ਪਠਾਨਕੋਟ, 16 ਅਕਤੂਬਰ (ਪੰਜਾਬ ਪੋਸਟ ਬਿਊਰੋ)- ਖੇਤੀ ਬਾੜੀ ਵਿਭਾਗ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਖੇਤੀ ਵਸਤਾਂ ਦੀ ਖ੍ਰੀਦੋ ਫਰੋਕਤ ਕਰਨ ਲਈ ਕਿਸਾਨਾਂ ਅਤੇ ਖਪਤਕਾਰਾਂ ਵਿੱਚ ਸਿੱਧੇ ਤੌੋਰ ਤੇ ਸੰਪਰਕ ਬਣਾਉਣ ਲਈ ”ਖੇਤ ਤੋਂ ਘਰਮਮਮ. ਿਤਿੰਨ ਵੈਬਸਾਈਟਾਂ ਨੂੰ ਭਾਰਤ ਸਰਕਾਰ ਨੇ ਈ ਗਵਰਨੈਂਸ ਲਈ ਨੈਸ਼ਨਲ ਅਵਾਰਡ ਲਈ ਚੁਣ ਲਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਸੈਲਫ ਹੈਲਪ ਗਰੁਪਾਂ ਵੱਲੋਂ ਤਿਆਰ ਕੀਤਾ ਗਿਆ ਸਮਾਨ ਆਨ ਲਾਈਨ ਵੇਚਣ ਲਈ ਮੇਕ ਇੰਨ ਪੰਜਾਬ ਅਤੇ ਲੋੜਵੰਦਾ ਨੂੰ ਤੁਰੰਤ ਖੂਨ ਮੁਹਈਆ ਕਰਵਾਉਣ ਲਈ ਐਕਟਿਵ ਬਲੱਡ ਕਨਟਰੀਬਿਊਟਰ ਨਾ ਦੀਆਂ ਵੈਬਸਾਈਟਾਂ ਦੇ ਤਿੰਨ ਪ੍ਰੋਜੈਕਟ ਭਾਰਤ ਸਰਕਾਰ ਨੂੰ ਨੈਸ਼ਨਲ ਅਵਾਰਡ ਲਈ ਭੇਜੇ ਗਏ ਸਨ।ਉਨਾਂ ਦੱਸਿਆ ਕਿ ਇਹ ਤਿੰਨੋਂ ਪ੍ਰੋਜੈਕਟ ਭਾਰਤ ਸਰਕਾਰ ਵੱਲੋਂ ਨੈਸ਼ਨਲ ਅਵਾਰਡ ਲਈ ਮੁਢਲੇ ਪੜਾਅ ਵਿੱਚ ਚੁਣ ਲਿਆ ਗਿਆ ਹੈ।ਉਨਾਂ ਦੱਸਿਆ ਕਿ ਅਗਲੇ ਕੁਝ ਦਿਨਾਂ ਦੋਰਾਨ ਭਾਰਤ ਸਰਕਾਰ ਵੱਲੋਂ ਇੱਕ ਵਿਸ਼ੇਸ਼ ਟੀਮ ਪਠਾਨਕੋਟ ਆ ਰਹੀ ਹੈ ਜੋ ਇੰਨਾਂ ਤਿੰਨਾਂ ਪ੍ਰੋਜੈਕਟਾਂ ਦਾ ਜਾਇਜ਼ਾ ਲਵੇਗੀ।ਉਨਾਂ ਦੱਸਿਆ ਕਿ ”ਖੇਤ ਤੋਂ ਘਰਨਾਮ ਦੀ ਸੁਰੂ ਕੀਤੀ ਗਈ ਵੈਬਸਾਈਟ ਅਤੇ ਮੋਬਾਇਲ ਐਪ ਦਾ ਮੁੱਖ ਮਕਸਦ ਕਿਸਾਨਾਂ ਅਤੇ ਖਪਤਕਾਰਾਂ ਵਿੱਚ ਸਿੱਧਾ ਸੰਪਰਕ ਬਨਾਉਣਾ ਹੈ ਤਾਂ ਜੋ ਕਿਸਾਨ ਅਤੇ ਖਪਤਕਾਰਾਂ ਨੂੰ ਆਰਥਿਕ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਵੈਬਸਾਈਟ ਤੇ ਜ਼ਿਲਾ ਪਠਾਨਕੋਟ ਦੇ ਸਬਜ਼ੀ,ਫਲ,ਦਾਲਾਂ, ਬਾਸਮਤੀ ਅਤੇ ਗੁੜ ਉਤਪਾਦਕਾਂ ਆਪਣਾ ਨਾਮ ਪੰਜੀਕ੍ਰਿਤ ਕਰਵਾ ਸਕਦੇ ਹਨ।ਉਨਾਂ ਦੱਸਿਆ ਕਿ 15 ਨਵੰਬਰ ਤੱਕ ਜੋ ਵੀ ਕਿਸਾਨ ਇਸ ਵੈਬਸਾਈਟ ਨਾਲ ਜੁੜੇਗਾ ਉਸ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਇਸ ਤੋਂ 50/- ਪ੍ਰਤੀ ਕਿਸਾਨ ਰਜਿਸਟਰੇਸ਼ਨ ਫੀਸ ਹੋਵੇਗੀ।ਉਨਾਂ ਕਿਹਾ ਕਿ ਪੰਜੀਕ੍ਰਿਤ ਹੋਣ ਲਈ ਕਿਸਾਨਾਂ ਨੂੰ ਖੇਤੀਬਾੜੀ, ਬਾਗਬਾਨੀ ਅਤੇ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਸੰਪਰਕ ਕਰਨਾ ਹੋਵੇਗਾ।ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਜੇ ਕਿਸੇ ਕੋਲ ਖੇਤੀਬਾੜੀ ਦੇ ਸੁਧਾਰ ਲਈ ਕੋਈ ਨਵਾਂ ਸੁਝਾਅ ਹੋਵੇ ਤਾਂ ਉਹ ਜਿਲ੍ਹਾ ਪ੍ਰਸਾਸ਼ਨ ਨੂੰ ਭੇਜ ਸਕਦਾ ਜਿਸ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਦੇ ਹਾਣੀ ਬਣਨ ਲਈ ਸੂਚਨਾਂ ਅਤੇ ਤਕਨਾਲੋਜੀ ਨਾਲ ਜੁੜਨ ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media