
ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)- ਡੀ.ਐਮ. ਪਬਲਿਕ ਸਕੂਲ ਅਤੇ ਸ਼੍ਰੀ ਦੁਰਗਿਆਨਾ ਮੰਦਰ ਫਾਜ਼ਿਲਕਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਅੱਜ ਮੰਦਰ ਦੇ ਨੇੇੜੇ ਰੇਲਵੇ ਵਿਭਾਗ ਦੀ ਖਾਲ੍ਹੀ ਪਈ ਜ਼ਮੀਨ ਅਤੇ ਰੇਲਵੇ ਸਟੇਸ਼ਨ ਤੇ ਸਫ਼ਾਈ ਅਭਿਆਨ ਚਲਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਸੁਭਾਸ਼ ਦਹੂਜਾ ਨੇ ਦੱਸਿਆ ਕਿ ਦੁਰਗਿਆਨਾ ਮੰਦਰ ਦੇ ਨੇੇੜੇ ਰੇਲਵੇ ਵਿਭਾਗ ਦੀ ਕੁਝ ਜ਼ਮੀਨ ਖਾਲ੍ਹੀ ਪਈ ਹੈ ਜਿਸ ਤੇ ਕਾਫ਼ੀ ਗੰਦਗੀ ਫੈਲੀ ਹੋਈ ਹੈ ਅਤੇ ਝਾੜੀਆਂ ਉਗੀਆਂ ਹੋਈਆਂ ਹਨ। ਜਿਸ ਕਾਰਨ ਉਕਤ ਰਸਤੇ ਤੋਂ ਸਥਾਨਕ ਨਵੀਂ ਅਬਾਦੀ ਅਤੇ ਆਲੇ ਦੁਆਲੇ ਤੋਂ ਸਕੂਲ ਜਾਣ ਵਾਲੇ ਬੱਚਿਆਂ, ਔਰਤਾਂ ਅਤੇ ਰਾਹਗੀਰਾਂ ਅਤੇ ਮੰਦਰ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਨੂੰ ਵੇਖਦੇ ਹੋਏ ਉਕਤ ਖਾਲ੍ਹੀ ਪਈ ਥਾਂ ਤੇ ਡੀਐਮ ਪਬਲਿਕ ਸਕੂਲ ਅਤੇ ਸ਼੍ਰੀ ਦੁਰਗਿਆਨਾ ਮੰਦਰ ਫਾਜ਼ਿਲਕਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਮੰਦਰ ਦੇ ਨਾਲ ਜੁੜੇ ਸ਼ਰਧਾਲੂਆਂ ਵੱਲੋਂ 16 ਜੁਲਾਈ 2016 ਤੋਂ ਹਰ ਐਤਵਾਰ ਨੂੰ ਸਵੇਰੇ 6.00 ਤੋਂ 9.00 ਵਜੇ ਤੱਕ ਸਫ਼ਾਈ ਅਭਿਆਨ ਚਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਐਤਵਾਰ ਦੀ ਤਰ੍ਹਾਂ ਅੱਜ ਸਵੇਰੇ 6.00 ਤੋਂ 9.00 ਵਜੇ ਤੱਕ ਚਲਾਏ ਗਏ ਇਸ ਸਫ਼ਾਈ ਅਭਿਆਨ ਵਿਚ ਸਕੂਲ ਅਤੇ ਮੰਦਰ ਦੀ ਕਮੇਟੀ ਦੇ ਮੈਂਬਰਾਂ, ਮੰਦਰ ਦੇ ਨਾਲ ਜੁੜੇ ਸ਼ਰਧਾਲੂਆਂ ਅਤੇ ਆਰਟ ਆਫ਼ ਲਿਵਿੰਗ ਦੇ ਇੰਚਾਰਜ਼ ਚੇਤਨ ਸੇਤੀਆ ਸਮੇਤ 30 ਵਲੰਟੀਅਰਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਸਫ਼ਾਈ ਅਭਿਆਨ ਦੌਰਾਨ ਉਕਤ ਖਾਲ੍ਹੀ ਪਈ ਥਾਂ ਤੇ ਸੁੱਟੇ ਗਏ ਗੰਦ ਅਤੇ ਝਾੜੀਆਂ ਨੂੰ ਉੱਥੋਂ ਹਟਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਵਲੰਟੀਰਾਂ ਵੱਲੋਂ ਰੇਲਵੇ ਸਟੇਸ਼ਨ ਦੀ ਵੀ ਸਫ਼ਾਈ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸ਼੍ਰੀ ਦਹੂਜਾ ਨੇ ਦੱਸਿਆ ਕਿ 16 ਜੁਲਾਈ ਨੂੰ ਡੀਐਮ ਪਬਲਿਕ ਸਕੂਲ ਵੱਲੋਂ ਰੇਲਵੇ ਦੀ ਉਕਤ ਖਾਲ੍ਹੀ ਪਈ ਥਾਂ ਨੂੰ ਸਾਫ਼ ਕਰਵਾਕੇ ਪਾਰਕ ਬਣਵਾਉਣ ਦੀ ਮੰਗ ਸਬੰਧੀ ਡੀਆਰਐਮ ਫਿਰੋਜ਼ਪੁਰ ਨੂੰ ਭੇਜਣ ਲਈ ਸਥਾਨਕ ਰੇਲਵੇ ਸਟੇਸ਼ਨ ਮਾਸਟਰ ਨੂੰ ਪੱਤਰ ਵੀ ਸੋਂਪਿਆ ਗਿਆ ਸੀ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਉਕਤ ਥਾਂ ਨੂੰ ਸਾਫ਼ ਕਰਵਾਕੇ ਪਾਰਕ ਬਣਵਾਉਣ ਦੀ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਕਿ ਉਕਤ ਰਸਤੇ ਤੋਂ ਆਉਣ ਜਾਣ ਵਾਲੇ ਰਾਹਗੀਰਾਂ, ਵ੍ਹੀਕਲ ਚਾਲਕਾਂ ਅਤੇ ਮੰਦਰ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦੁਆਇਆ ਜਾ ਸਕੇ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media