Monday, March 30, 2026

ਖਾਲਸਾ ਵਾਰੀਅਰਜ ਟੀਮ ਨੇ ਮਿਲਵਾਕੀ ਵੁਲਵਜ ਨੂੰ 52-43 ਨਾਲ ਹਰਾਇਆ

ppn1710201604
ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ ਦੇ ਦੂਸਰੇ ਮੈਚ ‘ਚ ਖਾਲਸਾ ਵਾਰੀਅਰਜ ਟੀਮ ਨੇ ਮਿਲਵਾਕੀ ਵੁਲਵਜ ਨੂੰ 52-43 ਨਾਲ ਹਰਾ ਕੇ ਆਪਣਾ ਸਫਰ ਜਿੱਤ ਨਾਲ ਸਮਾਪਤ ਕੀਤਾ। ਖਾਲਸਾ ਵਾਰੀਅਰਜ ਦੀ ਟੀਮ ਨੇ 10 ਵਿੱਚੋਂ 2 ਮੈਚ ਜਿੱਤ ਕੇ, 6 ਅੰਕਾਂ ਨਾਲ ਲੀਗ ‘ਚ ਪੰਜਵਾਂ ਸਥਾਨ ਹਾਸਿਲ ਕੀਤਾ ਅਤੇ ਮਿਲਵਾਕੀ ਵੁਲਵਜ ਨੇ 10 ਮੈਚਾਂ ‘ਚੋਂ ਸਿਰਫ ਇੱਕ ਮੈਚ ਜਿੱਤ ਕੇ ਆਖਰੀ ਸਥਾਨ ਹਾਸਿਲ ਕੀਤਾ।ਖਾਲਸਾ ਵਾਰੀਅਰਜ ਦੇ ਤਰਵਿੰਦਰ ਨੰਨੀ ਨੇ ਸਰਵੋਤਮ ਧਾਵੀ ਅਤੇ ਇਸੇ ਟੀਮ ਦੇ ਭੁਪਿੰਦਰ ਭਿੰਦਾ ਨੇ ਬਿਹਤਰੀਨ ਜਾਫੀ ਦਾ ਖਿਤਾਬ ਜਿੱਤਿਆ।ਇਸ ਮੈਚ ਦੇ ਪਹਿਲੇ ਕੁਆਰਟਰ ‘ਚ ਖਾਲਸਾ ਵਾਰੀਅਰਜ ਦੀ ਟੀਮ ਨੇ 14-11 ਨਾਲ ਬੜਤ ਬਣਾਈ ਪਰ ਅੱਧੇ ਸਮੇਂ ਤੱਕ ਮਿਲਵਾਕੀ ਵੁਲਵਜ ਦੀ ਟੀਮ 25-23 ਨਾਲ ਅੱਗੇ ਹੋ ਗਈ। ਤੀਸਰੇ ਕੁਆਰਟਰ ‘ਚ ਖਾਲਸਾ ਵਾਰੀਅਰਜ ਨੇ ਫਿਰ 37-34 ਦੀ ਬੜਤ ਬਣਾ ਲਈ ਜੋ ਅਖੀਰ ‘ਚ 52-43 ਨਾਲ ਕਾਇਮ ਰਹੀ ਅਤੇ ਖਾਲਸਾ ਵਾਰੀਅਰਜ ਨੂੰ ਜੇਤੂ ਬਣਾ ਗਈ।ਜੇਤੂ ਟੀਮ ਲਈ ਧਾਵੀ ਤਰਿੰਦਰ ਨੰਨੀ ਨੇ 17, ਜਸਮਨਪ੍ਰੀਤ ਸਿੰਘ ਰਾਜੂ ਨੇ 14 ਅਤੇ ਜਰਮਨਜੀਤ ਸਿੰਘ ਨੇ 9, ਜਾਫੀ ਭੁਪਿੰਦਰ ਭਿੰਦਾ ਨੇ 3 ਅਤੇ ਰਾਮਦਾਸ ਤੇ ਕੁਲਦੀਪ ਸਿੰਘ ਨੇ 2-2 ਅੰਕ ਜੋੜੇ। ਮਿਲਵਾਕੀ ਵੁਲਵਜ ਵੱਲੋਂ ਧਾਵੀ ਹਰਜੋਤ ਸਿੰਘ ਨੇ 9, ਜਤਿੰਦਰ ਸਿੰਘ ਨੇ 8 ਅਤੇ ਹਰਮਨ ਸਿੰਘ ਨੇ 9, ਜਾਫੀ ਆਤਮਾ ਸਿੰਘ ਨੇ 1 ਅੰਕ ਜੋੜਿਆ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply