ਸੰਦੌੜ, 17 ਅਕਤੂਬਰ (ਭੱਟ ਹਰਮਿੰਦਰ ਸਿੰਘ)- ਜਿਲਾ੍ਹ ਪੁਲਿਸ਼ ਮੁਖੀ ਸ੍ਰੀ ਪ੍ਰਿਤਪਾਲ ਸਿੰਘ ਥਿੰਦ ਦੇ ਦਿਸਾ ਨਿਰਦੇਸ਼ਾ ਅਨੁਸਾਰ ਡੀ ਐਸ ਪੀ ਸ੍ਰੀ ਰਣਧੀਰ ਸਿੰਘ ਮਲੇਰਕੋਟਲਾ ਦੀ ਅਗਵਾਈ ਹੇਠ ਥਾਣਾ ਸੰਦੌੜ ਦੇ ਮੁਖੀ ਸ੍ਰੀ ਅਮਨਪਾਲ ਸਿੰਘ ਵਿਰਕ ਨੇ ਨਸ਼ਾ ਵਿਰੋਧ ਵੱਢੀ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋਂ ਨਸ਼ਾ ਤਸ਼ਕਰਾਂ ਨੂੰ ਕਾਬੂ ਕੀਤਾ। ਇਸ ਸਬੰਧੀ ਐਸ.ਐਚ.ਓ. ਅਮਨਪਾਲ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮ ਨੰਬਰ 59 ਕ੍ਰਾਂਤੀ ਸ਼ਾਹ ਉਰਫ ਜਿਉਣਾ ਪੁੱਤਰ ਰਸੀਦ ਸ਼ਾਹ ਵਾਸੀ ਸੱਦੋਪੁਰ ਥਾਣਾ ਅਮਰਗੜ੍ਹ ਤੋਂ 45 ਕਿਲੋ ਭੁੱਕੀ ਬਰਾਮਦ ਕੀਤੀ।ਇਸੇ ਤਰ੍ਹਾਂ ਮੁਕੱਦਮਾ ਨੰਬਰ 60 ਵਿੱਚ ਸਿਮਰਨਜੀਤ ਸਿੰਘ ਉਰਫ ਰੋਡਾ ਪੁੱਤਰ ਇਕਬਾਲ ਸਿੰਘ ਵਾਸੀ ਸ਼ੇਰਵਾਨੀਕੋਟ ਨੂੰ 45 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕਰਨ ਦਾ ਦਆਵਾ ਕੀਤਾ ਹੈ।ਇਸ ਮੌਕੇ ਐਸ.ਐਚ.ਓ. ਅਮਨਪਾਲ ਸਿੰਘ ਵਿਰਕ, ਏ.ਐਸ.ਆਈ. ਖਲੀਲ ਖਾਂ, ਏ.ਐਸ.ਆਈ. ਦਰਸਨ ਸਿੰਘ, ਮੁਨਸੀ ਭਿੰਦਰ ਸਿੰਘ,ਹੌਲਦਾਰ ਰਵਿੰਦਰ ਸਿੰਘ ਅਤੇ ਰੀਡਰ ਕਪਤਾਨ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media