Sunday, October 11, 2026

ਸ਼੍ਰੀ ਬਾਲਾ ਜੀ ਬੱਸ ਸੇਵਾ ਸੰਘ ਨੇ ਲਗਾਇਆ ਲੰਗਰ

Exif_JPEG_420
Exif_JPEG_420

ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)- ਸ਼੍ਰੀ ਬਾਲਾ ਜੀ ਬੱਸ ਸੇਵਾ ਸੰਘ ਵੱਲੋਂ ਸਥਾਨਕ ਅਬੋਹਰ ਰੋਡ ਤੇ ਸਥਿਤ ਟਰੱਕ ਯੂਨੀਅਨ ਦੇ ਨੇੇੜੇ ਸ਼੍ਰੀ ਹਨੂੰਮਾਨ ਮੰਦਰ ਵਿਚ ਅੱਠਵਾਂ ਵਿਸ਼ਾਲ ਭੰਡਾਰਾ ਲਗਾਇਆ ਗਿਆ।ਜਾਣਕਾਰੀ ਦਿੰਦੇ ਹੋਏ ਅਮਿਤ ਮਿੱਤਲ ਅਤੇ ਅਰੁਣ ਸ਼ਰਮਾ ਨੇ ਦੱਸਿਆ ਕਿ ਹਰ ਪੂਰਨਮਾਸ਼ੀ ਤੇ ਇਹ ਭੰਡਾਰਾ ਸਾਲ ਵਿਚ 2ਵਾਰ ਲਗਾਇਆ ਜਾਂਦਾ ਹੈ।ਇਸ ਮੌਕੇ ਸਵੇਰੇ ਸੁੰਦਰਕਾਂਡ ਦੇ ਪਾਠ ਪੜ੍ਹੇ ਗਏ ਅਤੇ ਬਾਅਦ ਵਿਚ ਆਰਤੀ ਮਗਰੋਂ ਹਨੂੰਮਾਨ ਜੀ ਨੂੰ ਛੱਪਨ ਤਰ੍ਹਾਂ ਦਾ ਭੋਗ ਲਗਾਇਆ ਗਿਆ।ਜਿਸ ਤੋਂ ਬਾਅਦ ਸਾਰਾ ਦਿਨ ਖੁਲ੍ਹਾ ਭੰਡਾਰਾ ਚਲਾਇਆ ਗਿਆ। ਇਸ ਮੌਕੇ ਦੁਰਗਾ ਦਾਸ, ਭੂਸ਼ਨ ਮੋਂਗਾ, ਸੰਦੀਪ ਕਾਠਪਾਲ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply