
ਬਠਿੰਡਾ, 15 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਧਾਰਮਿਕ ਸੁਸਾਇਟੀ ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਵਸ ਸਬੰਧਤ ਵਿਚ ਇਲਾਕੇ ਦੀਆਂ ਸੰਗਤਾਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ, ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਜੋ ਕਿ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਤੋਂ ਅਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਪੁਰਾਣਾ ਥਾਣਾ, ਸਿਰਕੀ ਬਾਜ਼ਾਰ, ਧੋਬੀ ਬਾਜ਼ਾਰ,ਮਾਲ ਰੋਡ,ਫੌਜੀ ਚੌਂਕ, ਕੋਰਟ ਰੋਡ ਤੋਂ ਹੁੰਦਾ ਹੋਇਆ ਵਾਪਸੀ ਗੁਰਦੁਆਰਾ ਕਿਲ੍ਰਾ ਮੁਬਾਰਕ ਸਾਹਿਬ ਵਿਖੇ ਸਪੰਨ ਹੋਇਆ।ਇਸ ਮੌਕੇ ਸ਼ਹਿਰ ਦੀਆਂ ਸੰਗਤਾਂ ਅਤੇ ਸ਼ਬਦ ਚੌਂਕੀ ਦੇ ਮੈਂਬਰਾਂ ਨੇ ਨਗਰ ਕੀਰਤਨ ਵਿਚ ਰਸਤੇ ਵਿਚ ਨਾਲੋਂ ਨਾਲੋਂ ਗੁਰੂ ਦਾ ਜੱਸ ਗਾਇਣ ਕੀਤਾ। ਸੰਗਤਾਂ ਨੇ ਰਾਸਤੇ ਵਿਚ ਸੰਗਤਾਂ ਲਈ ਫਲ ਫਰੂਟ ਅਤੇ ਚਾਹ ਪਾਣੀ ਦਾ ਇੰਤਜਾਮ ਕੀਤਾ ਹੋਇਆ ਸੀ।
Punjab Post Daily Online Newspaper & Print Media