ਨਵੀਂ ਦਿੱਲੀ, 15 ਅਕਤੂਬਰ (ਪੰਜਾਬ ਪੋਸਟ ਬਿਊਰੋ)- ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸਹਿਯੋਗ ਨਾਲ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਸਭਾ ਅਤੇ ਦਿੱਲੀ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਵਲੋਂ ‘ਆਵਹੁ ਭੈਣੇ ਗਲ ਮਿਲਹੁ’ ਭਾਗ ਦੂਜਾ ਅਧੀਨ ਦੂਸਰੇ ਜ਼ੋਨਲ ਮੁਕਾਬਲੇ ਦਾ ਆਯੋਜਨ ਸ਼ਨੀਵਾਰ 22 ਅਕਤੂਬਰ ਨੂੰ ਗੁਰਦੁਆਰਾ ਮਾਤਾ ਸੂੰਦਰੀ ਜੀ ਅਤੇ ਤੀਸਰੇ ਜ਼ੋਨਲ ਮੁਕਾਬਲੇ ਦਾ ਆਯੋਜਨ ਸ਼ਨੀਵਾਰ 5 ਨਵੰਬਰ ਨੂੰ ਗੁਰਦੁਆਰਾ ਰਣਜੀਤ ਨਗਰ (ਨੇੜੇ ਸਤਿਅਮ ਸਿਨੇਮਾ) ਵਿੱਖੇ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਨੇ ਦਿੱਲੀ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਮੁਕਾਬਲਿਆਂ ਵਿੱਚ ਹਿਸਾ ਲੈ ਕੇ ਇਨ੍ਹਾਂ ਨੂੰ ਸਫਲ ਬਣਾਉਣ। ਉਨ੍ਹਾਂ ਨੇ ਹੋਰ ਦਸਿਆ ਕਿ ਇਸ ਮੁਕਾਬਲੇ ਵਿੱਚਲੇ ਜੇਤੂਆਂ ਨੂੰ 15,000 ਦਾ ਪਹਿਲਾ, 10,000 ਦੂਸਰਾ ਅਤੇ 5,000 ਤੀਸਰਾ ਦੇ ਇਨਾਮ ਦੇ ਕੇ ਸਨਮਾਨਤ ਅਤੇ ਉਤਸਾਹਿਤ ਕੀਤਾ ਜਾਏਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media