੇਗੀ ਉਮੀਦਵਾਰਾਂ ਦੀ ਫੋਟੋ।

▶ ਅਮਰੀਕਾ ਦੇ ਕੈਲੀਫੋਰਨੀਆਂ ‘ਚ ਮਾਨ ਸਿੰਘ ਖਾਲਸਾ ‘ਤੇ ਹਮਲਾ ਮਾਮਲਾ – ਗ੍ਰਿਫਤਾਰ ਦੋਸ਼ੀਆਂ ਖਿਲਾਫ ਹੇਟ ਕਰਾਇਮ ਤਹਿਤ ਮਾਮਲਾ ਦਰਜ਼।

▶ ਮੁਕਤਸਰ ਦੇ ਗਿੱਦੜਬਾਹਾ ਬਠਿੰਡਾ ਮਾਰਗ ‘ਤੇ ਦਰਦਨਾਕ ਸੜਕ ਹਾਦਸਾ – ਇਕੋ ਪਰਿਵਾਰ ਦੀਆਂ ਤਿੰਨ ਔਰਤਾਂ ਤੇ 2 ਬੱਚਿਆਂ ਸਮੇਤ 5 ਮੋਤਾਂ, 2 ਜਖਮੀ।

▶ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪੀੜ੍ਹਤ ਪਰਿਵਾਰਾਂ ਨੂੰ ਸੀ.ਐਮ ਬਾਦਲ ਦੀ ਕੋਠੀ ਸਾਹਮਣਿਓ ਪੁਲਿਸ ਨੇ ਜਬਰੀ ਉਠਾਇਆ।

▶ ਹਰਿਆਣਾ ਨੂੰ ਸਮਾਰਟ ਸਿਟੀ ਬਨਾਉਣ ਲਈ ਰੂਸ ਨੇ ਭਰੀ ਹਾਮੀ।

▶ ਚਿੱਟਾ ਰਾਵਣ ਮੁਹਿੰਮ – ਗਾਂਧੀ ਪਰਿਵਾਰ ਦੀ ਸਿੱਖਾਂ ਖਿਲਾਫ ਡੂੰਘੀ ਸਾਜਿਸ਼ ਦਾ ਹਿੱਸਾ – ਦਲਜੀਤ ਚੀਮਾ।

▶ ਲੁਧਿਆਣਾ ਦੇ ਸਨਅਤਕਾਰਾਂ ਨਾਲ 18 ਅਕਤੂਬਰ ਨੂੰ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਮੋਦੀ।

▶ 18 ਅਕਤੂਬਰ ਦੇ ਮੋਦੀ ਦੌਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਖੁੱਦ ਚਿੱਟਾ ਰਾਵਣ ਸਾੜ੍ਹਨ ਦਾ ਐਲਾਨ।

▶ ਪੰਜਾਬ ਪੁਲਿਸ ਵਲੋਂ 10 ਡੀ.ਐਸ.ਪੀ ਤੇ 7 ਆਈ.ਪੀ.ਐਸ ਅਫਸਰ ਤਬਦੀਲ।

▶ ਸਿਮ੍ਰਿਤੀ ਇਰਾਨੀ ਡਿਗਰੀ ਕੇਸ ਦਾ ਫੈਸਲਾ ਮੰਗਲਵਾਰ ਨੂੰ।

▶ ਤਿਊਹਾਰਾਂ ਦੇ ਸੀਜ਼ਨ ਤੋਂ ਪਹਿਲਾ ਸੋਨੇ ਦੀਆਂ ਕੀਮਤਾਂ ਘਟੀਆਂ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

 

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply