ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)- ਚੰਡੀਗੜ ਵਿੱਚ ਅੰਦੋਲਨ ਕਰ ਰਹੇ ਸਵਿੱਧਾ ਕੇਂਦਰ ਦੇ ਕਰਮਚਾਰੀਆਂ ਉੱਤੇ ਪੁਲਿਸ ਵਲੋਂ ਜੋ ਬਿਨਾਂ ਕਿਸੇ ਉਕਸਾਹਟ ਦੇ ਬੁਰੀ ਤਰ੍ਹਾਂ ਲਾਠੀਚਾਰਜ ਕਰ ਕੇ ਉਨਾਂ ਦੀ ਮਾਰ ਕੁਟਾਈ ਕੀਤੀ ਗਈ ਅਤੇ ਕੇਸ ਦਰਜ ਕਰ ਕੇ ਲਗਭਗ ਦੋ ਦਰਜਨ ਕਰਮਚਾਰੀਆਂ ਨੂੰ ਜੇਲ੍ਹ ਵਿੱਚ ਭੇਜ ਦਿਤੇ ਜਾਣ, ਨੂੰ ਮੰਦਭਾਗਾ ਦੱਸਦਿਆਂ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਸਹਿਤ ਮੰਤਰੀ ਪੰਜਾਬ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਹੈ ਕਿ ਠੇਕੇ ਤੱੇ ਕੰਮ ਕਰਦੇ ਜੋ ਨੌਜਵਾਨ ਲੜਕੇ ਲੜਕੀਆਂ ਸਰਕਾਰ ਪਾਸੋਂ ਨੌਕਰੀਆਂ ਪੱਕਿਆਂ ਕਰਨ ਦੀ ਆਸ ਵਿੱਚ ਚੰਡੀਗੜ ਆਏ ਸਨ, ਉਨਾਂ ਨਾਲ ਇਹ ਜ਼ਿਆਦਤੀ ਸਹੀ ਕਰਾਰ ਨਹੀਂ ਦਿੱਤੀ ਜਾ ਸਕਦੀ।ਉਨਾਂ ਕਿਹਾ ਕਿ ਬਹੁਤ ਅੱਛਾ ਹੁੰਦਾ ਜੇਕਰ ਮੁੱਖ ਮੰਤਰੀ ਜਾਂ ਉਨ੍ਹਾਂ ਦੇ ਪ੍ਰਤੀਨਿੱਧੀ ਆਪ ਇਹਨਾਂ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣਦੇ ਅਤੇ ਜੋ ਰਾਹਤ ਦੇ ਸਕਦੇ ਸਨ, ਉਹ ਦੇ ਦਿੰਦੇ।ਲੇਕਿਨ ਉਨਾਂ ਨੂੰ ਆਪਣੀ ਸਰਕਾਰ ਪਾਸੋਂ ਕੀ ਮਿਲਿਆ ਮਾਰ ਕੁਟਾਈ, ਲਾਠੀਆਂ ਅਤੇ ਜੇਲ੍ਹ।
ਸ੍ਰੀਮਤੀ ਚਾਵਲਾ ਨੇ ਕਿਹਾ ਇਹ ਹੋਰ ਵੀ ਅਫਸੋਸਨਾਕ ਹੈ ਕਿ ਕਈ ਜਖ਼ਮੀ ਹੋ ਕੇ ਮੰਜ਼ੇ ‘ਤੇ ਪਏ ਮੁਲਾਜ਼ਮ ‘ਤੇ ਵੀ ਸਰਕਾਰ ਨੇ ਆਪਰਾਧਿਕ ਮਾਮਲਾ ਦਰਜ ਕੀਤਾ ਹੈ।ਉਨਾਂ ਕਿਹਾ ਕਿ ਯਾਦ ਰੱਖਣਾ ਲਾਜ਼ਮੀ ਹੈ ਕਿ ਲਾਠੀਆਂ ਅਤੇ ਪੁਲਿਸ ਦੁਆਰਾ ਕੀਤੀ ਗਈ ਮਾਰ ਕੁਟਾਈ ਹਰ ਸਮੱਸਿਆ ਦਾ ਹੱਲ ਨਹੀਂ।ਮੁੱਖ ਮੰਤਰੀ, ਡੀ.ਜੀ.ਪੀ ਪੰਜਾਬ ਅਤੇ ਚੰਡੀਗੜ ਦੇ ਪੁਲਿਸ ਮੁਖੀ ਪ੍ਰਦਰਸ਼ਨਕਾਰੀਆਂ ‘ਤੇ ਬਣਾਏ ਕੇਸ ਵਾਪਸ ਲੈਣਂ ਅਤੇ ਪੰਜਾਬ ਦੇ ਸੀਨੀਅਰ ਅਧਿਕਾਰੀ ਅਜਿਹੀ ਕਾਰਵਾਈ ਤੋਂ ਪਹਿਲਾਂ ਜਰੂਰ ਸੋਚਣ ਕਿ ਜੇਕਰ ਉਨ੍ਹਾਂ ਦੇ ਬੱਚੇ ਬੱਚੀਆਂ ਨੂੰ ਵੀ ਇਸ ਤਰ੍ਹਾਂ ਦੇ ਸ਼ੋਸ਼ਣ ਦਾ ਸਾਹਮਣਾ ਕਰਣਾ ਪਏ ਤਾਂ ਉਹ ਕੀ ਕਰਣਗੇ ?
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media