Tuesday, March 24, 2026

ਬਠਿੰਡਾ ਸਰਸ ਮੇਲੇ ਦੇ ਤੀਜੇ ਦਿਨ 15 ਹਜਾਰ ਤੋਂ ਵੱਧ ਲੋਕਾਂ ਨੇ ਮਾਣਿਆ ਕਲਾ ਤੇ ਦਸਤਕਾਰੀ ਦਾ ਰੰਗ

ppn1710201603

ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦੋ ਦਿਨ ਪਹਿਲਾਂ ਸ਼ੁਰੂ ਹੋਏ ਖੇਤਰੀ ਸਰਸ ਮੇਲੇ ਨੂੰ ਤੀਸਰੇ ਦਿਨ ਬਠਿੰਡਾ ਅਤੇ ਨੇੜਲੇ ਜਿਲ੍ਹਿਆਂ ਦੇ ਵਸਨੀਕਾਂ ਵਲੋਂ ਜਬਰਦਸਤ ਹੁੰਗਾਰਾ ਦਿੱਤਾ ਗਿਆ ਅਤੇ ਦੇਰ ਸ਼ਾਮ ਤੱਕ ਮੇਲੇ ਵਿਚ ਲੱਗੇ ਵੱਖ ਵੱਖ ਸਟਾਲਾਂ ਉੱਤੇ ਖਰੀਦ ਲਈ ਅਤੇ ਸਟੇਜ ਸਾਹਮਣੇ ਕਲਾ ਪ੍ਰਮਿਆਂ ਦੀ ਭਾਰੀ ਭੀੜ ਜੁਟੀ ਰਹੀ। ਸਥਾਨਕ ਮਾਡਲ ਟਾਉਣ ਫੇਸ -3 ਦੇ ਦਾਦੀ-ਪੋਤੀ ਪਾਰਕ ਵਿਚ ਚਲ ਰਹੇ ਖੇਤਰੀ ਸਰਸ ਮੇਲੇ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਆਏ ਲੋਕਾਂ ਨੇ ਕਸ਼ਮੀਰੀ, ਛੱਤੀਸਗੜ, ਰਾਜਸਥਾਨ, ਅਸਮ, ਉਡੀਸਾ ਆਦਿ ਰਾਜਾਂ ਦੇ ਦਸਤਕਾਰਾਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਖਰੀਦ ਹੀ ਨਹੀਂ ਕੀਤੀ ਸਗੋਂ ਸੂਬਿਆਂ ਦੇ ਖਾਣਿਆਂ ਵਾਲੇ ਸਟਾਲਾਂ ‘ਤੇ ਵੀ ਵਿਸ਼ੇਸ਼ ਰੂਚੀ ਦਿਖਾਈ। ਲੋਕਾਂ ਨੇ ਖਰੀਦ ਦੇ ਨਾਲ ਨਾਲ ਇਨ੍ਹਾਂ ਰਾਜਾਂ ਦੇ ਮਸ਼ਹੂਰ ਲਜ਼ੀਜ ਤੇ ਸਵਾਦਿਸ਼ਟ ਖਾਣਿਆਂ ਦਾ ਵੀ ਭਰਪੂਰ ਆਨੰਦ ਮਾਣਿਆ। ਅੱਜ ਮੇਲੇ ਵਿਚ  ਔਰਤਾਂ ਅਤੇ ਬੱਚਿਆਂ ਦਾ ਉਤਸ਼ਾਹ ਦਿਖਿਆਂ ਹੀ ਬਣਦਾ ਸੀ।
ਮੇਲੇ ਵਿਚ ਮੁੱਖ ਮਹਿਮਾਨ ਵਜੋਂ ਚੇਅਰਮੈਨ ਇੰਮਪਰੂਵਮੈਂਟ ਟਰਸਟ ਸ੍ਰੀ ਦਿਆਲ ਦਾਸ ਸੋਢੀ ਨੇ ਸ਼ਿਰਕਤ ਕੀਤੀ। ਰਾਜਸਥਾਨ ਦੇ ਕਲਾਕਾਰਾਂ ਵਲੋਂ ਪੇਸ਼ ਕੀਤਾ ਲੋਕ ਨਾਚ ਕਾਲ ਬੇਲਿਆ, ਅਸਮ ਦੇ ਕਲਾਕਾਰਾਂ ਵਲੋਂ ਪੇਸ਼ ਕੀਤੇ ਸਪੇਰਾਂ ਡਾਂਸ ਅਤੇ ਉਡੀਸਾ ਦੇ ਲੋਕ ਨਾਚ ਨੇ ਹਜ਼ਾਰਾਂ ਦੀ ਗਿਣਤੀ ਪਹੁੰਚੇ ਕਲਾ ਪ੍ਰੇਮਿਆਂ ਨੂੰ ਕੀਲ ਕੇ ਬਿਠਾਈ ਰਖਿਆ। ਮੇਲੇ ਦੀ ਸ਼ੁਰੂਆਤ ਪ੍ਰਾਈਮਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਸੱਭਿਆਚਾਰਕ ਵੰਣਗੀਆਂ ਦੀ ਪੇਸ਼ਕਾਰੀ ਨਾਲ ਹੋਈ ਜਿਸ ਉਪਰੰਤ ਕੋਰਿਓਗ੍ਰਾਫੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਚਾਉਕੇ, ਸਰਕਾਰੀ ਗਰਲਜ਼ ਸਕੂਲ ਬਠਿੰਡਾ, ਸਰਕਾਰੀ ਸੀਨੀਅਰ ਸਕੂਲ ਸੀਵੀਆਂ, ਕ੍ਰਮਵਾਰ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਦਸਿਆ ਕਿ ਅੱਜ ਮੇਲੇ ਵਿਚ ਦਰਜ ਕੀਤੀ ਗਈ ਭਾਰੀ ਭੀੜ ਇਹ ਬਿਆਨ ਕਰਦੀ ਹੈ ਕਿ ਲੋਕਾਂ ਵਿਚ ਖੇਤਰੀ ਸਰਸ ਮੇਲੇ ਨੂੰ ਲੈਕੇ ਭਾਰੀ ਉਤਸ਼ਾਹ ਹੈ। ਉਨ੍ਹਾਂ ਦਸਿਆ ਕਿ ਅੱਜ ਸ਼ਾਮ 5 ਵਜੇ ਤੱਕ 12 ਹਜਾਰ ਤੋਂ ਵੱਧ ਟਿਕਟਾਂ ਵਿਕ ਚੁੱਕਿਆ ਸਨ ਅਤੇ ਦੇਰ ਸ਼ਾਮ ਤੱਕ ਲੋਕਾਂ ਦੀ ਭਾਰੀ ਭੀੜ ਬਰਕਰਾਰ ਰਹੀ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਿਖਾਏ ਜਾ ਰਹੇ ਭਾਰੀ ਉਤਸ਼ਾਹ ਨਾਲ ਭਾਰਤ ਦੇ ਵੱਖ ਵੱਖ ਕੋਨਿਆਂ ਤੋਂ ਆਏ ਦਸਤਕਾਰਾਂ ਅਤੇ ਕਲਾਕਾਰਾਂ ਦੀ ਮਿਹਨਤ ਨੂੰ ਹੋਰ ਹੁਲਾਰਾ ਮਿਲੇਗਾ ਜਿਸ ਨਾਲ ਪੇਂਡੂ ਅਰਥਚਾਰੇ ਦੀ ਮਜ਼ਬੂਤੀ ਨੂੰ ਨਵੀਂ ਰਫਤਾਰ ਮਿਲੇਗੀ।  ਡਾ. ਅਗਰਵਾਲ ਨੇ ਦਸਿਆ ਕਿ ਮੇਲੇ ਦੌਰਾਨ ਵਿਸ਼ੇਸ਼ ਸੱਭਿਆਚਾਰਕ ਸਰਗਰਮੀਆਂ ਬੀਟ ਬਾਕਸਰ, ਸੋਕਰ ਆਰਟ, ਪੰਜਾਬ ਪੁਲਿਸ ਦੇ ਸੱਭਿਚਾਰਕ ਗਰੁੱਪ ਪਟਿਆਲਾ ਦੀ ਪੇਸ਼ਕਾਰੀ, ਲੇਜ਼ਰ ਦਾ ਸ਼ੋ, ਗਿੱਧਾ ਅਤੇ ਸਕੂਲੀ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਜਾ ਰਹੇ ਸੱਭਿਚਾਰਕ ਪ੍ਰੋਗਰਾਮ ਵਿਸੇਸ਼ ਤੋਰ ‘ਤੇ ਕਲਾ ਪ੍ਰੇਮਿਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਦਸਿਆ ਕਿ ਭਲਕੇ ਗਾਇਕ ਉਪਕਾਰ ਸੰਧੂ ਲੋਕ ਗੀਤ  ਪੇਸ਼ ਕਰਨਗੇ। ਡਾ. ਅਗਰਵਾਲ ਨੇ ਲੋਕਾਂ ਵਲੋਂ ਮੇਲੇ ਨੂੰ ਦਿੱਤੇ ਜਾ ਰਹੇ ਭਰਵੇਂ ਹੁੰਗਾਰੇ ਲਈ ਧੰਨਵਾਦ ਕੀਤਾ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply