ਜੰਡਿਆਲਾ ਗੁਰੂ, 29 ਮਈ (ਹਰਿੰਦਰਪਾਲ ਸਿੰਘ)- ਗਰੀਬ ਅਤੇ ਲੋੜਵੰਦ ਵਿਅਕਤੀਆਂ ਲਈ ਪੰਜਾਬ ਸਰਕਾਰ ਦੇ ਸਰਕਾਰੀ ਹਸਪਤਾਲਾਂ ਵਿਚ ਵਧੀਆ ਡਾਕਟਰ ਅਤੇ ਕਰੋੜਾ ਰੁਪਏ ਦੀ ਬਿਲਡਿੰਗ ਬਣਾਕੇ ਦਿੱਤੀ ਗਈ ਹੈ।ਪਰ ਹਸਪਤਾਲ ਵਿਚ ਮੋਜੂਦ ਸਟਾਫ ਵਲੋਂ ਐਕਸੀਡੈਂਟ ਕੇਸ ਨੂੰ ਤਾਂ ਬਿਨਾਂ ਮਲ੍ਹਮ ਪੱਟੀ ਕੀਤੇ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਜਾਂਦਾ ਹੈ।ਉਕਤ ਸ਼ਬਦਾ ਦਾ ਪ੍ਰਗਟਾਵਾਂ ਕਰਦੇ ਹੋਏ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੇ ਸ਼ਹਿਰੀ ਪ੍ਰਧਾਨ ਹਰਦੇਵ ਸਿੰਘ ਸੱਭਰਵਾਲ ਨੇ ਕਿਹਾ ਕਿ ਡਲਿਵਰੀ ਕੇਸ ਵਿਚ ਵੀ ਕਈ ਵਾਰ ਸਟਾਫ ਵਲੋਂ ਨਾਂਹ ਕਰ ਦਿੱਤੀ ਜਾਂਦੀ ਹੈ ਕਿ ਸਾਡੇ ਕੋਲ ਟੈਸਟ ਕਰਨ ਵਾਲੀਆਂ ਮਸ਼ੀਨਾ ਅਤੇ ਐਕਸਰੇ ਮਸ਼ੀਨ ਨਹੀ ਹੈ ਤੁਸੀ ਅੰਮ੍ਰਿਤਸਰ ਲੈ ਜਾਉ।ਇਥੇ ਇਹ ਦੱਸਣਯੋਗ ਹੈ ਕਿ ਜੰਡਿਆਲਾ ਗੁਰੂ ਹਲਕੇ ਦੇ ਲਗਭਗ 110 ਪਿੰਡਾਂ ਦੀ ਸਹੂਲਤ ਲਈ ਜੀ ਟੀ ਰੋਡ ਅੰਮ੍ਰਿਤਸਰ ਤੇ ਸਰਕਾਰੀ ਹਸਪਤਾਲ ਪਿੰਡ ਮਾਨਾਂਵਾਲਾ ਕੋਲ ਸਥਿਤ ਹੈ, ਜਿਥੇ ਕਿਸੇ ਵੀ ਦੁਰਘਟਨਾ ਜਾਂ ਐਕਸੀਡੈਂਟ ਕੇਸ ਵਿਚ ਸਰਕਾਰੀ ਰਿਕਾਰਡ ਬਣਾਉਣ ਲਈ ਮਰੀਜ ਨੂੰ ਹਸਪਤਾਲ ਵਿਚ ਦਾਖਿਲ ਕਰਵਾਉਣਾ ਪੈਂਦਾ ਹੈ।ਹਰਦੇਵ ਸਿੰਘ ਸਭਰਵਾਲ ਨੇ ਦੱਸਿਆ ਕਿ ਇਥੇ ਜਿਆਦਾਤਰ ਲੜਾਈ ਝਗੜੇ ਵਾਲੇ ਕੇਸ ਹੀ ਆਉਂਦੇ ਹਨ ਜੋ ਡਾਕਟਰਾਂ ਨੂੰ ਮੋਟੀ ਰਕਮ ਦੇ ਕੇ ਅਪਨੇ ਹੱਕ ਵਿਚ ਰਿਪੋਰਟ ਤਿਆਰ ਕਰਵਾ ਲੈਂਦੇ ਹਨ।ਕਾਂ੍ਰਤੀ ਸੈਨਾ ਦੇ ਸ਼ਹਿਰੀ ਪ੍ਰਧਾਨ ਹਰਦੇਵ ਸਿੰਘ ਸਭਰਵਾਲ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਜੰਡਿਆਲਾ ਗੁਰੂ ਇਲਾਕੇ ਦੇ ਇਕੋ ਇਕ ਸਰਕਾਰੀ ਹਸਪਤਾਲ ਦੀ ਸਿਰਫ ਬਿਲਡਿੰਗ ਨੂੰ ਵੀ ਖੂਬਸੂਰਤ ਬਣਾਉਣ ਲਈ ਕਰੋੜਾਂ ਰੁਪਏ ਖਰਚ ਨਾ ਕੀਤੇ ਜਾਣ ਬਲਕਿ ਹਸਪਤਾਲ ਵਿਚ ਮਰੀਜਾਂ ਦੀ ਸਹੂਲਤ ਲਈ ਜਿਹੜੀਆਂ ਮਸ਼ੀਨਾਂ ਦੀ ਘਾਟ ਹੈ, ਉਹ ਉਪਲਬਧ ਕਰਵਾਈਆਂ ਜਾਣ ਜਿਸ ਕਰਕੇ ਮਰੀਜਾਂ ਨੂੰ ਅੰਮ੍ਰਿਤਸਰ ਜਾਣ ਲਈ ਖੱਜਲ ਖਰਾਬ ਨਾ ਹੋਣਾ ਪਵੇ ਕਿਉਂਕਿ ਐਮਰਜੈਂਸੀ ਹਾਲਤ ਵਿਚ ਆਏ ਮਰੀਜਾਂ ਨੂੰ ਵੀ ਹਸਪਤਾਲ ਦੇ ਡਾਕਟਰਾਂ ਵਲੋਂ ਕੋਈ ਫਸਟ ਏਡ ਨਹੀਂ ਦਿੱਤੀ ਜਾਂਦੀ ਅਤੇ ਮਰੀਜ਼ ਅੰਮ੍ਰਿਤਸਰ ਜਾਂਦੇ ਜਾਂਦੇ ਰਸਤੇ ਵਿਚ ਹੀ ਦਮ ਤੋੜ ਜਾਂਦਾ ਹੈ।ਇਸ ਸਬੰਧੀ ਜਦ ਸੀਨੀਅਰ ਮੈਡੀਕਲ ਅਫਸਰ ਡਾ: ਨਰਿੰਦਰ ਕੋਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਮਰੀਜਾਂ ਦੀ ਦੇਖਭਾਲ ਲਈ 24 ਘੰਟੇ ਸਟਾਫ ਅਤੇ ਡਾਕਟਰ ਹਸਪਤਾਲ ਵਿਚ ਉਪਲੱਬਧ ਹਨ ਅਗਰ ਫਿਰ ਵੀ ਕਿਸੇ ਨੂੰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਮੇਰੇ ਧਿਆਨ ਵਿਚ ਲਿਆਉਣ। ਅਣਗਹਿਲੀ ਕਰਨ ਵਾਲੇ ਸਟਾਫ ਅਤੇ ਡਾਕਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕਾਂ੍ਰਤੀ ਸੈਨਾ ਪ੍ਰਧਾਨ ਨਾਲ ਵਿਜੈ ਕੁਮਾਰ ਮੱਟੀ, ਸੋਨੂੰ ਗਿੱਲ, ਮਦਨ ਮੋਹਨ, ਦਵਿੰਦਰ ਸਿੰਘ ਆਦਿ ਹਾਜ਼ਿਰ ਸਨ।
Check Also
ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ
ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …