
ਜੰਡਿਆਲਾ ਗੁਰੂ, 29 ਮਈ (ਹਰਿੰਦਰਪਾਲ ਸਿੰਘ)- ਪੰਜਾਬ ਪੁਲਿਸ ਵਲੋਂ ਨਸ਼ੇੜੀਆਂ ਦੇ ਖਿਲਾਫ ਕੱਸੇ ਸਖਤ ਸਿਕੰਜੇ ਨੇ ਨਸ਼ੇ ਦੇ ਸੋਦਾਗਰਾਂ ਨੂੰ ਭਾਜੜਾ ਪਾ ਰੱਖੀਆਂ ਹਨ।ਬੀਤੇ ਦਿਨੀ 27 ਮਈ ਸ਼ਾਮ ਨੂੰ ਚੋਂਕੀ ਇੰਚਾਰਜ ਸੁਰਜੀਤ ਸਿੰਘ ਵਲੋਂ ਵਾਲਮੀਕੀ ਚੋਂਕ ਵਿਚ ਵਿਸ਼ੇਸ਼ ਚੈਕਿੰਗ ਦੋਰਾਨ ਸ਼ੱਕੀ ਹਾਲਤ ਵਿਚ ਆ ਰਹੀ ਕਾਰ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਚੋਂਕੀ ਇੰਚਾਰਜ ਸੁਰਜੀਤ ਸਿੰਘ ਅਨੁਸਾਰ ਕਾਰ ਵਿਚ ਸਵਾਰ ਨੋਜਵਾਨ ਨਸ਼ੇ ਦੀ ਹਾਲਤ ਵਿਚ ਲੱਗ ਰਹੇ ਸਨ ਅਤੇ ਉਹ ਮੋਕੇ ਤੋਂ ਕਾਰ ਭਜਾ ਕੇ ਲੈ ਗਏ । ਕਾਰ ਨੂੰ ਸਰਾਂ ਰੋਡ ਨੇੜੇ ਰਘੂਨਾਥ ਕਾਲਜ ਦੇ ਕੋਲ ਛੱਡ ਕੇ ਭੱਜ ਗਏ।ਕਾਰ ਨੰਬਰ ਪੀ ਬੀ 17-9000 ਅਸਮਾਨੀ ਰੰਗ ਸਿਟੀ ਹਾਂਡਾ ਵਿਚੋਂ ਨਸ਼ੇ ਲਈ ਵਰਤੋਂ ਵਿਚ ਆਉਣ ਵਾਲੀਆਂ ਚੀਜਾਂ ਬਰਾਮਦ ਕੀਤੀਆਂ ਗਈਆਂ ਹਨ।ਥਾਣਾ ਮੁਖੀ ਪਰਮਜੀਤ ਸਿੰਘ ਅਨੁਸਾਰ ਉਸ ਦਿਨ ਕਾਰ ਦੇ ਸਾਰੇ ਟਾਇਰਾਂ ਦੀ ਹਵਾ ਕੱਢ ਕੇ ਪੁਲਿਸ ਦੀ ਗੁਪਤ ਨਿਗਰਾਨੀ ਹੇਠ ਕਾਰ ਸੜਕ ਕਿਨਾਰੇ ਹੀ ਖੜੀ ਰਹਿਣ ਦਿੱਤੀ ਗਈ ਸੀ ਤਾਂ ਜੋ ਅਗਰ ਕੋਈ ਕਾਰ ਦਾ ਵਾਰਿਸ ਉਥੇ ਆਉਂਦਾ ਹੈ ਤਾਂ ਉਸਨੂੰ ਕਬਜ਼ੇ ਵਿਚ ਲਿਆ ਜਾ ਸਕੇ ਪਰ, ਅੱਜ ੨ ਦਿਨ ਬੀਤ ਜਾਣ ਤੇ ਵੀ ਜਦ ਕੋਈ ਨਹੀ ਆਇਆ ਤਾਂ ਕਾਰ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਇਥੇ ਇਹ ਦੱਸਣਯੋਗ ਹੈ ਦੋ ਦਿਨ ਤੋਂ ਕਾਲਜ ਦੇ ਬਾਹਰ ਖੜੀ ਕਾਰ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣ ਚੁੱਕੀ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media