Sunday, October 11, 2026

 ਭਗਵਾਨ ਵਾਲਮੀਕਿ ਜੀ ਦਾ ਪਵਿੱਤਰ ਪ੍ਰਕਟ ਦਿਵਸ ਮਨਾਇਆ

U
U

ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)- ਭਗਵਾਨ ਵਾਲਮੀਕਿ ਮੰਦਰ ਵੈਲਫੇਅਰ ਸੁਸਾਇਟੀ ਗਊਸ਼ਾਲਾ ਰੋਡ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਵਾਲਮੀਕਿ ਮੰਦਰ ਵਿਚ ਭਗਵਾਨ ਵਾਲਮੀਕਿ ਜੀ ਦਾ ਪਵਿੱਤਰ ਪ੍ਰਕਟ ਦਿਵਸ ਮਨਾਇਆ ਗਿਆ। ਪ੍ਰੋਗਰਾਮ ਵਿਚ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਮੁੱਖ ਮਹਿਮਾਨ, ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਕੇਸ਼ ਧੂੜੀਆ, ਨਗਰ ਕੌਂਸਲ ਫਾਜ਼ਿਲਕਾ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ, ਟਰੱਕ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਵੈਰੜ, ਬਲਜੀਤ ਸਹੋਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਮੰਤਰੀ ਜਿਆਣੀ ਅਤੇ ਹੋਰਨਾਂ ਮਹਿਮਾਨਾਂ ਵੱਲੋਂ ਝੰਡਾ ਚੜਾਇਆ ਗਿਆ ਅਤੇ ਉਸਤੋਂ ਬਾਅਦ ਆਰਤੀ ਕੀਤੀ ਗਈ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਮੁੱਖ ਮਹਿਮਾਨ ਸ਼੍ਰੀ ਜਿਆਣੀ ਨੇ ਸਾਰਿਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਪ੍ਰਕਟ ਦਿਵਸ ਦੀ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਉਨ੍ਹਾਂ ਦੇ ਵੱਲੋਂ ਵਿਖਾਏ ਗਏ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪ੍ਰੇਮ ਭਾਵਨਾ ਨਾਲ ਰਹਿਣਾ ਚਾਹੀਦਾ ਹੈ ਅਤੇ ਇਸਦੇ ਲਈ ਹੋਰਨਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਚੇਅਰਮੈਨ ਹਰਦਿਆਲ ਲੋਹਟ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਪ੍ਰਕਟ ਦਿਵਸ ਤੇ ਅੱਜ ਸਵੇਰੇ 10 ਵਜੇ ਸ਼੍ਰੀ ਰਮਾਇਣ ਪਾਠ ਦਾ ਭੋਗ ਪਾਇਆ ਗਿਆ, 11 ਵਜੇ ਹਵਨ ਯੱਗ ਕੀਤਾ ਗਿਆ, 11.30 ਵਜੇ ਝੰਡਾ ਚੜਾਉਣ ਦੀ ਰਸਮ ਹੋਈ ਅਤੇ ਉਸਤੋਂ ਬਾਅਦ ਅਤੁੱਟ ਲੰਗਰ ਵੰਡਿਆ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਉਪ ਚੇਅਰਮੈਨ ਲੀਲੂ ਰਾਮ ਚੰਡਾਲੀਆ, ਪ੍ਰਧਾਨ ਜਗਦੀਸ਼ ਚੰਦਰ ਲੋਹਟ, ਮੀਤ ਪ੍ਰਧਾਨ ਹਜ਼ਾਰੀ ਲਾਲ ਸਾਰਸਰ, ਜਨਰਲ ਸਕੱਤਰ ਦੋਲਤ ਰਾਮ ਉਜੀਨਵਾਲ, ਸਕੱਤਰ ਰਕੇਸ਼ ਸਾਰਸਰ, ਖਜ਼ਾਨਚੀ ਰਮੇਸ਼ ਸੰਗੇਲੀਆ, ਸਹਾਇਕ ਖਜ਼ਾਨਚੀ ਰਮੇਸ਼ ਰੇਵਾੜੀਆ, ਅਡੀਟਰ ਦੀਪਕ ਅਤੇ ਬੀਰੂ ਉਜੀਨਵਾਲ, ਪ੍ਰਚਾਰ ਮੰਤਰੀ ਭੀਮਸੈਨ ਚੰਡਾਲੀਆ, ਸਪੀਕਰ ਸ਼ਸ਼ੀਪਾਲ ਸੰਗੇਲੀਆ, ਸਟੇਜ ਇੰਚਾਰਜ਼ ਰਕੇਸ਼ ਚੰਡਾਲੀਆ, ਪੁਜਾਰੀ ਬਲਰਾਮ ਅਤੇ ਵੱਡੀ ਗਿਣਤੀ ਵਿਚ ਵਾਲਮੀਕਿ ਭਾਈਚਾਰੇ ਦੇ ਲੋਕ ਅਤੇ ਸ਼ਹਿਰ ਵਾਸੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply