Monday, March 30, 2026

ਜਗਮੋਹਨ ਮੱਖੀ ਸਰਵੋਤਮ ਧਾਵੀ ਅਤੇ ਮੰਗਤ ਮੰਗੀ ਬਿਹਤਰੀਨ ਜਾਫੀ ਐਲਾਨੇ

ppn1710201605
ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਖੇ ਹੋਏ ਨੇਪਰੇ ਚੜੇ ਲੀਗ ਦੇ ਦੂਸਰੇ ਦੌਰ ‘ਤੋਂ ਬਾਅਦ ਰਾਯਲ ਕਿੰਗਜ ਯੂ.ਐਸ.ਏ., ਕੈਲੇਫੋਰਨੀਆ ਈਗਲਜ, ਯੂਨਾਈਟਡ ਸਿੰਘਜ ਅਤੇ ਪੰਜਾਬ ਟਾਈਗਰਜ ਦੀਆਂ ਟੀਮਾਂ ਨੇ ਸੈਮੀਫਾਈਨਲ ‘ਚ ਸਥਾਨ ਬਣਾ ਲਿਆ ਹੈ।ਲੀਗ ਮੁਕਾਬਲਿਆਂ ਦੀ ਅੰਕ ਸੂਚੀ ਅਨੁਸਾਰ ਰਾਯਲ ਕਿੰਗਜ ਦੀ ਟੀਮ 25 ਅੰਕਾਂ ਨਾਲ ਪਹਿਲੇ, ਕੈਲੇਫੋਰਨੀਆ ਈਗਲਜ ਦੀ ਟੀਮ 20 ਅੰਕਾਂ ਨਾਲ ਦੂਸਰੇ, ਯੁਨਾਈਟਡ ਸਿੰਘਜ ਨੇ 19 ਅੰਕਾਂ ਨਾਲ ਤੀਸਰਾ ਅਤੇ ਪੰਜਾਬ ਟਾਈਗਰਜ ਨੇ 13 ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਸੈਮੀਙਾਈਨਲ ‘ਚ ਰਾਯਲ ਕਿੰਗਜ ਅਤੇ ਯੂਨਾਈਟਡ ਸਿੰਘਜ ਦਰਮਿਆਨ, ਕੈਲੇਫੋਰਨੀਆ ਈਗਲਜ ਅਤੇ ਪੰਜਾਬ ਟਾਈਗਰਜ ਦਰਮਿਆਨ ਸੈਮੀਫਾਈਨਲ ਮੁਕਾਬਲੇ ਮੋਹਾਲੀ ਦੇ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਖੇ 20 ਅਕਤੂਬਰ ਨੂੰ ਖੇਡੇ ਜਾਣਗੇ। ਤੀਸਰੇ ‘ਤੇ ਆਖਰੀ ਮੈਚ ‘ਚ ਕੈਲੇਫੋਰਨੀਆ ਈਗਲਜ ਅਤੇ ਪੰਜਾਬ ਟਾਈਗਰਜ ਦਰਮਿਆਨ ਕਾਂਟੇਦਾਰ ਟੱਕਰ ਦੇਖਣ ਨੂੰ ਮਿਲੀ। ਮੈਚ ਦੇ ਪਹਿਲੇ ਕੁਆਰਟਰ ‘ਚ ਪੰਜਾਬ ਟਾਈਗਰਜ ਨੇ 14-10 ਦੀ ਬੜਤ ਹਾਸਿਲ ਕੀਤੀ। ਜੋ ਦੂਸਰੇ ਕੁਆਰਟਰ ‘ਚ 28-21 ਤੱਕ ਪੁੱਜ ਗਈ। ਤੀਸਰੇ ਕੁਆਰਟਰ ‘ਚ ਵੀ ਪੰਜਾਬ ਟਾਈਗਰਜ ਦੀ ਟੀਮ 39-35 ਨਾਲ ਅੱਗੇ ਰਹੀ। ਆਖਰੀ ਕੁਆਰਟਰ ‘ਚ ਜਬਰਦਸਤ ਟੱਕਰ ਦੇਖਣ ਨੂੰ ਮਿਲੀ ਅਤੇ ਕੈਲੇਫੋਰਨੀਆ ਈਗਲਜ ਨੇ ਜਬਰਦਸਤ ਵਾਪਸੀ ਕਰਦਿਆ ਮੈਚ 53-48 ਨਾਲ ਜਿੱਤ ਲਿਆ। ਤੀਸਰੇ ਮੈਚ ‘ਚ ਜੇਤੂ ਟੀਮ ਦੇ ਜਗਮੋਹਨ ਮੱਖੀ ਨੂੰ ਸਰਵੋਤਮ ਧਾਵੀ ਅਤੇ ਮੰਗਤ ਮੰਗੀ ਨੂੰ ਬਿਹਤਰੀਨ ਜਾਫੀ ਦਾ ਖਿਤਾਬ ਦਿੱਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply